ਅਫਗਾਨਿਸਤਾਨ ਵਿੱਚ ਤਾਲਿਬਾਨੀ ਸ਼ਾਸਨ ਆਉਣ ਤੋਂ ਬਾਅਦ ਲਗਾਤਾਰ ਕੱਟੜਵਾਦੀ ਹੁਕਮ ਜਾਰੀਕਰਨ ਦਾ ਦੌਰ ਜਾਰੀ ਹੈ। ਹੁਣ ਤਾਲਿਬਾਨ ਨੇ ਇੱਕ ਹੋਰ ਨਵਾਂ ਫਰਮਾਨ ਜਾਰੀ ਕੀਤਾ ਹੈ, ਇਸ ਅਧੀਨ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਦਾੜ੍ਹੀ ਵਧਾਉਣੀ ਹੋਵੇਗੀ ਤੇ ਤੈਅ ਡ੍ਰੈੱਸ ਕੋਡ ਦੀ ਪਾਲਣਾ ਕਰਨੀ ਹੋਵੇਗੀ। ਇਸ ਹੁਕਮ ਦੀ ਪਾਲਣਾ ਨਾ ਕਰਨ ‘ਤੇ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ।
ਇੱਕ ਰਿਪੋਰਟ ਮੁਤਾਬਕ ਇਸ ਨੂੰ ਲੈ ਕੇ ਸਬੰਧਤ ਮੰਤਰਾਲੇ ਦੇ ਪ੍ਰਤੀਨਿਧੀ ਦਫਤਰਾਂ ਦੇ ਗੇਟ ‘ਤੇ ਗਸ਼ਤ ਕਰ ਰਹੇ ਹਨ ਤਾਂਕਿ ਇਹ ਪਤਾ ਲੱਗ ਸਕੇ ਕਿ ਕਰਮਚਾਰੀ ਨਵੇਂ ਨਿਯਮਾਂ ਦੀ ਪਾਲਣਾ ਕਰ ਰਹੇ ਹਨ ਜਾਂ ਨਹੀਂ। ਇਸ ਦੌਰਾਨ ਮੁਲਾਜ਼ਮਾਂ ਨੂੰ ਨਿਰਦੇਸ਼ ਦਿੱਤੇ ਜਾ ਰਹੇ ਹਨ ਕਿ ਉਹ ਆਪਣੀ ਦਾੜ੍ਹੀ ਨਾ ਕੱਟਣ ਤੇ ਲੰਮੇ, ਢਿੱਲੇ ਤੇ ਟ੍ਰਾਊਜ਼ਰ ਦੇ ਨਾਲ ਟੋਪੀ ਜਾਂ ਪੱਗ ਵਾਲੇ ਸਥਾਨਕ ਕੱਪੜੇ ਪਹਿਨਣ। ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਸਹੀ ਸਮੇਂ ‘ਤੇ ਨਮਾਜ਼ ਪੜ੍ਹਣ ਨੂੰ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਜੇ ਉਹ ਡ੍ਰੈੱਸਕੋਡ ਦੀ ਪਾਲਣਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਦਫਤਰਾਂ ਵਿੱਚ ਐਂਟਰੀ ਨਹੀਂ ਮਿਲੇਗੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਨੌਕਰੀ ਤੋਂ ਵੀ ਕੱਢਿਆ ਜਾ ਸਕਦਾ ਹੈ। ਦੱਸ ਦੇਈਏ ਕਿ ਤਾਲਿਬਾਨ ਨੇ ਪਿਛਲੇ ਹਫਤੇ ਔਰਤਾਂ ਲਈ ਇਹ ਪਾਬੰਦੀ ਲਾ ਦਿੱਤੀ ਸੀ ਕਿ ਉਹ ਬਿਨਾਂ ਮਰਦ ਗਾਰਜੀਅਨ ਦੇ ਫਲਾਈਟ ਵਿੱਚ ਨਹੀਂ ਬੈਠ ਸਕਦੀਆਂ ਹਨ।