ਕਾਂਗਰਸ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵੱਡੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਨੇ ਹੈਲੀਕਾਪਟਰ ਟੈਕਸੀ ਹਾਇਰ ਕਰਨ ਵਾਲੀ ਕੰਪਨੀ ਨੂੰ ਕਰੀਬ 3.5 ਕਰੋੜ ਰੁਪਏ ਨਹੀਂ ਦਿੱਤੇ ਹਨ। ਉਨ੍ਹਾਂ ਨੂੰ ਮੂਲ ਰਕਮ 2.1 ਕਰੋੜ ਰੁਪਏ ਦੀ ਅਦਾਇਗੀ ਨਾ ਹੋਣ ਨਾਲ ਬਿਆਜ ਸਣੇ ਇਹ ਰਕਮ ਸਾਢੇ ਤਿੰਨ ਕਰੋੜ ਰੁਪਏ ਦੱਸੀ।
ਬਾਜਵਾ ਨੇ ਕਿਹਾ ਕਿ ਇਹ ਮੰਦਭਾਗਾ ਹੈ। ਕੈਪਟਨ ਨੇ ਸਭ ਤੋਂ ਪਹਿਲਾਂ ਤੇਲੰਗਾਨਾ ਨੂੰ ਹੈਲੀਕਾਪਟਰ ਦਿੱਤਾ। ਫਿਰ ਆਪਣੇ ਕਰੀਬੀ ਦੋਸਤ ਅਤੇ ਕੈਪਟਨ ਸਰਕਾਰ ਦੇ ਸਿਵਲ ਏਵੀਏਸ਼ਨ ਦੇ ਇੰਚਾਰਜ ਦੇ ਕਹਿਣ ‘ਤੇ ਵਾਪਸ ਲੈਂਦੇ ਹੋਏ ਭੁਗਤਾਨ ਕਰਨ ਲਈ ਕਿਹਾ। ਤੇਲੰਗਾਨਾ ਨਾਲ ਕਾਂਸਟ੍ਰੈਕਟ ਖਤਮ ਕਰਨ ਲਈ ਕਹਿਣ ਲਈ ਇਕ ਮਹੀਨੇ ਦਾ ਸਮਾਂ ਲਿਆ। ਇਸ ਲਈ ਕੁਝ ਅਡਵਾਂਸ ਪੇਮੈਂਟ ਵੀ ਕੀਤੀ ਗਈ। ਬਾਜਵਾ ਨੇ ਕਿਹਾ ਕਿ ਇਕ-ਇਕ ਪਾਈ ਪੰਜਾਬ ਨੂੰ ਵਾਪਸ ਕੀਤੀ ਜਾਵੇ। ਜਦੋਂ ਹੈਲੀਕਾਪਟਰ ਦੀ ਸੇਵਾ ਲਈ ਜਾਂਦੀ ਹੈ ਤਾਂ ਪੈਸੇ ਦੇਣੇ ਪੈਂਦੇ ਹਨ।
ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਦੋਸਤ ਲੈਫਟੀਨੈਂਟ ਕਰਨਲ ਅਨਿਲ ਰਾਜ ਦੀ ਮਦਦ ਨਾਲ ਹੈਲੀਕਾਪਟਰ ਟੈਕਸੀ ਹਾਇਰਿੰਗ ਕੰਪਨੀ ਤੋਂ ਹੈਲੀਕਾਪਟਰ ਕਿਰਾਏ ‘ਤੇ ਲਿਆ। ਕੈਪਟਨ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਇਸ ਦੀ ਵਰਤੋਂ ਕੀਤੀ। ਪਰ ਲੈਫਟੀਨੈਂਟ ਕਰਨਲ ਅਨਿਲ ਰਾਜ ਨੂੰ ਭੁਗਤਾਨ ਲੈਣ ਲਈ ਚਾਰ ਸਾਲ ਤੋਂ ਉਡੀਕ ਕਰਨੀ ਪੈ ਰਹ ੀਹੈ।
ਪ੍ਰਤਾਪ ਬਾਜਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਭਾਜਪਾ ਦੇ ਸੀਨੀਅਰ ਆਗੂ ਹਨ, ਜੇਕਰ ਕੈਪਟਨ ਨੇ ਉਨ੍ਹਾਂ ਦੀ ਬਕਾਇਆ ਅਦਾਇਗੀ ਨੂੰ ਕਲੀਅਰ ਨਹੀਂ ਕੀਤੀ ਤਾਂ ਉਹ ਇਸ ਸਬੰਧੀ ਭਾਜਪਾ ਲੀਡਰਸ਼ਿਪ ਨੂੰ ਅਪੀਲ ਕਰਨਗੇ। ਉਨ੍ਹਾਂ ਕਿਹਾ ਕਿ ਬਾਕੀ ਰਕਮ ਭਾਜਪਾ ਨੂੰ ਦੇਣੀ ਚਾਹੀਦੀ ਹੈ।
ਇਹ ਵੀ ਪੜ੍ਹੋ : BJP ਨਾਲ ਗਠਜੋੜ ਨੂੰ ਲੈ ਕੇ ਸੁਖਬੀਰ ਬਾਦਲ ਦਾ ਵੱਡਾ ਬਿਆਨ, ਬੋਲੇ-‘ਸਵਾਲ ਹੀ ਪੈਦਾ ਨਹੀਂ ਹੁੰਦਾ’
ਇਸ ਦੇ ਨਾਲ ਹੀ ਮਹਾਰਾਣੀ ਪ੍ਰਨੀਤ ਕੌਰ ‘ਤੇ ਨਿਸ਼ਾਨਾ ਵਿੰਨ੍ਹਦਿਆਂ ਬਾਜਵਾ ਨੇ ਕਿਹਾ ਕਿ ਉਨ੍ਹਾਂ ਦਾ ਪਤੀ ਅਤੇ ਧੀ ਸਣੇ ਪੂਰਾ ਪਰਿਵਾਰ ਭਾਜਪਾ ‘ਚ ਹੈ ਅਤੇ ਉਹ ਖੁਦ ਵੀ ਭਾਜਪਾ ‘ਚ ਹਨ। ਘੱਟੋ ਘੱਟ ਨੈਤਿਕਤਾ ਦੀ ਰਾਜਨੀਤੀ ਤਾਂ ਕਰੋ। ਉਨ੍ਹਾਂ ਕਿਹਾ ਕਿ ਕਾਂਗਰਸ ਪਹਿਲਾਂ ਹੀ ਪ੍ਰਨੀਤ ਕੌਰ ਨੂੰ ਪਾਰਟੀ ਵਿੱਚੋਂ ਕੱਢਣ ਵਿੱਚ ਦੇਰੀ ਕਰ ਚੁੱਕੀ ਹੈ। ਕਰੀਬ 8-10 ਦਿਨ ਪਹਿਲਾਂ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਗੇ ਨਾਲ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੀ ਮੀਟਿੰਗ ਹੋਈ ਸੀ ਜੇਕਰ ਪ੍ਰਨੀਤ ਕੌਰ ਖੁਦ ਕਾਂਗਰਸ ਨਹੀਂ ਛੱਡਦੇ ਤਾਂ ਪਾਰਟੀ ਵੱਲੋਂ ਹੱਥ ਜੋੜ ਦਿੱਤੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: