ਏਮਜ਼ ਦਿੱਲੀ ਦੇ ਡਾਕਟਰਾਂ ਨੇ ਇੱਕ ਬੱਚੇ ਦੀ ਜਾਨ ਬਚਾਈ ਹੈ, ਜਿਸ ਦੀ ਮਾਂ ਨੂੰ ਹੱਡੀ ਲਗਾ ਕੇ ਜਾਨ ਬਚਾਈ ਹੈ ਜਿਸ ਦੀ ਜਨਮ ਵੇਲੇ ਡਿਲਵਰੀ ਦੌਰਾਨ ਬਾਹਰ ਕੱਢਣੇ ਹੋਏ ਗਰਦਨ ਤੇ ਰੀੜ੍ਹ ਦੀ ਹੱਡੀ ਟੁਟ ਗਈ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਇੰਨੇ ਛੋਟੇ ਬੱਚੇ ਵਿੱਚ ਧਾਤੂ ਵਾਲਾ ਇੰਪਲਾਂਟ ਨਹੀਂ ਲਗਾਇਆ ਜਾ ਸਕਾਦ ਸੀ ਤਾਂ ਅਜਿਹੇ ਵਿੱਚ ਉਸ ਦੀ ਮਾਂ ਦੇ ਚੂਹਲੇ ਤੋਂ ਹੱਡੀ ਕੱਢੀ ਗਈ ਅਤੇ ਉਸ ਬੱਚੀ ਦੀ ਸਰਜਰੀ ਕਰਕੇ ਉਸ ਨੂੰ ਇੰਪਲਾਂਟ ਕੀਤਾ ਗਿਆ।
ਇੰਨੇ ਛੋਟੇ ਬੱਚੇ ਵਿੱਚ ਬਿਨਾਂ ਧਾਤੂ ਦਾ ਇੰਪਲਾਂਟ ਲਾਏ ਉਸ ਦੀ ਹੱਡੀ ਜੋੜਨ ਵਾਲੀ ਇਹ ਦੇਸ਼ ਦੀ ਪਹਿਲੀ ਤੇ ਦੁਨੀਆ ਦੀ ਦੂਜੀ ਸਰਜਰੀ ਹੈ। ਇਸ ਤੋਂ ਪਹਿਲਾਂ ਅਮਰੀਕਾ ਵਿੱਚ ਇੱਕ ਛੋਟੇ ਬੱਚੇ ਨੂੰ ਬਿਨਾਂ ਧਾਤੂ ਦਾ ਇੰਪਲਾਂਟ ਲਾਏ ਉਸ ਦੀ ਹੱਡੀ ਨੂੰ ਸਰਜਰੀ ਕਰੇਕ ਠੀਕ ਕੀਤਾ ਗਿਆ ਸੀ। ਏਮਸ ਦੇ ਨਿਊਰੋਸਰਜਰੀ ਵਿਭਾਗ ਦੇ ਪ੍ਰੋਫੈਸਰ ਡਾਕਟਰ ਦੀਪਕ ਗੁਪਤਾ ਅਤੇ ਉਨ੍ਹਾਂ ਦੀ ਟੀਮ ਨੇ ਇਹ ਸਫਲ ਸਰਜਰੀ ਕਰਨ ਅਤੇ ਬੱਚੇ ਨੂੰ ਸਹੀ-ਸਲਾਮਤ ਛੁੱਟੀ ਦੇਣ ਮਗਰੋਂ ਖੁਸ਼ੀ ਜ਼ਾਹਿਰ ਕੀਤੀ ਹੈ।
ਡਾ: ਦੀਪਕ ਗੁਪਤਾ ਨੇ ਦੱਸਿਆ ਕਿ ਮੇਰਠ ਦੇ ਇੱਕ ਹਸਪਤਾਲ ‘ਚ ਜਣੇਪੇ ਦੌਰਾਨ ਬੱਚੇ ਦੀ ਰੀੜ੍ਹ ਦੀ ਹੱਡੀ ਅਤੇ ਗਰਦਨ ਦੀ ਹੱਡੀ ‘ਤੇ ਸੱਟ ਲੱਗ ਗਈ ਸੀ। ਬੱਚੇ ਦਾ ਜਨਮ ਸਮੇਂ 4.5 ਕਿਲੋ ਭਾਰ ਸੀ। ਬੱਚੇ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ। ਇਸ ਤੋਂ ਬਾਅਦ ਮਈ 2022 ਵਿੱਚ ਬੱਚੇ ਨੂੰ ਏਮਜ਼ ਦੇ ਟਰੌਮਾ ਸੈਂਟਰ ਵਿੱਚ ਲਿਆਂਦਾ ਗਿਆ। ਇੱਥੇ ਪਤਾ ਲੱਗਾ ਕਿ ਉਸ ਦੀ ਗਰਦਨ ਦੀ ਹੱਡੀ ਟੁੱਟ ਗਈ ਸੀ ਅਤੇ ਹੇਠਾਂ ਦਬਾਅ ਸੀ ਜਿਸ ਕਾਰਨ ਬੱਚੇ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ। ਬਾਅਦ ਵਿੱਚ ਪਤਾ ਲੱਗਾ ਕਿ ਬੱਚੇ ਦੀ ਰੀੜ੍ਹ ਦੀ ਹੱਡੀ ਵਿੱਚ ਸੱਟ ਲੱਗੀ ਸੀ। ਇਹ ਖਿਸਕ ਗਈ ਸੀ।
ਡਾ. ਦੀਪਕ ਗੁਪਤਾ ਨੇ ਦੱਸਿਆ ਕਿ ਜਦੋਂ ਅਸੀਂ ਬੱਚੇ ਦੀ ਸਰਜਰੀ ਦੀ ਯੋਜਨਾ ਬਣਾਈ ਸੀ ਤਾਂ ਉਹ ਸਿਰਫ਼ ਛੇ ਮਹੀਨੇ ਦਾ ਸੀ। ਅਜਿਹੇ ਛੋਟੇ ਬੱਚੇ ਵਿੱਚ ਹੱਡੀਆਂ ਨੂੰ ਜੋੜਨ ਲਈ ਮੈਟਲ ਇਮਪਲਾਂਟ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਅਜਿਹੇ ‘ਚ ਉਸ ਦੀ ਮਾਂ ਦੀ ਸਰਜਰੀ ਕੀਤੀ ਗਈ ਅਤੇ ਉਸ ਦੇ ਲੱਕ ਤੋਂ ਪੰਜ ਸੈਂਟੀਮੀਟਰ ਦੀ ਹੱਡੀ ਕੱਢੀ ਗਈ। ਮਾਂ ਤੋਂ ਲਈ ਗਈ ਇਹ ਹੱਡੀ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਇੱਕ ਹਿੱਸੇ ਨੂੰ ਗਰਦਨ ਤੇ ਦੂਜੇ ਨੂੰ ਰੀੜ੍ਹ ਵਿੱਚ ਲਾਇਆ ਗਿਆ।
ਇਹ ਵੀ ਪੜ੍ਹੋ : ਲਿੰਡਾ ਯਾਕਾਰਿਨੋ ਬਣੀ ਟਵਿੱਟਰ ਦੀ ਨਵੀਂ CEO, ਐਲਨ ਮਸਕ ਨੇ ਕੀਤਾ ਐਲਾਨ
ਜਨਮ ਤੋਂ ਹੀ ਪ੍ਰੇਸ਼ਾਨੀ ਝੱਲ ਰਹੇ ਇਸ ਬੱਚੇ ਦੀ ਸਰਜਰੀ ਕਰੀਬ 15 ਘੰਟੇ ਚੱਲੀ। ਇਸ ਤੋਂ ਬਾਅਦ ਬੱਚਾ ਕਰੀਬ 11 ਮਹੀਨੇ ਤੱਕ ਏਮਜ਼ ‘ਚ ਭਰਤੀ ਰਿਹਾ। ਦਸੰਬਰ ਵਿੱਚ ਬੱਚੇ ਦੇ ਜਨਮ ਨੂੰ ਇੱਕ ਸਾਲ ਹੋ ਗਿਆ ਸੀ। ਉਨ੍ਹਾਂ ਦਾ ਪਹਿਲਾ ਜਨਮ ਦਿਨ ਵੀ ਹਸਪਤਾਲ ‘ਚ ਹੀ ਮਨਾਇਆ ਗਿਆ। ਕਰੀਬ 10 ਮਹੀਨੇ ਵੈਂਟੀਲੇਟਰ ‘ਤੇ ਰਹਿਣ ਤੋਂ ਬਾਅਦ ਬੱਚੇ ਨੂੰ ਇਕ ਮਹੀਨੇ ਤੱਕ ਨਿਊਰੋ ਰੀਹੈਬ ‘ਚ ਰੱਖਿਆ ਗਿਆ। ਬੁੱਧਵਾਰ ਨੂੰ ਹੀ ਇਸ ਬੱਚੇ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਇਸ ਬੱਚੇ ਦੇ ਇਲਾਜ ਵਿੱਚ ਡਾ: ਦੀਪਕ ਗੁਪਤਾ, ਡਾ: ਜੀਪੀ ਸਿੰਘ, ਡਾ: ਰਾਕੇਸ਼ ਲੋਢਾ, ਡਾ: ਸ਼ੈਫਾਲੀ ਗੁਲਾਟੀ, ਡਾ: ਅਸ਼ੋਕ ਜਰਿਆਲ ਸਮੇਤ ਕਈ ਡਾਕਟਰ ਸ਼ਾਮਲ ਸਨ।
ਵੀਡੀਓ ਲਈ ਕਲਿੱਕ ਕਰੋ -: