ਜਿੱਥੇ ਦੁਨੀਆ ਭਰ ‘ਚ ਕੋਰੋਨਾ ਇਨਫੈਕਸ਼ਨ ਦਾ ਪ੍ਰਕੋਪ ਹੁਣ ਕਾਫੀ ਹੱਦ ਤੱਕ ਕਾਬੂ ‘ਚ ਆ ਗਿਆ ਹੈ, ਉੱਥੇ ਹੀ ਚੀਨ ਹੁਣ ਵੀ ਇਸ ਨਾਲ ਹਾਲ ਬੇਹਾਲ ਹੁੰਦਾ ਨਜ਼ਰ ਆ ਰਿਹਾ ਹੈ। ਚੀਨ ਵਿੱਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਤੇ ਚੀਨ ਆਪਣੀ ਜ਼ੀਰੋ ਕੋਵਿਡ ਨੀਤੀ ਦੇ ਤਹਿਤ ਬੀਜਿੰਗ ਸਣੇ ਲਗਾਤਾਰ ਉਨ੍ਹਾਂ ਖੇਤਰਾਂ ਵਿੱਚ ਲਾਕਡਾਊਨ ਅਤੇ ਕੋਰੋਨਾ ਪਾਬੰਦੀਆਂ ਦਾ ਐਲਾਨ ਕਰ ਰਿਹਾ ਹੈ ਜਿੱਥੇ ਅਣਗਿਣਤ ਕੋਵਿਡ ਮਰੀਜ਼ ਮਿਲ ਰਹੇ ਹਨ।
ਹਾਲਾਂਕਿ ਚੀਨ ਦੇ ਨਾਗਰਿਕ ਹੁਣ ਸਰਕਾਰ ਦੀ ਸਖਤ ‘ਜ਼ੀਰੋ ਕੋਵਿਡ ਨੀਤੀ’ ਤੋਂ ਤੰਗ ਆ ਚੁੱਕੇ ਹਨ ਅਤੇ ਲਗਾਤਾਰ ਇਸ ਦਾ ਵਿਰੋਧ ਕਰ ਰਹੇ ਹਨ। ਕਈ ਇਲਾਕਿਆਂ ਵਿੱਚ ਲੋਕ ਕੋਵਿਡ ਦੀਆਂ ਸਖ਼ਤ ਪਾਬੰਦੀਆਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਚੀਨੀ ਨਾਗਰਿਕਾਂ ਦੇ ਪ੍ਰਦਰਸ਼ਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਨ੍ਹਾਂ ‘ਚ ਮਸ਼ਹੂਰ ਭਾਰਤੀ ਗਾਇਕ ਬੱਪੀ ਲਹਿਰੀ ਦੇ ਗੀਤਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਚੀਨ ਦੇ ਲੋਕ ਕੋਵਿਡ ਪਾਬੰਦੀਆਂ ਖਿਲਾਫ ਪ੍ਰਦਰਸ਼ਨ ਲਈ 1982 ਦੀ ਫਿਲਮ ‘ਡਿਸਕੋ ਡਾਂਸਰ’ ਦੇ ਪ੍ਰਸਿੱਧ ਗੀਤ ‘ਜਿੰਮੀ ਜਿੰਮੀ ਆਜਾ ਆਜਾ’ ਦੀ ਵਰਤੋਂ ਕਰ ਰਹੇ ਹਨ, ਜੋ ਕਿ ਬੱਪੀ ਲਹਿਰੀ ਵੱਲੋਂ ਗਾਇਆ ਗਿਆ ਸੀ। ਲਹਿਰੀ ਦੇ ਸੰਗੀਤ ਨਾਲ ਸ਼ਿੰਗਾਰਿਆ, ਪਾਰਵਰਤੀ ਖਾਨ ਦਾ ਗੀਤ ‘ਜਿੰਮੀ, ਜਿੰਮੀ’ ਚੀਨ ਦੀ ਸੋਸ਼ਲ ਮੀਡੀਆ ਸਾਈਟ ‘ਦੋਯੂਯਿਨ’ (ਟਿਕਟੌਕ ਦਾ ਚੀਨੀ ਨਾਮ) ‘ਤੇ ਮੈਂਡਰਿਨ ਭਾਸ਼ਾ ਵਿੱਚ ਗਾਇਆ ਜਾ ਰਿਹਾ ਹੈ। ਜੇ ਅਸੀਂ ‘ਜੀ ਮੀ, ਜੀ ਮੀ’ ਦਾ ਅਨੁਵਾਦ ਕਰਦੇ ਹਾਂ ਤਾਂ ਇਸਦਾ ਅਰਥ ਹੈ ‘ਮੈਨੂੰ ਚੌਲ ਦਿਓ, ਮੈਨੂੰ ਚੌਲ ਦਿਓ’। ਇਸ ਵੀਡੀਓ ‘ਚ ਲੋਕ ਖਾਲੀ ਭਾਂਡੇ ਦਿਖਾ ਕੇ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਲੌਕਡਾਊਨ ਦੌਰਾਨ ਭੋਜਨ ਦੀ ਕਮੀ ਦੀ ਸਥਿਤੀ ਕਿੰਨੀ ਖਰਾਬ ਹੈ।
ਇਹ ਵੀ ਪੜ੍ਹੋ : ਪੇਸ਼ੀ ਨਾ ਭੁਗਤਣ ‘ਤੇ ਹਾਈਕੋਰਟ ਨੇ MLA ਰਾਣਾ ਨੂੰ ਠੋਕਿਆ ਜੁਰਮਾਨਾ, ਵੋਟਿੰਗ ‘ਚ ਗੜਬੜੀ ਦਾ ਕੇਸ
ਦਿਲਚਸਪ ਗੱਲ ਇਹ ਹੈ ਕਿ ਇਹ ਵੀਡੀਓ ਅਜੇ ਵੀ ਸੋਸ਼ਲ ਮੀਡੀਆ ‘ਤੇ ਮੌਜੂਦ ਹੈ, ਜਦਕਿ ਆਮ ਤੌਰ ‘ਤੇ ਦੇਸ਼ ਦੀ ਸਰਕਾਰ ਦੀ ਆਲੋਚਨਾ ਕਰਨ ਵਾਲੇ ਵੀਡੀਓ ਤੁਰੰਤ ਹਟਾ ਦਿੱਤੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਭਾਰਤੀ ਸਿਨੇਮਾ ਚੀਨ ਵਿੱਚ ਹਮੇਸ਼ਾ ਹੀ ਪ੍ਰਸਿੱਧ ਰਿਹਾ ਹੈ ਅਤੇ 1950-60 ਦੇ ਦਹਾਕੇ ਤੋਂ ਰਾਜ ਕਪੂਰ ਦੀਆਂ ਫਿਲਮਾਂ ਤੋਂ ਲੈ ਕੇ ‘3 ਇਡੀਅਟਸ’, ‘ਸੀਕ੍ਰੇਟ ਸੁਪਰਸਟਾਰ’, ‘ਹਿੰਦੀ ਮੀਡੀਅਮ’, ‘ਦੰਗਲ’ ਅਤੇ ‘ਅੰਧਾਧੁਨ’ ਤੱਕ ਨੂੰ ਵੀ ਇਥੇ ਦੇ ਦਰਸ਼ਕਾਂ ਨੇ ਪਸੰਦ ਕੀਤਾ ਹੈ।
ਨਿਰੀਖਕਾਂ ਦਾ ਕਹਿਣਾ ਹੈ ਕਿ ਚੀਨੀਆਂ ਨੇ ‘ਜਿਮੀ, ਜਿਮੀ’ ਦੀ ਵਰਤੋਂ ਕਰਕੇ ਪ੍ਰਦਰਸ਼ਨ ਕਰਨ ਦਾ ਸ਼ਾਨਦਾਰ ਤਰੀਕਾ ਸੋਚਿਆ ਹੈ। ਇਸ ਰਾਹੀਂ ਉਹ ਜ਼ੀਰੋ-ਕੋਵਿਡ ਨੀਤੀ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਦੱਸ ਰਹੇ ਹਨ। ਚੀਨ ਵਿੱਚ ਜ਼ੀਰੋ-ਕੋਵਿਡ ਨੀਤੀ ਦੇ ਤਹਿਤ, ਸ਼ੰਘਾਈ ਸਣੇ ਦਰਜਨਾਂ ਸ਼ਹਿਰਾਂ ਵਿੱਚ ਪੂਰਾ ਲੌਕਡਾਊਨ ਲਾ ਦਿੱਤਾ ਗਿਆ ਸੀ, ਜਿਸ ਕਾਰਨ ਲੋਕ ਕਈ ਹਫ਼ਤਿਆਂ ਤੱਕ ਘਰਾਂ ਵਿੱਚ ਬੰਦ ਰਹਿਣ ਲਈ ਮਜਬੂਰ ਸਨ।
ਵੀਡੀਓ ਲਈ ਕਲਿੱਕ ਕਰੋ -: