ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਨੂੰ ਵੀ ਆਪਣੇ ਗੀਤਾਂ ਨੂੰ ਲੈ ਕੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਗੱਲ ਦਾ ਜ਼ਿਕਰ ਉਨ੍ਹਾਂ ਨੇ ਅਮਰੀਕਾ ਦੇ ਲਾਸ ਏਂਜਲਸ ਵਿੱਚ ਸ਼ੋਅ ਦੌਰਾਨ ਕੀਤਾ ਅਤੇ ਨਾਲ ਹੀ ਵਿਰੋਧ ਕਰਨ ਵਾਲਿਆਂ ਨੂੰ ਜਵਾਬ ਵੀ ਦਿੱਤਾ।
ਬੱਬੂ ਮਾਨ ਨੇ ਕਿਹਾ ਕਿ ਮੈਂ ਆਪਣੇ ਸਾਰੇ ਧਾਰਮਿਕ ਤੇ ਸਮਾਜਿਕ ਗੀਤਾਂ ਦੀ CD ਬਣਾ ਕੇ ਸ੍ਰੀ ਅਕਾਤਲ ਤਖ਼ਤ ਸਾਹਿਬ ‘ਤੇ ਭੇਜ ਦਿੱਤੀ ਹੈ। ਜੇ ਉਹ ਕਹਿਣਗੇ ਕਿ ਮੈਂ ਸਹੀ ਹਾਂ ਫਿਰ ਮੈਨੂੰ ਮੰਦਾ ਨਾ ਬੋਲਿਓ, ਜੇ ਉਹ ਕਹਿਣਗੇ ਕਿ ਮੈਂ ਗ਼ਲਤ ਹਾਂ ਤਾਂ ਦੋਵੇਂ ਹੱਥ ਜੋੜ ਕੇ ਸੰਗਤ ਦੇ ਜੋੜੇ ਝਾੜਾਂਗਾ।
ਗਾਇਕ ਨੇ ਕਿਹਾ ਕਿ ਪਰ ਜੇ ਮੈਂ ਸਹੀ ਹੋਇਆ ਤਾਂ ਫੇਸਬੁੱਕ ਵਾਲੇ ਫਿਰ ਆਪਣੇ ਆਪ ਮੁਆਫ਼ੀ ਮੰਗ ਲੈਣ। ਉਨ੍ਹਾਂ ਕਿਹਾ ਕਿ ਆਪਸੀ ਮੈਂ-ਮੈਂ ਛੱਡੀਏ ਤੇ ਬਾਬਾ ਜੀ ਦਾ ਤੂੰ-ਤੂੰ ਪੜ੍ਹੀਏ ਤੇ ਚੰਗੇ ਕੰਮ ਕਰੀਏ।
ਇਹ ਵੀ ਪੜ੍ਹੋ : CM ਮਾਨ ਦਾ ਐਲਾਨ- ‘1 ਜੁਲਾਈ ਤੋਂ ਮੁਫ਼ਤ ਬਿਜਲੀ ਗਾਰੰਟੀ ਲਾਗੂ, 51 ਲੱਖ ਘਰਾਂ ਦੇ ਬਿੱਲ ਆਉਣਗੇ ਜ਼ੀਰੋ’
ਸ਼ੋਅ ਦੌਰਾਨ ਬੱਬੂ ਮਾਨ ਨੇ ਕਿਹਾ ਕਿ ਮੈਂ ਅਜੇ ਤੱਕ ਪੰਜਾਬ ਦੇ ਕਿਸੇ ਨੌਜਵਾਨ ਦੀ ਕੋਈ ਅਜਿਹੀ ਵੀਡੀਓ ਨਹੀਂ ਵੇਖੀ, ਜਿਸ ਵਿੱਚ ਉਸ ਨੇ ਸਾਇੰਸ ਬਾਰੇ ਪਾਇਆ ਹੋਵੇ ਜਾਂ ਐਲਨ ਮਸਕ ਬਾਰੇ ਪਾਇਆ ਹੋਵੇ, ਬਦਲ ਰਹੀ ਟੈਕਨਾਲੋਜੀ ਬਾਰੇ ਪਾਇਆ ਹੋਵੇ, ਇਹ ਤਾਂ ਗੱਲ ਹੈ ਹੀ ਨਹੀਂ। ਬਸ ਉਪਰ ਖ਼ਬਰ ਪੜ੍ਹੀ ਤੇ ਥੱਲੇ ਗਾਲ੍ਹਾਂ ਦਾ ਅੰਦੋਲਨ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕੌਮ ਲਈ ਕਿਤਾਬਾਂ ਪੜ੍ਹੀਆਂ ਬਹੁਤ ਜ਼ਰੂਰੀ ਹੈ, ਕਿਤਾਬਾਂ ਹੀ ਸੱਚਾ ਸਾਥੀ ਹਨ।
ਵੀਡੀਓ ਲਈ ਕਲਿੱਕ ਕਰੋ -: