ਅੱਜ ਤਕ ਤੁਸੀਂ ਲੋਕਾਂ ਦਾ ਅਗਵਾ ਹੁੰਦੇ ਸੁਣਿਆ ਹੋਵੇਗਾ। ਕਦੇ ਆਪਸੀ ਰੰਜਿਸ਼ ‘ਚ ਤਾਂ ਕਦੇ ਹਿਊਮਨ ਟ੍ਰੈਫਿਕਿੰਗ ਲਈ ਇਨਸਾਨ ਦਾ ਕਿਡਨੈਪ ਕੀਤਾ ਜਾਂਦਾ ਹੈ। ਇਸ ਵਿਚ ਬੱਚਿਆਂ ਦੀ ਕਿਡਨੈਪਿੰਗ ਦੇ ਮਾਮਲੇ ਸਭ ਤੋਂ ਵੱਧ ਸਾਹਮਣੇ ਆਉਂਦੇ ਹਨ। ਇਸ ਦੀ ਵਜ੍ਹਾ ਕਾਫੀ ਸਪੱਸ਼ਟ ਹੈ। ਬੱਚੇ ਕਾਫੀ ਆਸਾਨੀ ਨਾਲ ਟਾਰਗੈੱਟ ਹੁੰਦੇ ਹਨ ਤੇ ਇਨ੍ਹਾਂ ਦੀਆਂ ਕਈ ਥਾਵਾਂ ‘ਤੇ ਡਿਮਾਂਡ ਹੁੰਦੀ ਹੈ। ਕੁਝ ਬੱਚਿਆਂ ਨੂੰ ਅਮੀਰ ਪਰਵਿਾਰਾਂ ਨੂੰ ਵੇਚ ਦਿੰਦੇ ਹਨ, ਜਿਥੇ ਉਨ੍ਹਾਂ ਤੋਂ ਕੰਮ ਕਰਵਾਇਆ ਜਾਂਦਾ ਹੈ। ਕਿਸੇ ਤੋਂ ਭੀਖ ਮੰਗਵਾਈ ਜਾਂਦੀ ਹੈ ਤਾਂ ਕਈਆਂ ਨੂੰ ਫੈਕਟਰੀ ਵਿਚ ਕੰਮ ਕਰਨ ਲਈ ਵੇਚ ਦਿੱਤਾ ਜਾਂਦਾ ਹੈ ਪਰ ਹੁਣ ਯੂਕੇ ਵਿਚ ਮਧੂਮੱਖੀਆਂ ਦੀ ਕਿਡਨੈਪਿੰਗ ਕੀਤੀ ਜਾ ਰਹੀ ਹੈ।
ਇਸ ਦੇਸ਼ ਵਿਚ ਮਧੂਮੱਖੀਆਂ ਦੀ ਕਿਡਨੈਪਿੰਗ ਹੋ ਰਹੀ ਹੈ। 2011 ਤੋਂ ਹੁਣ ਤੱਕ ਇਤੇ ਲਗਭਗ 10 ਲੱਖ ਤੋਂ ਵਧ ਮਧੂਮੱਖੀਆਂ ਦੀ ਕਿਡਨੈਪਿੰਗ ਕੀਤੀ ਜਾ ਚੁੱਕੀ ਹੈ। ਨਾਲ ਹੀ ਲਗਭਗ 135 ਮਧੂਮੱਖੀਆਂ ਦੇ ਛੱਤੇ ਚੁਰਾ ਲਏ ਗਏ ਹਨ। ਇਨ੍ਹਾਂ ਕਿਡਨੈਪਿੰਗਸ ਤੋਂ ਕਈ ਅਜਿਹੇ ਕਿਸਾਨ, ਜੋ ਸਾਲਾਂ ਤੋਂ ਮਧੂਮੱਖੀ ਪਾਲਣ ਕਰ ਰਹੇ ਸਨ, ਨੂੰ ਆਪਣਾ ਬਿਜ਼ਨੈੱਸ ਬੰਦ ਕਰਨਾ ਪੈ ਗਿਆ। ਮਧੂਮੱਖੀਆਂ ਗਾਇਬ ਹੋ ਜਾਣ ਨਾਲ ਸ਼ਹਿਦ ਬਣ ਨਹੀਂ ਪਾਉਂਦਾ, ਜਿਸ ਨਾਲ ਉਨ੍ਹਾਂ ਨੂੰ ਘਾਟਾ ਹੋ ਜਾਂਦਾ ਹੈ।
ਇਹ ਵੀ ਪੜ੍ਹੋ : ਚੀਨ ਨੇ ਚੰਦਰਮਾ ‘ਤੇ ਪੁਲਾੜ ਯਾਤਰੀ ਭੇਜਣ ਦਾ ਕੀਤਾ ਐਲਾਨ, ਕੱਲ੍ਹ ਪੁਲਾੜ ਦੀ ਯਾਤਰਾ ‘ਤੇ ਜਾਣਗੇ ਤਿੰਨ ਯਾਤਰੀ
ਮਧੂਮੱਖੀਆਂ ਦੀ ਕਿਡਨੈਪਿੰਗ ਕਾਰਨ ਕਈ ਲੋਕਾਂ ਨੂੰ ਆਪਣਾ ਹਨੀ ਬਿਜ਼ਨੈੱਸ ਬੰਦ ਕਰਨਾ ਪੈ ਗਿਆ। ਲਿੰਕਸ ਦੇ ਸਕਿਡਬਰੁਕ ਵਿਚ ਰਹਿਣ ਵਾਲੇ 60 ਸਾਲ ਦੇ ਗਾਏ ਵਿਲੀਅਮਸ ਨੇ ਦੱਸਿਆ ਕਿ 20 ਸਾਲ ਵਿਚ ਉਸ ਦੀ ਕਈ ਰਾਣੀਆਂ ਦੀ ਕਿਡਨੈਪਿੰਗ ਕਰ ਲਈ ਗਈ ਜਿਵੇਂ ਹੀ ਰਾਣੀ ਮਧੂਮੱਖੀ ਗਾਇਬ ਹੁੰਦੀ ਹੈ, ਬਾਕੀ ਮਧੂਮੱਖੀ ਵੀ ਗਾਇਬ ਹੋ ਜਾਂਦੇ ਹਨ। ਉਸ ਨੇ ਕਿਹਾ ਕਿ ਇਹ ਕਿਡਨੈਪਰਸ ਕਾਫੀ ਚਾਲਾਕ ਹਨ। ਉੁਨ੍ਹਾਂ ਨੂੰ ਪਤਾ ਹੈ ਕਿ ਮਧੂਮੱਖੀ ਉਤਪਾਦਨ ਵਿਚ ਸ਼ਹਿਦ ਇਨ੍ਹਾਂ ਨਾਲ ਹੀ ਬਣੇਗਾ। ਇਸ ਲਈ ਉਹ ਮਧੂਮੱਖੀਆਂ ਨੂੰ ਹੀ ਕਿਡਨੈਪ ਕਰ ਕੇ ਰਹੇ ਹਨ। ਹੁਣ ਤੱਕ ਪੁਲਿਸ ਕਿਡਨੈਪਰਸ ਦਾ ਪਤਾ ਨਹੀਂ ਲਗਾ ਸਕੀ ਹੈ। ਹਾਲਾਂਕਿ ਜਾਂਚ ਕਈ ਸਾਲਾਂ ਤੋਂ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: