ਪੰਜਾਬੀ ਸਿੰਗਰ ਨੂੰ ਹੁਣ ਸੋਸ਼ਲ ਮੀਡੀਆ ‘ਤੇ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨੇ ਖੁੱਲ੍ਹੇਆਮ ਧਮਕੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਔਲਖ ਨੂੰ ਟਿਕਾਣੇ ਲਗਾਉਣ ਦੀ ਉਸ ਦੀ ਪੂਰੀ ਤਿਆਰੀ ਸੀ। ਉਸ ਦੀ ਕਿਸਮਤ ਚੰਗੀ ਸੀ ਕਿ 10 ਮਿੰਟ ਪਹਿਲਾਂ ਨਿਕਲ ਗਿਆ ਨਹੀਂ ਤਾਂ ਸਵਰਗ ਸਿਧਾਰ ਜਾਂਦਾ। ਬਚੇਗਾ ਇਹ ਅਜੇ ਵੀ ਨਹੀਂ। ਸੋਸ਼ਲ ਮੀਡੀਆ ਦੀ ਇਸ ਧਮਕੀ ਤੋਂ ਬਾਅਦ ਪੁਲਿਸ ਅਲਰਟ ਹੋ ਗਈ ਹੈ। ਮੋਹਾਲੀ ਪੁਲਿਸ ਨੇ CIA ਸਟਾਫ ਜ਼ਰੀਏ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਬੰਬੀਹਾ ਗਰੁੱਪ ਨੇ ਲਿਖਿਆ ਕਿ ਮਨਕੀਰਤ ਔਰਖ ਇਕ ਨੰਬਰ ਦਾ ਫੁਕਰਾ ਹੈ। ਮਿਊਜ਼ਿਕ ਇੰਡਸਟਰੀ ਵਿਚ ਉਸ ਨੇ ਦਬਦਬਾ ਬਣਾਇਆ ਹੋਇਆ ਹੈ ਕਿ ਮੇਰੀ ਲਾਰੈਂਸ ਬਿਸ਼ਨੋਈ ਨਾਲ ਨਜ਼ਦੀਕੀ ਹੈ। ਇਸ ਦੀ ਲਾਰੈਂਸ ਦੇ 2-3 ਲੋਕਾਂ ਨਾਲ ਬਣਦੀ ਹੈ। ਇਸ ਕਰਕੇ ਇੰਡਸਟਰੀ ਦੇ ਗਾਇਕ ਇਸ ਤੋਂ ਡਰਦੇ ਹਨ। ਮਨਕੀਰਤ ਇੰਡਸਟਰੀ ਅਮੀਰ ਗਾਇਕਾਂ ਦੀ ਖਬਰ ਗੈਂਗਸਟਰਾਂ ਨੂੰ ਦਿੰਦਾ ਹੈ। ਕਈ ਵਾਰ ਗਾਇਕਾਂ ਨੂੰ ਪੈਸੇ ਵੀ ਦਿਵਾ ਦਿੰਦਾ ਹੈ। ਉਸ ਦੇ ਨੰਬਰ ਵੀ ਦੇ ਦਿੰਦਾ ਹੈ ਕਿ ਸਿੰਗਰ ਨੂੰ ਧਮਕੀ ਦਿਓ, ਮੈਂ ਵਿਚ ਪੈ ਕੇ ਤੁਹਾਨੂੰ ਪੈਸੇ ਦਿਵਾ ਦੇਵਾਂਗੇ। ਇਸ ਕੰਮ ਨਾਲ ਉਹ ਖੁਦ ਨੂੰ ਬਚਾ ਲੈਂਦਾ ਹੈ ਤੇ ਲਾਰੈਂਸ ਗਰੁੱਪ ਦੀ ਚਮਚਾਗਿਰੀ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਉਸ ਦੇ ਹਰ ਗਾਣੇ ਵਿਚ ਹਥਿਆਰ ਹੁੰਦੇ ਹਨ। ਅਸੀਂ ਇਸ ਦੀਆਂ 1-2 ਫੋਟੋ ਵੀ ਸ਼ੇਅਰ ਕਰ ਰਹੇ ਹਾਂ ਜਿਸ ਨਾਲ ਜੇਨਰੇਸ਼ਨ ‘ਤੇ ਕੀ ਪ੍ਰਭਾਵ ਪੈਂਦਾ ਹੈ, ਇਸ ਦਾ ਤੁਹਾਨੂੰ ਪਤਾ ਹੀ ਹੈ। ਮਨਕੀਰਤ ਔਲਖ ਦੇ ਗਾਣਿਆਂ ਵਿਚ ਗਨ ਕਲਚਰ, ਗੈਂਗਲੈਂਡ ਤੇ ਗੈਂਗਵਾਰ ਸੁਣਨ ਨੂੰ ਮਿਲਦਾ ਹੈ। ਪੂਰਾ ਪਿੰਡ ਗੈਂਗਲੈਂਡ ਬਣ ਗਿਆ ਤੇ ਜੇਲ੍ਹਾਂ ਤੋਂ ਫੋਨ ਆਉਣਗੇ ਜਿਵੇਂ ਗੀਤ ਮਨਕੀਰਤ ਨੇ ਗਾਏ ਹਨ। ਮਨਕੀਰਤ ਹਥਿਆਰਾਂ ਨੂੰ ਪ੍ਰਮੋਟ ਕਰਦਾ ਹੈ। ਪੁਲਿਸ ਇਸ ਦਾ ਡਰੱਗ ਟੈਸਟ ਕਰਵਾਏ ਤਾਂ ਹੋਰ ਵੀ ਖੁਲਾਸੇ ਹੋਣਗੇ।
ਇਹ ਵੀ ਪੜ੍ਹੋ : ਪੰਜਾਬ ‘ਚ ਕਾਂਗਰਸ ਦੀ ਹਾਰ ‘ਤੇ ਮੰਥਨ ਲਈ ਸੱਦੀ ਗਈ ਬੈਠਕ, ਸਿੱਧੂ ਦੀ ਥਾਂ ਪਾਰਟੀ ਨੂੰ ਮਿਲ ਸਕਦੈ ਨਵਾਂ ਪ੍ਰਧਾਨ
ਇਸ ਤੋਂ ਪਹਿਲਾਂ ਗੈਂਗਸਟਰ ਦੇ ਗੁਰਗੇ ਨੇ ਖੁਲਾਸਾ ਕੀਤਾ ਸੀ ਕਿ ਮਨਕੀਰਤ ਔਲਖ ਉਸ ਦੇ ਨਿਸ਼ਾਨੇ ‘ਤੇ ਹੈ। ਇਸ ਵਿਚ ਅਰਮੀਨੀਆ ਦੀ ਜੇਲ੍ਹ ਵਿਚ ਬੰਦ ਲੱਕੀ ਪਟਿਆਲ ਦਾ ਨਾਂ ਸਾਹਮਣੇ ਆਇਆ ਸੀ। ਮੋਹਾਲੀ ਦੇ ਐੱਸਐੱਸਪੀ ਹਰਜੀਤ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਕਿ ਹਰਦੀਪ ਸਿੰਘ ਉਰਫ ਯੋਧਾ ਨਾਂਦਾ ਵਿਅਕਤੀ ਫੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿੰਗਰ ਮਨਕੀਰਤ ਔਲਖ ਦੀ ਐਪਲੀਕੇਸ਼ਨ ਅਜੇ ਨਹੀਂ ਆਈ ਪਰ ਸੀਆਈਏ ਇਸ ਦੀ ਜਾਂਚ ਕਰਦਾ ਰਹਿੰਦਾ ਹੈ।ਪੁਲਿਸ ਮਨਕੀਰਤ ਨਾਲ ਲਗਾਤਾਰ ਸੰਪਰਕ ਵਿਚ ਹੈ। ਉਸ ਦੀ ਸੁਰੱਖਿਆ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।