ਪੰਜਾਬ ਦੀ ਸਿਆਸਤ ਵਿੱਚ ਇੱਕ-ਦੂਜੇ ‘ਤੇ ਹਮਲਿਆਂ ਦਾ ਦੌਰ ਜਾਰੀ ਹੈ। ਹੁਣ ਸਾਬਕਾ ਮੁੱਖ ਮੰਤਰੀ ਰਹੀ ਰਜਿੰਦਰ ਕੌਰ ਭੱਠਲ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਵੱਡੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ‘ਕੈਪਟਨ ਨੇ 2002 ’ਚ ਮੁੱਖ ਮੰਤਰੀ ਬਣਨ ਵੇਲੇ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ, ਇਸ ਦੇ ਲਈ ਉਨ੍ਹਾਂ ਵੱਡੇ ਅਫ਼ਸਰਾਂ ਨੂੰ ਪਰਚਾ ਦਰਜ ਕਰਨ ਲਈ ਕਰੋੜਾਂ ਰੁਪਏ ਦਿੱਤੇ, ਤਾਂ ਜੋ ਮੈਂ ਮੁੱਖ ਮੰਤਰੀ ਬਣਨ ਲਈ ਕੈਪਟਨ ਦੇ ਰਾਹ ’ਚ ਰੋੜਾ ਨਾ ਬਣ ਸਕਾਂ।’
ਰਾਮੇ ਵਾਲੀ ਖੂਹੀ ਚੌਕ ਤੋਂ ਥਾਣਾ ਰੋਡ ਤੱਕ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਣ ਦੌਰਾਨ ਪਹੁੰਚੇ ਬੀਬੀ ਭੱਠਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਖੁਲਾਸਾ ਕੀਤਾ। ਇਸ ਤੋਂ ਪਹਿਲਾਂ ਵੀ ਉਨ੍ਹਾਂ ਕੈਪਟਨ ਖਿਲਾਫ ਬਿਆਨ ਦਿੰਦਿਆਂ ਕਿਹਾ ਸੀ ਕਿ ਮੈਂ ਖੁਦ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ’ਚ ਲੈ ਕੇ ਆਈ ਸੀ ਪਰ ਉਨ੍ਹਾਂ ਨੇ ਮੈਨੂੰ ਚੋਣਾਂ ’ਚ ਹਰਾਉਣ ਲਈ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨਾਲ ਡੀਲ ਕੀਤੀ।
ਦੱਸ ਦੇਈਏ ਕਿ ਜਦੋਂ ਕੈਪਟਨ ਪਿਛਲੀ ਵਾਰ ਮੁੱਖ ਮੰਤਰੀ ਸਨ, ਉਦੋਂ ਉਨ੍ਹਾਂ ਦੇ ਬੀਬੀ ਭੱਠਲ ਨਾਲ ਬਹੁਤ ਵਿਵਾਦ ਪੈਦਾ ਹੋਏ ਸਨ। ਬੀਬੀ ਰਜਿੰਦਰ ਕੌਰ ਭੱਠਲ 1996 ਤੋਂ 97 ਤੱਕ ਮੁੱਖ ਮੰਤਰੀ ਰਹੇ, ਹਾਲਾਂਕਿ, ਅਗਲੀਆਂ ਚੋਣਾਂ ਵਿੱਚ ਅਕਾਲੀ ਦਲ ਦੀ ਸਰਕਾਰ ਬਣੀ। ਇਸ ਤੋਂ ਬਾਅਦ ਕਾਂਗਰਸ ਦੀ ਕਮਾਨ ਬੀਬੀ ਭੱਠਲ ਤੋਂ ਕੈਪਟਨ ਕੋਲ ਆ ਗਈ, ਜਦੋਂ 2002 ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਕੈਪਟਨ ਮੁੱਖ ਮੰਤਰੀ ਬਣੇ। ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਇਸ ਦਾ ਸਖਤ ਵਿਰੋਧ ਕੀਤਾ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਇਹ ਵੀ ਪੜ੍ਹੋ : CM ਚੰਨੀ ਸਰਕਾਰ ਨੇ ਰੋਡਵੇਜ਼ ਬੱਸਾਂ ਦਾ ਰੰਗ ਬਦਲਿਆ, ਫ੍ਰੀ ਸਫਰ ਕਰਨ ਵਾਲੇ ਹੋ ਤਾਂ ਪੜ੍ਹੋ ਪੂਰੀ ਖ਼ਬਰ
2004 ਵਿੱਚ ਤਕਰੀਬਨ ਦੋ ਸਾਲਾਂ ਬਾਅਦ ਉਨ੍ਹਾਂ ਨੇ ਕੈਪਟਨ ਦੀ ਕੁਰਸੀ ਨੂੰ ਚੁਣੌਤੀ ਦਿੱਤੀ। ਇਥੋਂ ਤਕ ਕਿ ਉਹ 40 ਵਿਧਾਇਕਾਂ ਦੇ ਸਮਰਥਨ ਨਾਲ ਕਾਂਗਰਸ ਹਾਈਕਮਾਨ ਤੱਕ ਪਹੁੰਚੀ, ਪਰ ਕੈਪਟਨ ਨੂੰ ਹਰਾਉਣ ਵਿੱਚ ਅਸਫਲ ਰਹੀ ਤੇ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਬਣਾਏ ਜਾਣ ਤੋਂ ਬਾਅਦ ਮਾਮਲਾ ਖਤਮ ਹੋ ਗਿਆ।