ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਪੰਜਾਬ ਦੇ ਵੋਟਰਾਂ ਨੇ ਚੋਟੀ ਦੇ ਸਿਆਸੀ ਆਗੂਆਂ ਸਣੇ 166 ਨੇਤਾਵਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ। 16.7 ਫੀਸਦੀ ਤੋਂ ਘੱਟ ਵੋਟ ਮਿਲਣ ਕਰਕੇ ਕਮਿਸ਼ਨ ਵੱਲੋਂ ਇਨ੍ਹਾਂ ਦੀ ਜ਼ਮਾਨਤ ਜ਼ਬਤ ਕਰ ਲਈ ਗਈ ਹੈ। 54 ਉਮੀਦਵਾਰਾਂ ਦੀ ਜ਼ਮਾਨਤ ਰਕਮ ਜ਼ਬਤ ਕਰ ਲਈ ਗਈ। 54 ਉਮੀਦਵਾਰਾਂ ਦੀ ਜ਼ਮਾਨਤ ਰਕਮ ਜ਼ਬਤ ਕਰ ਲਈ ਗਈ ਹੈ। 54 ਉਮੀਦਵਾਰਾਂ ਦੀ ਜ਼ਮਾਨਤ ਰਕਮ ਜ਼ਬਤ ਕਰਾ ਕੇ ਬੀਜੇਪੀ ਨੰਬਰ ਇੱਕ ‘ਤੇ ਰਹੀ। ਸਰਕਾਰ ਬਣਾਉਣ ਜਾ ਰਹੀ ‘ਆਪ’ ਦਾ ਸਿਰਫ਼ ਇੱਕ ਨੇਤਾ ਇਸ ਸੂਚੀ ਵਿੱਚ ਸ਼ਾਮਲ ਹੈ।
ਜ਼ਮਾਨਤ ਗੁਆਉਣ ਵਾਲਿਆਂ ਵਿੱਚ ਬੀਜੇਪੀ ਦੇ ਸਭ ਤੋਂ ਵੱਧ ਉਮੀਦਵਾਰ 54 ਹਨ, ਇਸ ਤੋਂ ਬਾਅਦ ਕਾਂਗਰਸ ਦੇ 30, ਸ਼੍ਰੋਮਣੀ ਅਕਾਲੀ ਦਲ ਦੇ 27 ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਦੇ ਕਾਂਗਰਸ 27, ਸ਼੍ਰੋਮਣੀ ਅਕਾਲੀ ਦਲ ਦੀ ਇਸ ਚੋਣ ਵਿੱਚ ਸਹਿਯੋਗੀ ਰਹੀ ਬਹੁਜਨ ਸਮਾਜ ਪਾਰਟੀ ਦੇ 13, ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ 14 ਤੇ ਆਮ ਆਦਮੀ ਪਾਰਟੀ ਦਾ ਇੱਕ ਉਮੀਦਵਾਰ ਹਨ।
ਹੈਰਾਨੀ ਵਾਲੀ ਗੱਲ ਇਹ ਰਹੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨੇ 28 ਸੀਟਾਂ ‘ਤੇ ਚੋਣ ਲੜੀ ਤੇ ਸਿਰਫ਼ ਕੈਪਟਨ ਹੀ ਜ਼ਮਾਨਤ ਰਕਮ ਬਚਾਉਣ ਵਿੱਚ ਸਫ਼ਲ ਰਹੇ। ‘ਆਪ’ ਦੇ ਇਕੋ-ਇਕ ਉਮੀਦਵਾਰ, ਜਿਸ ਨੇ ਆਪਣੀ ਜ਼ਮਾਨਤ ਗੁਆ ਦਿੱਤੀ, ਉਹ ਭੁਲ4ਥ ਤੋਂ ਰਾਣਾ ਰਣਜੀਤ ਸਿੰਘ ਹਨ, ਜਿਨ੍ਹਾਂ ਨੂੰ 13612 ਵੋਟ ਮਿਲੇ। ਕੋਈ ਵੀ ਉਮੀਦਵਾਰ ਜੋ ਕੁਲ ਵੋਟਾਂ ਦੇ ਇੱਕ-ਛੇਵੇਂ 16.7 ਫੀਸਦੀ ਤੋਂ ਵੱਧ ਹਾਸਲ ਕਰਨ ਵਿੱਚ ਅਸਫਲ ਰਹਿੰਦਾ ਹੈ, ਉਮੀਦਵਾਰ ਦੀ ਜ਼ਮਾਨਤ ਰਕਮ ਜ਼ਬਤ ਕਰ ਲਈ ਜਾਂਦੀ ਹੈ। ਵਿਧਾਨ ਸਭਾ ਚੋਣਾਂ ਲਈ ਸੁਰੱਖਿਆ ਰਕਮ ਆਮ ਵਰਗ ਦੇ ਉਮੀਦਵਾਰਾਂ ਲਈ 10000 ਰੁਪਏ ਤੇ ਐੱਸ.ਸੀ. ਤੇ ਐੱਸ.ਟੀ. ਲਈ 5000 ਰੁਪਏ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਜ਼ਮਾਨਤ ਰਕਮ ਗੁਆਉਣ ਵਾਲਿਆਂ ਵਿੱਚ ਇੱਕ ਸਾਬਕਾ ਮੁੱਖ ਮੰਤਰੀ, ਪੰਜ ਸਾਬਕਾ ਕੈਬਨਿਟ ਮਤੰਰੀ ਤੇ ਇੱਕ ਸਾਬਕਾ ਕੇਂਦਰੀ ਮੰਤਰੀ ਵੀ ਸ਼ਾਮਲ ਹਨ। ਇਨ੍ਹਾਂ ਵਿੱਚ ਕਾਂਗਰਸ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ (ਲਹਿਰਾਗਾਗਾ), ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ (ਅਮਲੋਹ), ਉਦਯੋਗ ਮੰਤਰੀ ਗੁਰਕੀਰਤ ਕੋਟਲੀ (ਖੰਨਾ) ਤੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ (ਨਾਭਾ) ਸ਼ਾਮਲ ਹਨ।