ਅਮਰੀਕਾ ਵਿੱਚ ਮਹਿੰਗਾਈ ਸਭ ਤੋਂ ਵੱਧ ਹੈ। ਸਾਲ 2020 ‘ਚ ਅਮਰੀਕਾ ‘ਚ ਜਿਸ ਘਰ ਦੀ ਕੀਮਤ 3,29,000 ਡਾਲਰ ਯਾਨੀ 2.62 ਕਰੋੜ ਰੁਪਏ ਸੀ, ਉਹ ਹੁਣ 30 ਫੀਸਦੀ ਵਧ ਕੇ 4,28,700 ਡਾਲਰ ਯਾਨੀ 3.42 ਕਰੋੜ ਰੁਪਏ ਹੋ ਗਈ ਹੈ। ਬਹੁਤ ਸਾਰੇ ਮੱਧ-ਆਮਦਨ ਵਾਲੇ ਲੋਕ ਘਰ ਖਰੀਦਣ ਤੋਂ ਅਸਮਰੱਥ ਹਨ। ਅਜਿਹੇ ‘ਚ ਲੋਕ ਬਦਲ ਦੇ ਰੂਪ ‘ਚ ਬਾਕਸਏਬਲ ਨਾਂ ਦੇ ਸਟਾਰਟਅੱਪ ਨੂੰ ਦੇਖ ਰਹੇ ਹਨ।
ਬਾਕਸਏਬਲ ਇਕ ਅਜਿਹੀ ਕੰਪਨੀ ਹੈ ਜੋ ਸਿਰਫ 54,500 ਡਾਲਰ ਯਾਨੀ 42.50 ਲੱਖ ਰੁਪਏ ਤੋਂ ਲੈ ਕੇ 99,500 ਡਾਲਰ ਯਾਨੀ 80 ਲੱਖ ਰੁਪਏ ਵਿਚ ਘਰ ਬਣਾ ਕੇ ਦਿੰਦੀ ਹੈ। ਖਾਸ ਗੱਲ ਹੈ ਕਿ ਬਾਕਸਏਬਲ ਸਿਰਫ ਇਕ ਘੰਟੇ ਵਿਚ ਹੀ ਘਰ ਖੜ੍ਹਾ ਕਰ ਦਿੰਦੀ ਹੈ। ਬਾਕਸਏਬਲ ਦੇ ਹੀ ਘਰ ਵਿਚ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਏਲਨ ਮਸਕ ਵੀ ਰਹਿੰਦੇ ਹਨ।
ਇਹ ਵੀ ਪੜ੍ਹੋ : ਮੰਤਰੀ ਲਾਲਜੀਤ ਭੁੱਲਰ ਨੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਨੂੰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਦਾ ਦਿੱਤਾ ਭਰੋਸਾ
ਬਾਕਸਏਬਲ ਲਾਸ ਵੇਗਾਸ ਸਥਿਤ ਕੰਪਨੀ ਹੈ। 2017 ਵਿਚ ਪਾਓਲੋ ਤਿਰਮਾਨੀ ਨੇ ਇਸ ਦੀ ਸ਼ੁਰੂਆਤ ਕੀਤੀ ਸੀ। ਇਸ ਕੰਪਨੀ ਨੂੰ ਸਥਾਪਤ ਕਰਦੇ ਸਮੇਂ ਪਾਓਲੋ ਦਾ ਟੀਚਾ ਸੀ ਕਿ ਉਹ ਹਰ ਮਿੰਟ ਇਕ ਘਰ ਦਾ ਨਿਰਮਾਣ ਕਰੇ। ਫਿਲਹਾਲ ਉਹ ਇਕ ਘੰਟੇ ਵਿਚ ਘਰ ਬਣਾਉਣ ਵਿਚ ਸਫਲ ਹੋ ਸਕੇ ਹਨ। ਪਾਓਲੋ ਕਹਿੰਦੇ ਸਨ ਕਿ ਸਾਡੀ ਤਕਨੀਕ ਤੋਂ ਜੋ ਚੀਜ਼ ਸੰਭਵ ਹੋ ਗਈ ਹੈ, ਜੋ ਪਹਿਲਾਂ ਨਹੀਂ ਹੋ ਸਕਦੀ ਸੀ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਬਾਕਸਏਬਲ ਘਰ ਵਿਚ ਫੁੱਲ ਸਾਈਜ਼ ਕਿਚਨ ਵਿਚ ਫਰਿਜ, ਸਿੰਕ, ਓਵਨ, ਡਿਸ਼ਸ਼ਾਵਰ, ਮਾਈਕ੍ਰੋਵੇਵ ਤੇ ਕੈਬਨਿਟਸ ਦੀ ਜਗ੍ਹਾ ਹੁੰਦੀ ਹੈ। ਬਾਥਰੂਮ ਵਿਚ ਸਿੰਕ, ਵੱਡੇ ਕਾਊਂਟਰ, ਸ਼ੀਸ਼ੇ ਤੇ ਸਲਾਈਡਿੰਗ ਗਲਾਸ ਦੀ ਜਗ੍ਹਾ ਹੁੰਦੀ ਹੈ। ਲੀਵਿੰਗ ਰੂਮ ਵਿਚ ਇਹ 375 ਸਕੁਏਰ ਫੁੱਟ ਦਾ ਹੁੰਦਾ ਹੈ, 8 ਦਰਵਾਜ਼ੇ ਤੇ ਖਿੜਕੀਆਂ ਹਨ, ਲੱਕੜੀ ਦਾ ਫਰਸ਼ ਹੈ ਅਤੇ ਏਸੀ ਦੀ ਜਗ੍ਹਾ ਹੈ।