ਰਾਹੁਲ ਗਾਂਧੀ ਦੀ ਅਗਵਾਈ ਵਿਚ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ ਜੰਮੂ-ਕਸ਼ਮੀਰ ਦੇ ਬਨਿਹਾਲ ਵਿਚ ਰੋਕ ਦਿੱਤੀ ਗਈ। ਕਾਂਗਰਸ ਦਾ ਦੋਸ਼ ਹੈ ਕਿ ਯਾਤਰਾ ਵਿਚ ਸੁਰੱਖਿਆ ਨਹੀਂ ਮਿਲ ਰਹੀ ਹੈ। ਇਸੇ ਵਜ੍ਹਾ ਨਾਲ ਯਾਤਰਾ ਨੂੰ ਰੋਕਣਾ ਪਿਆ ਹੈ। ਕਾਂਗਰਸ ਨੇ ਕਿਹਾ ਕਿ ਜਦੋਂ ਤੱਕ ਸੁਰੱਖਿਆ ਨਹੀਂ ਮਿਲਦੀ, ਯਾਤਰਾ ਦਾ ਅੱਗੇ ਵਧਣਾ ਖਤਰੇ ਤੋਂ ਖਾਲੀ ਨਹੀਂ।
ਰਾਹੁਲ ਗਾਂਧੀ ਨੇ ਦੱਸਿਆ ਕਿ ਯਾਤਰਾ ਦੌਰਾਨ ਭੀੜ ਨੂੰ ਸੰਭਾਲਣ ਵਾਲੇ ਪੁਲਿਸ ਵਾਲੇ ਕਿਤੇ ਨਜ਼ਰ ਨਹੀਂ ਆ ਰਹੇ ਹਨ। ਯਾਤਰਾ ‘ਤੇ ਮੇਰੇ ਅੱਗੇ ਚੱਲਣ ਵਾਲੇ ਮੇਰੇ ਸੁਰੱਖਿਆ ਮੁਲਾਜ਼ਮ ਬਹੁਤ ਅਸਹਿਜ ਮਹਿਸੂਸ ਕਰ ਰਹੇ ਸਨ, ਇਸ ਲਈ ਮੈਨੂੰ ਯਾਤਰਾ ਰੱਦ ਕਰਨੀ ਪਈ। ਮੇਰੇ ਲੋਕਾਂ ਨੇ ਮੈਨੂੰ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ।
ਇਸ ਤੋਂ ਪਹਿਲਾਂ ਕਾਂਗਰਸ ਜਨਰਲ ਸਕੱਤਰ ਵੇਸੀ ਵੇਣੂਗੋਪਾਲ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਵਿਚ ਸੁਰੱਖਿਆ ਵਿਚ ਚੂਕ ਹੋਈ ਹੈ। ਸਾਨੂੰ ਸੁਰੱਖਿਆ ਨਹੀਂ ਮਿਲ ਰਹੀ ਹੈ। ਅਸੀਂ ਰਾਹੁਲ ਗਾਂਧੀ ਨੂੰ ਇਸ ਤਰ੍ਹਾਂ ਅੱਗੇ ਨਹੀਂ ਜਾਣ ਦੇ ਸਕਦੇ। ਉਨ੍ਹਾਂ ਕਿਹਾ ਕਿ ਜੇਕਰ ਰਾਹੁਲ ਗਾਂਧੀ ਜਾਣਾ ਵੀ ਚਾਹੁੰਦੇ ਹਨ ਤਾਂ ਵੀ ਅਸੀਂ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦੇਵਾਂਗੇ। ਉੁਨ੍ਹਾਂ ਕਿਹਾ ਕਿ ਸੀਨੀਅਰ ਸੁਰੱਖਿਆ ਮੁਲਾਜ਼ਮਾਂ ਨੂੰ ਇਥੇ ਆਉਣਾ ਚਾਹੀਦਾ ਹੈ। ਪਿਛਲੇ 15 ਮਿੰਟ ਵਿਚ ਸੁਰੱਖਿਆ ਵਿਚ ਚੂਕ ਹੋਈ ਹੈ। ਕਾਂਗਰਸ ਨੇ ਕਿਹਾ ਕਿ ਜਦੋਂ ਤੱਕ ਸੁਰੱਖਿਆ ਨਹੀਂ ਮਿਲਦੀ, ਉਦੋਂ ਤੱਕ ਅੱਗੇ ਨਹੀਂ ਵਧਾਂਗੇ।
ਇਹ ਵੀ ਪੜ੍ਹੋ : ਨਾਮੀਬੀਆ ਤੋਂ ਬਾਅਦ ਹੁਣ ਦੱਖਣੀ ਅਫਰੀਕਾ ਤੋਂ ਭਾਰਤ ਆਉਣਗੇ 100 ਤੋਂ ਵੱਧ ਚੀਤੇ
ਦੱਸ ਦੇਈਏ ਕਿ ਰਾਹੁਲ ਗਾਂਧੀ ਦੀ ਯਾਤਰਾ ਅੱਜ 9 ਵਜੇ ਸ਼ੁਰੂ ਹੋਈ ਸੀ। ਯਾਤਰਾ ਰਾਮਬਨ ਤੋਂ ਅਨੰਤਨਾਗ ਜਾਣੀ ਸੀ ਪਰ ਯਾਤਰਾ ਨੂੰ ਬਨਿਹਾਲ ਵਿਚ ਹੀ ਰੋਕ ਦਿੱਤਾ ਗਿਆ। ਬਨਿਹਾਲ ਵਿਚ ਨੈਸ਼ਨਲ ਕਾਂਗਰਸ ਦੇ ਨੇਤਾ ਉਮਰ ਅਬਦੁੱਲਾ ਵੀ ਰਾਹੁਲ ਗਾਂਧੀ ਨਾਲ ਭਾਰਤ ਜੋੜੋ ਯਾਤਰਾ ਵਿਚ ਸ਼ਾਮਲ ਹੋਏ ਸਨ।
ਵੀਡੀਓ ਲਈ ਕਲਿੱਕ ਕਰੋ -: