ਅੱਜ ਭਾਵੇਂ ਕੇਬਲ ਤੇ ਡਿਸ਼ਾਂ ਲੱਗਣ ਨਾਲ ਵੱਖ-ਵੱਖ ਮਨੋਰੰਜਨ ਦੇ ਚੈਨਲਾਂ ਦੀ ਭਰਮਾਰ ਹੈ ਪਰ ਅਜੇ ਵੀ ਕੁਝ ਲੋਕ ਦੂਰਦਰਸ਼ਨ ਦੇ ਸਾਫ-ਸੁਥਰੇ ਤੇ ਆਪਣੇ ਪਿਛੋਕੜ ਨਾਲ ਜੁੜੇ ਪ੍ਰੋਗਰਾਮ ਵੇਖਣ ਲਈ ਦੂਰਦਰਸ਼ਨ ਦੇ ਚੈਨਲ ਵੇਖਣਾ ਹੀ ਪਸੰਦ ਕਰਦੇ ਹਨ। ਅਜਿਹੇ ਲੋਕਾਂ ਲਈ ਇਕ ਮਾੜੀ ਖਬਰ ਹੈ। ਪੰਜਾਬ ਦੇ ਤਿੰਨ ਵੱਡੇ ਦੂਰਦਰਸ਼ਨ ਟਾਵਰਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ।
ਦੂਰਦਰਸ਼ਨ ਦਾ ਬਠਿੰਡਾ ਦਾ ਟਾਵਰ 31 ਅਕਤੂਬਰ ਨੂੰ , ਅੰਮ੍ਰਿਤਸਰ ਦਾ 31 ਦਸੰਬਰ ਨੂੰ ਤੇ ਫਾਜ਼ਿਲਕਾ ਦਾ ਟੀਵੀ ਟਾਵਰ 31 ਮਾਰਚ ਨੂੰ ਬੰਦ ਕਰ ਦਿੱਤਾ ਜਾਵੇਗਾ। ਸਰਕਾਰ ਦੇ ਹੁਕਮਾਂ ਮੁਤਾਬਕ ਦੁਨੀਆ ਭਰ ‘ਚ ਡਿਜ਼ੀਟਾਈਜ਼ੇਸ਼ਨ ਕਰਨ ਲਈ ਐਨਾਲਾਗ ਸਿਸਟਮ ਬੰਦ ਕੀਤਾ ਜਾ ਰਿਹਾ ਹੈ, ਜਿਸ ਕਾਰਨ ਭਾਰਤ ਦੇ ਸਾਰੇ ਐਨਾਲਾਗ ਟ੍ਰਾਂਸਮੀਟਰ ਬੰਦ ਕੀਤੇ ਜਾ ਰਹੇ ਹਨ। ਇਸ ਤਹਿਤ ਪੰਜਾਬ ਦੇ ਡੀ.ਡੀ. ਪੰਜਾਬੀ ਦੇ ਤਿੰਨ ਵੱਡੇ ਟਾਵਰ ਬੰਦ ਕੀਤੇ ਜਾ ਸਕਦੇ ਹਨ।
ਇਹ ਵੀ ਵੇਖੋ :
ਮੁੰਬਈ ਤੋਂ Acting ਛੱਡ ਖੋਲੀ ਆਪਣੀ ਨੂਟਰੀ ਕੁਲਚੇ ਦੀ ਦੁਕਾਨ | Inspirational Story | Street Food
ਸਰਕਾਰ ਦਾ ਕਹਿਣਾ ਹੈ ਕਿ ਹੁਣ ਲੋਕਾਂ ਕੋਲ ਵੱਖ-ਵੱਖ ਚੈਨਲ ਦੇਖਣ ਲਈ ਕੇਬਲ, ਡਿਸ਼, ਡੀ.ਟੀ. ਐਚ ਤੇ ਮੋਬਾਈਲ ਐਪ ਵਰਗੀਆਂ ਬਹੁਤ ਸਾਰੀਆਂ ਸਹੂਲਤਾਂ ਹਨ। ਇਸ ਲਈ ਇਨ੍ਹਾਂ ਟਾਵਰਾਂ ਦੀ ਲੋੜ ਨਹੀਂ ਹੈ। ਦੱਸ ਦੇਈਏ ਕਿ ਬਠਿੰਡਾ ਦਾ ਟੀਵੀ ਟਾਵਰ 1985 ਵਿੱਚ ਸਥਾਪਿਤ ਕੀਤਾ ਗਿਆ, ਜੋਕਿ ਏਸ਼ੀਆ ਦਾ 135 ਮੀਟਰ ਦੀ ਉਚਾਈ ਨਾਲ ਸਭ ਤੋਂ ਉੱਚਾ ਟੀਵੀ ਟਾਵਰ ਬਣਿਆ।
ਇਹ ਵੀ ਪੜ੍ਹੋ : ਪਠਾਨਕੋਟ : ਭਾਰਤ-ਪਾਕਿ ਸਰਹੱਦ ‘ਤੇ ਡਰੋਨ ਐਂਟਰੀ ਦੀ ਇੱਕ ਹੋਰ ਕੋਸ਼ਿਸ਼ ਨੂੰ BSF ਨੇ ਕੀਤਾ ਨਾਕਾਮ
ਇਸ ਦੇ ਲੱਗਣ ਨਾਲ ਲੋਕਾਂ ਨੂੰ ਬਿਨਾਂ ਅੰਟੀਨਾ ਦੇ ਟੀਵੀ ਪ੍ਰੋਗਰਾਮ ਵੇਖਣ ਨੂੰ ਮਿਲੇ ਸਨ। ਅੰਮ੍ਰਿਤਸਰ ਵਿਕਾਸ ਮੰਚ ਵਲੋਂ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੂੰ ਪੱਤਰ ਲਿਖ ਕੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਕਿ ਦੂਰਦਰਸ਼ਨ ਅੰਮ੍ਰਿਤਸਰ 1973 ਤੋਂ ਸੇਵਾਵਾਂ ਦੇ ਰਿਹਾ ਰਿਹਾ ਹੈ ਅਤੇ ਇਹ ਭਾਰਤ ਦਾ ਤੀਜਾ ਸਭ ਤੋਂ ਪੁਰਾਣਾ ਟੈਲੀਵਿਜ਼ਨ ਸਟੇਸ਼ਨ ਹੈ। ਉਨ੍ਹਾਂ ਇਸ ਨੂੰ ਬੰਦ ਕਰਨ ਤੋਂ ਰੋਕਣ ਦੀ ਮੰਗ ਕੀਤੀ ਹੈ।