ਦਿੱਲੀ ਦੀ ਇਤਿਹਾਸਕ ਜਾਮਾ ਮਸਜਿਦ ਨੇ ਕੁੜੀਆਂ ਦੀ ਐਂਟਰੀ ਬੈਨ ਕਰ ਦਿੱਤੀ ਹੈ। ਮਸਜਿਦ ਦੇ ਬਾਹਰ, ਤਿੰਨਾਂ ਐਂਟਰੀ ਗੇਟਾਂ ‘ਤੇ ਇਕ ਨੋਟਿਸ ਬੋਰਡ ਲਗਾਇਆ ਗਿਆ ਹੈ, ਜਿਸ ‘ਤੇ ਲਿਖਿਆ ਹੈ, ‘ਜਾਮਾ ਮਸਜਿਦ ਵਿਚ ਇਕੱਲੇ ਮੁੰਡੇ ਜਾਂ ਕੁੜੀਆਂ ਦੇ ਦਾਖਲੇ ਦੀ ਮਨਾਹੀ ਹੈ।’ ਇਸ ਮਾਮਲੇ ‘ਚ ਜਾਮਾ ਮਸਜਿਦ ਦੇ ਪੀਆਰਓ ਸਬੀਉੱਲ੍ਹਾ ਖਾਨ ਨੇ ਵੀਰਵਾਰ ਨੂੰ ਕਿਹਾ, ‘ਇੱਥੇ ਆਉਣ ਵਾਲੀਆਂ ਸਿੰਗਲ ਕੁੜੀਆਂ ਮੁੰਡਿਆਂ ਨੂੰ ਟਾਈਮ ਦਿੰਦੀਆਂ ਹਨ।’
ਉਨ੍ਹਾਂ ਕਿਹਾ ਕਿ ‘ਕੁੜੀਆਂ ਇੱਥੇ ਆ ਕੇ ਗਲਤ ਕੰਮ ਕਰਦੀਆਂ ਹਨ। ਵੀਡੀਓ ਬਣਾਏ ਜਾਂਦੇ ਹਨ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਰੋਕਣ ਲਈ ਇਸ ‘ਤੇ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ‘ਜੇ ਉਹ ਆਪਣੇ ਪਰਿਵਾਰ ਨਾਲ ਆਉਣ ਤਾਂ ਕੋਈ ਪਾਬੰਦੀ ਨਹੀਂ ਹੈ। ਵਿਆਹੇ ਜੋੜਿਆਂ ‘ਤੇ ਵੀ ਕੋਈ ਪਾਬੰਦੀਆਂ ਨਹੀਂ ਹਨ। ਪਰ ਕਿਸੇ ਨੂੰ ਇੱਥੇ ਆਉਣ ਲਈ ਸਮਾਂ ਦੇਣਾ, ਇਸ ਨੂੰ ਮਿਲਣ ਵਾਲੀ ਥਾਂ, ਮੀਟਿੰਗ ਪੁਆਇੰਟ ਸਮਝ ਲੈਣਾ, ਪਾਰਕ ਸਮਝਣਾ, ਟਿਕਟੋਕ ਵੀਡੀਓ ਬਣਾਉਣਾ, ਡਾਂਸ ਕਰਨਾ, ਇਹ ਕਿਸੇ ਵੀ ਧਾਰਮਿਕ ਸਥਾਨ ਲਈ ਸੱਚ ਨਹੀਂ ਹੈ। ਚਾਹੇ ਮਸਜਿਦ ਹੋਵੇ, ਮੰਦਰ ਹੋਵੇ ਜਾਂ ਗੁਰਦੁਆਰਾ।’
ਇਹ ਵੀ ਪੜ੍ਹੋ : ਬੇਅਦਬੀ! ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਤੇ ਸੁੱਟਿਆ ਦੁੱਧ, ਮੁਲਜ਼ਮ ‘ਤੇ ਮਾਮਲਾ ਦਰਜ
ਮਤਲਬ ਜਾਮਾ ਮਸਜਿਦ ‘ਚ ਕੁੜੀਆਂ ਦੇ ਨਾਲ ਕੋਈ ਮਾਪੇ ਨਹੀਂ ਨਹੀਂ ਹਨ ਤਾਂ ਉਨ੍ਹਾਂ ਨੂੰ ਮਸਜਿਦ ‘ਚ ਐਂਟਰੀ ਨਹੀਂ ਮਿਲੇਗੀ। ਮਸਜਿਦ ਦੀ ਹਾਈ ਕਮਾਂਡ ਦਾ ਮੰਨਣਾ ਹੈ ਕਿ ਇੱਥੇ ਅਸ਼ਲੀਲਤਾ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਹੈ।
ਇਸ ਦੇ ਨਾਲ ਹੀ ਇਸ ਫੈਸਲੇ ਤੋਂ ਬਾਅਦ ਹੁਣ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਇਸ ਦੀ ਆਲੋਚਨਾ ਕੀਤੀ ਹੈ। ਉਸ ਨੇ ਇਮਾਮ ਨੂੰ ਨੋਟਿਸ ਜਾਰੀ ਕਰਨ ਦੀ ਗੱਲ ਕਹੀ ਹੈ।
ਵੀਡੀਓ ਲਈ ਕਲਿੱਕ ਕਰੋ -: