ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਚ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ ਅੱਜ ਪੰਜਾਬ ਦੇ ਨਵੇਂ CM ਅਹੁਦੇ ਦੀ ਸਹੁੰ ਚੁੱਕੀ। 48 ਸਾਲ ਦੇ ਭਗਵੰਤ ਮਾਨ ਲਈ 16 ਨੰਬਰ ਕਾਫੀ ਲੱਕੀ ਰਿਹਾ ਹੈ। ਮੁੱਖ ਮੰਤਰੀ ਅਹੁਦੇ ਲਈ ਭਗਵੰਤ ਮਾਨ ਨੇ 16 ਤਰੀਖ ਨੂੰ ਹੀ ਚੁਣਿਆ। ਇਹ ਲੱਕੀ ਨੰਬਰ ਅੱਜ ਤੋਂ ਨਹੀਂ ਸਗੋਂ 30 ਸਾਲ ਤੋਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ।
CM ਭਗਵੰਤ ਮਾਨ ਦੀ ਜ਼ਿੰਦਗੀ 16 ਮਈ 1992 ਨੂੰ ਪਟੜੀ ‘ਤੇ ਆਈ ਸੀ। ਇਹ ਉਹ ਦਿਨ ਸੀ ਜਦੋਂ ਮਾਨ ਦਾ ਪਹਿਲਾ ਐਲਬਮ ਆਇਆ ਸੀ। ਉਸ ਦੌਰਾਨ ਉਹ ਬੀ.ਕਾਮ ਦੂਜੇ ਸਾਲ ਵਿਚ ਸਨ। ਉਨ੍ਹਾਂ ਦੇ ਪਹਿਲੇ ਐਲਬਮ ਦਾ ਨਾਂ ‘ਗੋਭੀ ਦੀਆਂ ਕੱਚੀਆਂ ਗੱਲਾਂ’ ਸੀ। ਇਸ ਵਿਚ ਮਾਨ ਨੇ ਸਿਆਸੀ ਭ੍ਰਿਸ਼ਟਾਚਾਰ ‘ਤੇ ਆਪਣੇ ਵਿਅੰਗ ਨਾਲ ਤੰਜ ਕੱਸਿਆ ਸੀ।
16 ਮਈ 2014 ਨੂੰ ਦੇਸ਼ ਭਰ ਵਿਚ ਲੋਕ ਸਭਾ ਚੋਣਾਂ ਦੇ ਨਤੀਜੇ ਆਉਣੇ ਸਨ। ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਸੰਗਰੂਰ ਤੋਂ ਭਗਵੰਤ ਮਾਨ ਨੇ ਚੋਣ ਲੜੀ ਸੀ। ਨਤੀਜੇ ਆਏ ਤਾਂ ਉਹ ਚੋਣ ਜਿੱਤ ਚੁੱਕੇ ਸਨ। ਮਤਲਬ 16 ਮਈ ਨੂੰ ਭਗਵੰਤ ਮਾਨ 16ਵੀਂ ਲੋਕ ਸਭਾ ਲਈ ਸਾਂਸਦ ਚੁਣੇ ਜਾ ਚੁੱਕੇ ਸਨ। ਆਮ ਆਦਮੀ ਪਾਰੀਟ ਨੂੰ ਸੂਬੇ ਵਿਚ ਚਾਰ ਲੋਕ ਸਭਾ ਸੀਟਾਂ ‘ਤੇ ਜਿੱਤ ਮਿਲੀ ਸੀ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਹ ਵੀ ਪੜ੍ਹੋ : CM ਬਣਦੇ ਹੀ ਭਗਵੰਤ ਮਾਨ ਵੱਲੋਂ ਕੰਮ ਸ਼ੁਰੂ, ਸਕੱਤਰੇਤ ਪਹੁੰਚੇ, ਅਫਸਰਾਂ ਦੀ ਲੈਣਗੇ ਮੀਟਿੰਗ
ਅੱਜ ਉਨ੍ਹਾਂ ਨੇ ਪੰਜਾਬ ਦੇ 26ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। 49 ਸਾਲਦੇ ਮਾਨ ਪੰਜਾਬ ਦੇ ਦੂਜੇ ਸਭ ਤੋਂ ਨੌਜਵਾਨ ਮੁੱਖ ਮੰਤਰੀ ਬਣੇ ਹਨ। ਪੰਜਾਬ ਦੇ ਸਭ ਤੋਂ ਨੌਜਵਾਨ ਮੁੱਖ ਮੰਤਰੀ ਦਾ ਰਿਕਾਰਡ ਸ. ਪ੍ਰਕਾਸ਼ ਸਿੰਘ ਬਾਦਲ ਦੇ ਨਾਂ ‘ਤੇ ਹੈ। ਬਾਤਲ ਜਦੋਂ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ ਤਾਂ ਉਨ੍ਹਾਂ ਦੀ ਉਮਰ 42 ਸਾਲ ਦੀ ਸੀ।