ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ ‘ਤੇ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਮੱਥਾ ਟੇਕਣ ਆਏ ਨਿਹੰਗ ਸਿੰਘ ਜ਼ੈਲ ਸਿੰਘ ਆਨੰਦ ਅਤੇ ਜਗਦੀਪ ਕੌਰ ਚਰਚਾ ਵਿੱਚ ਹਨ। ਸੰਗਤਾਂ ਨਿਹੰਗ ਸਿੰਘ ਅਤੇ ਸਿੰਘਣੀ ਨਾਲ ਸੈਲਫੀ ਲੈ ਰਹੀਆਂ ਹਨ। ਦਰਅਸਲ ਜਗਦੀਪ ਕੌਰ ਬੈਲਜੀਅਮ ਦੀ ਰਹਿਣ ਵਾਲੀ ਗੋਰੀ ਸੀ, ਜੋਕਿ ਨਿਹੰਗ ਸਿੰਘ ਨਾਲ ਵਿਆਹ ਕਰਵਾਇਆ ਅਤੇ ਸਿੰਘਣੀ ਬਣ ਗਈ।
ਜਾਣਕਾਰੀ ਦਿੰਦਿਆਂ ਨਿਹੰਗ ਜੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਆਪਸੀ ਦੋਸਤੀ ਫੇਸਬੁੱਕ ਰਾਹੀਂ ਹੋਈ ਸੀ। ਪਹਿਲਾਂ ਤਾਂ ਜਗਦੀਪ ਕੌਰ ਮੇਰੀ ਭਾਸ਼ਾ ਨਹੀਂ ਸਮਝਦੀ ਸੀ, ਕਿਉਂਕਿ ਉਹ ਸਿਰਫ਼ ਅੰਗਰੇਜ਼ੀ ਹੀ ਜਾਣਦੀ ਸੀ। ਇਸ ਤੋਂ ਬਾਅਦ ਉਸ ਨੇ ਮੈਨੂੰ ਕਿਹਾ ਕਿ ਤੁਸੀਂ ਜੋ ਕਹਿਣਾ ਚਾਹੁੰਦੇ ਹੋ, ਉਸ ਨੂੰ ਟਰਾਂਸਲੇਸ਼ਨ ਕਰਕੇ ਭੇਜ ਦਿਓ।
ਇਸ ਤੋਂ ਬਾਅਦ ਸਾਡੀ ਗੱਲਬਾਤ ਜਾਰੀ ਰਹੀ। ਕੁਝ ਸਮੇਂ ਬਾਅਦ ਜਗਦੀਪ ਕੌਰ ਬੈਲਜੀਅਮ ਤੋਂ ਸੁਲਤਾਨਪੁਰ ਲੋਧੀ ਆਈ ਅਤੇ ਮੇਰੇ ਨਾਲ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਅਨੰਦ ਕਾਰਜ ਕਰਵਾਇਆ। ਉਸ ਤੋਂ ਬਾਅਦ ਉਸ ਨੇ ਮੈਨੂੰ ਦੱਸਿਆ ਕਿ ਉਹ ਗੁਰੂ ਜੀ ਦਾ ਬਾਣਾ ਧਾਰਨ ਕਰਨਾ ਚਾਹੁੰਦੀ ਹੈ। ਉਸ ਤੋਂ ਬਾਅਦ ਸਿੱਖਣੀ ਸਜੀ ਅਤੇ ਮੇਰੇ ਨਾਲ ਰਹਿਣ ਦਾ ਪ੍ਰਣ ਲਿਆ ਅਤੇ ਅੰਮ੍ਰਿਤ ਵੀ ਛਕਿਆ।
ਇਹ ਵੀ ਪੜ੍ਹੋ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ‘ਚ ਹੋਈ ਦੀਪਮਾਲਾ ਤੇ ਫੁੱਲਾਂ ਨਾਲ ਸਜਾਵਟ
ਇਸ ਮੌਕੇ ਜਗਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਬਹੁਤ ਪਸੰਦ ਆਈ ਹੈ। ਇਸ ਦੌਰਾਨ ਉਨ੍ਹਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਵੀ ਮੱਥਾ ਟੇਕਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਬੰਦੀ ਛੋੜ ਦਿਵਸ ਵਾਲੇ ਦਿਨ ਅੰਮ੍ਰਿਤਸਰ ਵਿਖੇ ਮੱਥਾ ਟੇਕਿਆ। ਉਨ੍ਹਾਂ ਨੇ ਪੰਜਾਬ ਦੇ ਇਤਿਹਾਸਕ ਸਥਾਨਾਂ ਦਾ ਦੌਰਾ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: