ਜੇ ਤੁਸੀਂ ਕਿਸੇ ਕੰਪਨੀ ਦੀ ਫਰੈਂਚਾਈਜ਼ੀ ਲੈਣ ਲਈ ਗੂਗਲ ‘ਤੇ ਉਸ ਦਾ ਨੰਬਰ ਸਰਚ ਕਰਦੇ ਹੋ, ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਨਹੀਂ ਤਾਂ ਤੁਸੀਂ ਵੀ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹੋ। ਫਰੈਂਚਾਇਜ਼ੀ ਦੇ ਨਾਂ ‘ਤੇ ਤੁਸੀਂ ਸਾਈਬਰ ਠੱਗਾਂ ਦੇ ਜਾਲ ‘ਚ ਫਸ ਸਕਦੇ ਹੋ। ਅਜਿਹਾ ਹੀ ਕੁਝ ਨਾਗਪੁਰ ‘ਚ ਹੋਇਆ ਹੈ।
ਨੌਜਵਾਨ ਨਾਲ ਫੂਡ ਪ੍ਰੋਡਕਟ ਦੀ ਫਰੈਂਚਾਈਜ਼ੀ ਲੈਣ ਸਬੰਧੀ ਠੱਗੀ ਮਾਰੀ ਗਈ। ਨੌਜਵਾਨ ਫਰੈਂਚਾਈਜ਼ੀ ਦੇ ਚੱਕਰ ‘ਚ ਇੰਨਾ ਫਸ ਗਿਆ ਕਿ ਉਸ ਨੂੰ 16 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਧੋਖਾਧੜੀ ਦਾ ਸ਼ਿਕਾਰ ਹੋਏ ਨੌਜਵਾਨ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਵਿੱਚ ਕੇਸ ਦਰਜ ਕਰਵਾਇਆ ਹੈ, ਜਿਸ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਨਾਗਪੁਰ ਜ਼ਿਲ੍ਹੇ ਦੇ ਪਿੰਡ ਯਰਖੇੜਾ ਦਾ ਰਹਿਣ ਵਾਲਾ ਰਾਹੁਲ ਮੁਪੀਦਵਾਰ ਫੂਡ ਪ੍ਰੋਡਕਟ ਦਾ ਕਾਰੋਬਾਰ ਕਰਨਾ ਚਾਹੁੰਦਾ ਸੀ, ਜਿਸ ਲਈ ਉਸ ਨੇ ਫੂਡ ਕੰਪਨੀ ਤੋਂ ਫਰੈਂਚਾਈਜ਼ੀ ਲੈਣ ਦਾ ਮਨ ਬਣਾਇਆ।
ਇਸ ਦੇ ਲਈ ਉਸ ਨੇ ਗੂਗਲ ਦੀ ਮਦਦ ਨਾਲ ਫੂਡ ਪ੍ਰੋਡਕਟਸ ਦੀ ਫਰੈਂਚਾਈਜ਼ੀ ਲੈਣ ਬਾਰੇ ਸੁਣਿਆ ਸੀ। ਜਿਸ ‘ਤੇ ਰਾਹੁਲ ਨੇ ਗੂਗਲ ‘ਤੇ ਕੰਪਨੀ ਦੀ ਫਰੈਂਚਾਈਜ਼ੀ ਲੈਣ ਲਈ ਆਨਲਾਈਨ ਅਪਲਾਈ ਕੀਤਾ। ਉੱਥੋਂ ਫੂਡ ਕੰਪਨੀ ਦੇ ਨੁਮਾਇੰਦੇ ਨੇ ਫੋਨ ਕਰਕੇ ਆਪਣਾ ਨਾਂ ਉਮੇਂਦਰ ਲਹਿਰੇ ਦੱਸਿਆ।
ਫੂਡ ਕੰਪਨੀ ਵੱਲੋਂ ਫੋਨ ਕਰਕੇ ਉਮੇਂਦਰ ਲਹਿਰੇ ਨੇ ਦੱਸਿਆ ਕਿ ਉਹ ਫੂਡ ਕੰਪਨੀ ਦਾ ਮਾਲਕ ਹੈ। ਉਸ ਨੇ ਰਾਹੁਲ ਨੂੰ ਕੰਪਨੀ ਦੀ ਫਰੈਂਚਾਈਜ਼ੀ ਲਈ 15 ਹਜ਼ਾਰ 500 ਰੁਪਏ ਦੇਣ ਲਈ ਕਿਹਾ। ਜਿਸ ਤੋਂ ਬਾਅਦ ਆਪਣੇ ਆਪ ਨੂੰ ਕੰਪਨੀ ਦਾ ਮਾਲਕ ਦੱਸਣ ਵਾਲੇ ਉਮੇਂਦਰ ਲਹਿਰੇ ਨੇ ਕਈ ਕਾਰਨ ਦੱਸ ਕੇ ਰਾਹੁਲ ਤੋਂ 15 ਲੱਖ 71 ਹਜ਼ਾਰ ਰੁਪਏ ਹੋਰ ਵਸੂਲ ਲਏ।
ਇਹ ਵੀ ਪੜ੍ਹੋ : ਸੂਬੇ ‘ਚ 20 ਜ਼ਿਲ੍ਹਿਆਂ ‘ਚ ਬੁਰੀ ਤਰ੍ਹਾਂ ਡਿੱਗਿਆ ਪਾਣੀ ਦਾ ਪੱਧਰ, ਹਾਲਾਤ ਹੋ ਰਹੇ ਭਿਆਨਕ
ਜਦੋਂ ਰਾਹੁਲ ਨੇ ਕਰੀਬ 16 ਲੱਖ ਰੁਪਏ ਉਸ ਨੂੰ ਟਰਾਂਸਫਰ ਕੀਤੇ ਤਾਂ ਉਸ ਨੂੰ ਪਤਾ ਲੱਗਾ ਕਿ ਉਹ ਧੋਖਾਧੜੀ ਦਾ ਸ਼ਿਕਾਰ ਹੋ ਚੁੱਕਾ ਹੈ, ਜਿਸ ਤੋਂ ਬਾਅਦ ਉਸ ਨੇ ਥਾਣਾ ਕਮਾਠੀ ‘ਚ ਮਾਮਲਾ ਦਰਜ ਕਰਵਾਇਆ। ਇਸ ਮਗਰੋਂ ਪੁਲਿਸ ਉਮੇਂਦਰ ਲਹਿਰੇ ਨਾਮ ਦੇ ਵਿਅਕਤੀ ਦੀ ਤਲਾਸ਼ ਕਰ ਰਹੀ ਹੈ। ਪੁਲਿਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਇਸ ਧੋਖਾਧੜੀ ਪਿੱਛੇ ਕੋਈ ਵੱਡਾ ਰੈਕੇਟ ਕੰਮ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: