ਸ਼੍ਰਮੋਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਬਿਆਨ ਦੀ ਨਿਖੇਧੀ ਕੀਤੀ ਹੈ, ਜਿਸ ਵਿਚ ਢੱਡਰੀਆਂ ਵਾਲਿਆਂ ਨੇ ਬਿਨਾਂ ਦਸਤਾਰ ਵਾਲੇ ਲੋਕਾਂ ਨੂੰ ਗੁਰਦੁਆਰਾ ਸਾਹਿਬ ਵਿਚ ਸੁਚੇਤ ਹੋ ਕੇ ਜਾਣ ਲਈ ਕਿਹਾ ਸੀ। ਜਗੀਰ ਕੌਰ ਨੇ ਕਿਹਾ ਕਿ ਅਜਿਹਾ ਬਿਆਨ ਦੇਣਾ ਰਣਜੀਤ ਸਿੰਘ ਢੱਡਰੀਆਂਵਾਲੇ ਲਈ ਬੇਹੱਦ ਨਿੰਦਣਯੋਗ ਹੈ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪਵਿੱਤਰ ਸਥਾਨ ਨੂੰ ਲੈ ਕੇ ਅੱਜ ਤੱਕ ਕਿਸੇ ਨੇ ਅਜਿਹਾ ਬਿਆਨ ਨਹੀਂ ਦਿੱਤਾ। ਢੱਡਰੀਆਂਵਾਲੇ ਦੇ ਬਿਆਨ ਨੇ ਸਮੁੱਚੀ ਸਿੱਖ ਸੰਗਤ ਦਾ ਦਿਲ ਤੋੜਿਆ ਹੈ।
ਦੱਸਣਯੋਗ ਹੈ ਕਿ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਲੋਕਾਂ ਨੂੰ ਸੁਚੇਤ ਹੋ ਕੇ ਗੁਰੂ ਘਰ ਜਾਣ ਦੀ ਸਲਾਹ ਦਿੱਤੀ ਹੈ। ਢੱਡਰੀਆਂਵਾਲੇ ਨੇ ਕਿਹਾ ਕਿ ਤੁਹਾਡੇ ‘ਤੇ ਵੀ ਬੇਅਦਬੀ ਦਾ ਕਦੇ ਵੀ ਇਲਜ਼ਾਮ ਲੱਗ ਸਕਦਾ ਹੈ, ਇਸ ਕਰਕੇ ਸੁਚੇਤ ਹੋ ਕੇ ਗੁਰਦੁਆਰਾ ਸਾਹਿਬਾਨਾਂ ਦੇ ਵਿਚ ਜਾ ਕੇ ਦਰਸ਼ਨ ਕਰਿਆ ਕਰੋ।
ਇਹ ਵੀ ਪੜ੍ਹੋ : ‘ਜਿੰਨੇ ਰੁਮਾਲਾਂ ਵਾਲੇ ਨੇ ਸੋਚ ਕੇ ਗੁਰਦੁਆਰੇ ਜਾਇਓ ਕਿਤੇ ਬੇਅਦਬੀ ਦੇ ਨਾਂਅ ‘ਤੇ ਲੋਕ ਦੁਸ਼ਮਣੀ ਨਾ ਕੱਢ ਲੈਣ’ : ਢੱਡਰੀਆਂਵਾਲੇ
ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਸਾਰੇ ਰੁਮਾਲਾਂ ਵਾਲੇ (ਬਿਨਾਂ ਦਸਤਾਰ ਵਾਲੇ) ਗੁਰੂਘਰ ਮੱਥਾ ਟੇਕਣ ਜਾਣ ਤਾਂ ਵੇਖ ਲੈਣ ਕਿ ਅੰਦਰ ਚਾਰ-ਪੰਜ ਬੰਦੇ ਬੈਠੇ ਹੋਣ। ਉਥੇ ਇਕੱਲੇ ਨਾ ਜਾਈਓ। ਇਹ ਨਾ ਹੋਵੇ ਕਿ ਮੱਥਾ ਟੇਕ ਕੇ, ਪਰਿਕਰਮਾ ਕਰਕੇ ਬਾਹਰ ਆਓ ਤਾਂ ਬੇਅਦਬੀ ਦੇ ਨਾਂ ‘ਤੇ ਬਦਲਾ ਲੈ ਲਿਆ ਜਾਵੇ।