ਫਰੀਦਕੋਟ ਜ਼ਿਲ੍ਹੇ ਦੇ ਬਹੁਚਰਚਿਤ ਬਾਬਾ ਦਿਆਲਦਾਸ ਕਤਲਕਾਂਡ ਵਿੱਚ ਲੱਖਾਂ ਰੁਪਏ ਦੀ ਰਿਸ਼ਵਤ ਮੰਗਣ ਦੇ ਮਾਮਲੇ ਵਿੱਚ ਜਾਂਚ ਅੱਗੇ ਵਧਾਉਂਦੇ ਹੋਏ ਪੀੜਤ ਬਾਬਾ ਗਗਨਦਾਸ ਨੂੰ ਫਿਰੋਜ਼ਪੁਰ ਦਫਤਰ ਵਿੱਚ ਵਿਜੀਲੈਂਸ ਨੇ ਜਾਂਚ ਲਈ ਬੁਲਾਇਆ। ਬਾਬਾ ਗਗਨਦਾਸ ਨੇ ਹੀ IG ਦੇ ਨਾਂ ‘ਤੇ ਫਰੀਦਕੋਟ ਪੁਲਿਸ ਦੇ ਅਧਿਕਾਰੀਆਂ ‘ਤੇ ਰਿਸ਼ਵਤ ਮੰਗਣ ਅਤੇ ਉਸ ਵਿੱਚੋਂ 20 ਲੱਖ ਰੁਪਏ ਲੈਣ ਦੇ ਦੋਸ਼ ਲਾਏ ਹਨ।
ਦੂਜੇ ਪਾਸੇ ਰਿਸ਼ੲਤਕਾਂਡ ਵਿੱਚ ਮਾਮਲੇ ਵਿੱਚ ਦੋਸ਼ੀ SP ਗਗਨੇਸ਼ ਕੁਮਾਰ, DSP ਸੁਸ਼ੀਲ ਕੁਮਾਰ ਦੇ ਨਾਲ IG ਦਫਤਰ ਵਿੱਚ ਕੰਮ ਕਰ ਰਹੇ SI ਖੇਮਚੰਦਰ ਪਰਾਸ਼ਰ ‘ਤੇ ਹੁਣ ਵੀ ਸ਼ੱਕ ਬਕਰਾਰ ਹੈ। ਹਾਲਾਂਕਿ ਵਿਜੀਲੈਂਸ ਦੀ ਸਿਫਾਰਿਸ਼ ‘ਤੇ ਕੋਟਕਪੂਰਾ ਸਦਰ ਥਾਣੇ ਵਿੱਚ ਮੁਕੱਦਮਾ ਦਰਜ ਹੋਣ ਤੋਂ ਬਾਅਦ ਤਿੰਨਾਂ ਦਾ ਤਬਾਦਲਾ ਫਰੀਦਕੋਟ ਜ਼ਿਲ੍ਹੇ ਤੋਂ ਬਾਹਰ ਕਰ ਦਿੱਤਾ ਗਿਆ ਸੀ, ਜਿਸ ਵਿੱਚ ਪਰਾਸ਼ਰ ਦਾ ਤਬਾਦਲਾ ਮੋਗਾ ਜ਼ਿਲ੍ਹੇ ਵਿੱਚ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ, ਸਾਬਕਾ CM ਚੰਨੀ ਤੋਂ ਫਿਰ ਹੋਵੇਗੀ ਪੁੱਛ-ਗਿੱਛ, ਵਿਜੀਲੈਂਸ ਨੇ ਕੀਤਾ ਤਲਬ
ਫਰੀਦਕੋਟ SSP ਹਰਜੀਤ ਸਿੰਘ ਨੇ ਦੱਸਿਆ ਕਿ 2 ਜੂਨ 2023 ਕੋਟਕਪੂਰਾ ਸਦਰ ਥਾਣੇ ਵਿੱਚ ਦਰਜ ਮੁਕੱਦਮੇ ਵਿੱਚ SP ਗਗਨੇਸ਼ ਕੁਮਾਰ, DSP ਸੁਸ਼ੀਲ ਕੁਮਾਰ, SI ਖੇਮਚੰਦਰ ਪਰਾਸ਼ਰ ਦਾ ਨਾਂ ਆਉਣ ਮਗਰੋਂ ਤਿੰਨਾਂ ਦਾ ਤਬਾਦਲਾ ਫਰੀਦਕੋਟ ਜ਼ਿਲ੍ਹੇ ਤੋਂ ਬਾਹਰ ਦੂਜੇ ਜ਼ਿਲ੍ਹਿਆਂ ਵਿੱਚ ਕਰ ਦਿੱਤਾ ਗਿਆ ਸੀ। ਪਰਾਸ਼ਰ ਨੂੰ ਸਸਪੈਂਡ ਕੀਤੇ ਜਾਣ ਦੀਆਂ ਖਬਰਾਂ ‘ਤੇ ਉਨ੍ਹਾਂ ਨੇ ਕਿਹਾ ਕਿ ਇਸ ‘ਤੇ ਮੋਗਾ ਦੇ SSP ਹੀ ਦੱਸਣਗੇ।
ਦੂਜੇ ਪਾਸੇ ਮੋਗਾ ਜ਼ਿਲ੍ਹੇ ਦੇ SSP ਜੇ ਐਲਿਚਿਜੀਅਨ ਨੇ ਦੱਸਿਆ ਕਿ ਪਰਾਸ਼ਰ ਦਾ ਮੋਗਾ ਟਰਾਂਸਫਰ ਹੋਇਆ ਹੈ, ਪਰ ਪਰਾਸ਼ਰ ਨੇ ਜੁਆਇਨ ਕਰਨ ਦੀ ਜਗ੍ਹਾ ਮੈਡੀਕ ਲੀਵ ਰਖੀ ਹੈ, ਉਸ ਦੇ ਸਸਪੈਡ ਹੋਣ ਦੀ ਜਾਣਕਾਰੀ ਨਹੀਂ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਪਰਾਸ਼ਰ ਦੀ ਡਿਊਟੀ ਸ੍ਰੀ ਮੁਕਤਸਰ ਸਾਹਿਬ ਵਿੱਚ ਸੀ ਅਤੇ ਉਹ ਉਥੋਂ ਫਰੀਦਕੋਟ IG ਦਫਤਰ ਵਿੱਚ ਅਟੈਚ ਸੀ, ਅਜਿਹੇ ਵਿੱਚ ਉਸ ਨੂੰ ਮੁਕਤਸਰ ਸਾਹਿਬ ਤੋਂ ਸਸਪੈਂਡ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: