ਲਖੀਮਪੁਰ ਹਿੰਸਾ ਮਾਮਲੇ ਵਿਚ ਹੁਣ ਕਿਸਾਨ ਧਿਰ ਦੀ ਗ੍ਰਿਫਤਾਰੀ ਸ਼ੁਰੂ ਹੋ ਗਈ ਹੈ। ਭਾਜਪਾ ਵਰਕਰ ਦੀ ਹੱਤਿਆ ਮਾਮਲੇ ਵਿਚ ਪੁਲਿਸ ਨੇ ਮੋਕਾਰਮਪੁਰ ਥਾਣਾ ਗੋਲਾ ਨਿਵਾਸੀ ਗੁਰਵਿੰਦਰ ਸਿੰਘ ਤੇ ਗੋਗਾਵਾਂ ਥਾਣਾ ਭੀਰਾ ਦੇ ਬਚਿੱਤਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।
ਦੋਵੇਂ ਗ੍ਰਿਫਤਾਰੀਆਂ ਭਾਜਪਾ ਨੇਤਾ ਵੱਲੋਂ ਦਰਜ ਦੂਜੀ ਐੱਫ. ਆਈ.ਆਰ. ਦੇ ਆਧਾਰ ‘ਤੇ ਕੀਤੀ ਗਈ ਹੈ। ਦੂਜੀ ਐੱਫ. ਆਈ. ਆਰ. ‘ਤੇ ਪਹਿਲੀ ਵਾਰ ਕੋਈ ਕਾਰਵਾਈ ਹੋਈ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਇਸ FIR ਦੇ ਆਧਾਰ ‘ਤੇ 12 ਕਿਸਾਨਾਂ ਨੂੰ ਨੋਟਿਸ ਜਾਰੀ ਕੀਤਾ ਸੀ ਤੇ ਕਈ ਕਿਸਾਨਾਂ ਨੇ ਬਿਆਨ ਵੀ ਦਰਜ ਕਰਾਇਆ ਸੀ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਭਾਜਪਾ ਮੈਂਬਰ ਸੁਮਿਤ ਜਾਇਸਵਾਲ ਨੇ ਵੀ ਕਿਸਾਨਾਂ ਖਿਲਾਫ ਰਿਪੋਰਟ ਦਰਜ ਕਰਾਈ ਸੀ। ਇਸ ਰਿਪੋਰਟ ਦੇ ਆਧਾਰ ‘ਤੇ ਮੰਗਲਵਾਰ ਨੂੰ ਪਹਿਲੀ ਕਾਰਵਾਈ ਹੋਈ ਹੈ।
ਦੂਜੇ ਪਾਸੇ ਲਖੀਮਪੁਰ ਦੇ ਤਿਕੁਨੀਆ ਵਿਚ ਹੋਈ ਹਿੰਸਾ ਨੇ 4 ਕਿਸਾਨਾਂ ਸਣੇ 8 ਲੋਕਾਂ ਦੀ ਮੌਤ ਹੋ ਗਈ ਸੀ। ਕਿਸਾਨਾਂ ਵੱਲੋਂ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਸਣੇ ਕਈ ਲੋਕਾਂ ਖਿਲਾਫ ਕੇਸ ਦਰਜ ਕਰਵਾਇਆ ਗਿਆ ਸੀ। ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤੇ ਆਸ਼ੀਸ਼ ਸਣੇ ਹੁਣ ਤੱਕ 13 ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਬਚਿੱਤਰ ਸਿੰਘ ਤੇ ਗੁਰਵਿੰਦਰ ਸਿੰਘ ਨੂੰ ਬੁੱਧਵਾਰ ਨੂੰ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।