ਪਹਿਲੇ ਵਿਸ਼ਵ ਯੁੱਧ ਵਿਚ ਲੜਨ ਵਾਲੇ ਦੋ ਭਾਰਤੀ ਸੈਨਿਕਾਂ ਐਂਗਲੋ-ਹੰਗੇਰੀਅਨ ਫਿਲਿਪ ਡੀ ਲਾਸਜਲੋ ਵੱਲੋਂ ਬਣਾਏ ਗਏ ਚਿੱਤਰ ਨੂੰ ਬ੍ਰਿਟਿਸ਼ ਸਰਕਾ ਨੇ ਅਸਥਾਈ ਨਿਰਯਾਤ ਪ੍ਰਤੀਬੰਧ ਤਹਿਤ ਰੱਖਿਆ ਹੈ ਤਾਂ ਕਿ ਬ੍ਰਿਟੇਨ ਦੀ ਇਕ ਸੰਸਥਾ ਨੂੰ ਦੇਸ਼ ਛੱਡਣ ਤੋਂ ਰੋਕਣ ਲਈ ਅਦਭੁੱਤ ਤੇ ਸੰਵੇਦਨਸ਼ੀਲ ਕੰਮ ਕਰਨ ਦਾ ਸਮਾਂ ਮਿਲ ਸਕੇ।
ਇਸ ਅਧੂਰੇ ਚਿੱਤਰ ਦੀ ਕੀਮਤ ਲਗਭਗ 6,50,000 ਪੌਂਡ ਹੈ। ਇਸ ਚਿੱਤਰ ਵਿਚ ਬ੍ਰਿਟਿਸ਼ ਭਾਰਤੀ ਫੌਜ ਦੀ ਮੁਹਿੰਮ ਬਲ ਵਿਚ ਸ਼ਾਮਲ ਘੋੜਸਵਾਰ ਸੈਨਾ ਦੇਲ ਦੇ ਕਮਾਂਡਰ ਰਿਸਾਲਦਾਰ ਜਗਤ ਸਿੰਘ ਤੇ ਰਿਸਾਲਦਾਰ ਮਾਨ ਸਿੰਘ ਜੂਨੀਅਰ ਨੂੰ ਦਰਸਾਇਆ ਗਿਆ ਹੈ ਜਿਨ੍ਹਾਂ ਨੇ ਫਰਾਂਸ ਦੇ ਸੋਮੇ ਦੀ ਲੜਾਈ ਲੜੀ ਸੀ ਤੇ ਮੰਨਿਆ ਜਾਂਦਾ ਹੈ ਕਿ ਉਹ ਉਸ ਦੌਰਾਨ ਸ਼ਹੀਦ ਹੋ ਗਏ ਸਨ। ਪ੍ਰਥਮ ਵਿਸ਼ਵ ਯੁੱਧ ਵਿਚ ਸਰਗਰਮ ਭਾਰਤੀ ਸੈਨਿਕਾਂ ਨੂੰ ਚਿਤਰਿਤ ਕਰਨ ਵਾਲੀ ਇਹ ਪੇਂਟਿਗ ਬਹੁਤ ਦੁਰਲੱਭ ਹੈ।
ਬ੍ਰਿਟੇਨ ਦੇ ਕਲਾ ਤੇ ਵਿਰਾਸਤ ਮੰਤਰੀ ਲਾਰਡ ਸਟੀਫਨ ਪਾਰਕਸਨ ਨੇ ਕਿਹਾ ਕਿ ਇਹ ਅਦਭੁੱਤ ਤੇ ਸੰਵੇਦਨਸ਼ੀਲ ਚਿੱਤਰ ਸਾਡੇ ਇਤਿਹਾਸ ਦੇ ਇਕ ਮਹੱਤਵਪੂਰਨ ਪਲ ਨੂੰ ਦਰਸਾਉਂਦਾ ਹੈ ਕਿਉਂਕਿ ਪਹਿਲੇ ਵਿਸ਼ਵ ਯੁੱਧ ਦੌਰਾਨ ਖਾਈਆਂ ਵਿਚ ਲੜਨ ਵਿਚ ਮਦਦ ਕਨਰ ਲਈ ਦੁਨੀਆ ਭਰ ਦੇ ਸੈਨਿਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਹ ਸ਼ਾਨਦਾਰ ਪੇਂਟਿੰਗ ਬ੍ਰਿਟੇਨ ਵਿਚ ਉਨ੍ਹਾਂ ਬਹਾਦੁਰ ਸੈਨਿਕਾਂ ਦੀ ਕਹਾਣੀਤੇ ਮਿੱਤਰ ਦੇਸ਼ਾਂ ਦੀ ਜਿੱਤ ਵਿਚ ਉਨ੍ਹਾਂ ਦੇ ਤੇ ਕਈ ਹੋਰ ਲੋਕਾਂ ਦੇ ਯੋਗਦਾਨ ਨੂੰ ਦੱਸਣ ਵਿਚ ਮਦਦ ਕਰ ਸਕਦੀ ਹੈ।
ਪ੍ਰਥਮ ਵਿਸ਼ਵ ਯੁੱਧ ਦੌਰਾਨ ਲਗਭਗ 15 ਲੱਖ ਭਾਰਤੀ ਫੌਜੀਆਂ ਨੂੰ ਤਾਇਨਾਤ ਕੀਤਾ ਗਿਆ ਸੀ ਤੇ ਰਿਕਾਰਡ ਅਨੁਸਾਰ ਖੱਡਾਂ ਵਿਚ ਲੜਨ ਲਈ ਫਰਾਂਸ ਭੇਜੇ ਜਾਣ ਤੋਂ ਦੋ ਮਹੀਨੇ ਪਹਿਲਾਂ ਪੇਂਟਿੰਗ ਵਿਚ ਮੌਜੂਦ ਦੋ ਸੈਨਿਕ ਲੰਦਨ ਵਿਚ ਕਲਾਕਾਰ ਦੇ ਸਾਹਮਣੇ ਬੈਠੇ ਸਨ। ਇਸ ਨੂੰ 20ਵੀਂ ਸ਼ਤਾਬਤੀ ਦੇ ਪ੍ਰਸਿੱਧ ਕਲਾਕਾਰ ਵੱਲੋਂ ਚਿਤਰ ਦੇ ਇਕ ਬੇਹਤਰੀਨ ਉਦਹਾਰਣ ਵਜੋਂ ਵਰਣਿਤ ਕੀਤਾ ਗਿਆ ਹੈ ਜੋ ਬ੍ਰਿਟਿਸ਼ ਇਤਿਹਾਸ ਵਿਚ ਇਕ ਮਹੱਤਵਪੂਰਨ ਪਲ ਨੂੰ ਦਰਸਾਉਂਦਾ ਹੈ ਜਦੋਂ ਬ੍ਰਿਟਿਸ਼ ਸਾਮਰਾਜ ਦੇ ਫੌਜੀ ਯੂਰਪ ਵਿਚ ਲੜਨ ਲਈ ਆਏ ਸਨ।
ਇੰਝ ਲੱਗਦਾ ਹੈ ਕਿ ਇਹ ਪੇਂਟਿੰਗ ਡੀ ਲਾਸਜਲੋ ਦੇ ਨਿੱਜੀ ਸੰਗ੍ਰਹਿ ਲਈ ਬਣਾਈ ਗਈ ਸੀ ਤੇ ਇਹ 1937 ਵਿਚ ਉਨ੍ਹਾਂ ਦੀ ਮੌਤ ਤੱਕ ਉਨ੍ਹਾਂ ਦੇ ਸਟੀਡੀਓ ਵਿਚ ਰਹੀ। ਨਿਰਯਾਤ ਪ੍ਰਤੀਬੰਧ ਲਗਾਉਣ ਦਾ ਬ੍ਰਿਟੇਨ ਸਰਕਾਰ ਦਾ ਫੈਸਲਾ ਕਲਾ ਦੇ ਕੰਮਾਂ ਤੇ ਸੰਸਕ੍ਰਿਤਕ ਹਿੱਤ ਦੀਆਂ ਚੀਜ਼ਾਂ ਦੇ ਨਿਰਯਾਤ ‘ਤੇ ਸਮੀਖਿਆ ਸੰਮਤੀ ਦੀ ਸਲਾਹ ਦਾ ਪਾਲਣ ਕਰਦਾ ਹੈ। ਕਮੇਟੀ ਨੇ ਯੁੱਧ ਦੀਆਂ ਕੋਸ਼ਿਸ਼ਾਂ ਵਿਚ ਭਾਰਤੀ ਯੋਗਦਾਨ ਤੇ ਇਸ ਵਿਚ ਸ਼ਾਮਲ ਵਿਅਕਤੀਆਂ ਦੇ ਅਧਿਐਨ ਲਈ ਇਸ ਦੇ ਮਹਾਨ ਮਹੱਤਵ ਦੇ ਮਾਪਦੰਡ ਦੇ ਆਧਾਰ ‘ਤੇ ਆਪਣੀ ਸਿਫਾਰਸ਼ ਕੀਤੀ ਸੀ।
ਇਹ ਵੀ ਪੜ੍ਹੋ : ਫਰਾਂਸ ‘ਚ ਵਿਵਾਦਿਤ ਰਿਟਾਇਰਮੈਂਟ ਕਾਨੂੰਨ ਨੂੰ ਮਿਲੀ ਕੋਰਟ ਦੀ ਮਨਜ਼ੂਰੀ, ਵਿਰੋਧ ਕਰ ਰਹੇ 112 ਲੋਕ ਗ੍ਰਿਫਤਾਰ
RSEWA ਦੇ ਮੈਂਬਰ ਪੀਟਰ ਬਾਰਬਰ ਨੇ ਕਿਹਾ ਕਿ ਫਿਲਿਪ ਡੀ ਲਾਸਜਲੋ 20ਵੀਂ ਸ਼ਤਾਬਦੀ ਦੀ ਸ਼ੁਰੂਆਤ ਵਿਚ ਬ੍ਰਿਟੇਨ ਦੇ ਸਭ ਤੋਂ ਮਸ਼ਹੂਰ ਚਿੱਤਰਕਾਰਾਂ ਵਿਚੋਂ ਇਕ ਸੀ ਪਰ ਇਹ ਸੰਵੇਦਨਸ਼ੀਲ ਚਿੱਤਰ, ਵੇਧਰੇ ਪ੍ਰਭਾਵਸ਼ਾਲੀ ਹੈ ਕਿਉਂਕਿ ਇਹ ਅਧੂਰਾ ਹੈ। ਇਹ ਚਿੱਤਰ ਮਹਾਰਾਜਿਆਂ ਜਾਂ ਸੈਨਾਪਤੀਆਂ ਦੀ ਨਹੀਂ ਸਗੋਂ ਦੋ ਸਾਧਾਰਨ ਮੱਧ ਸ਼੍ਰੇਣੀ ਦੇ ਸਿੱਖ ਸੈਨਿਕਾਂ ਦੀ ਇਕ ਅਸਾਧਾਰਨ ਦੁਰਲੱਭ ਝਲਕ ਨੂੰ ਪੇਸ਼ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ -: