75ਵੇਂ ਆਜਾਦੀ ਦਾ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਬੀਐਸਐਫ ਹੁਸੈਨੀਵਾਲਾ ਫਿਰੋਜ਼ਪੁਰ ਵਲੋਂ ਸਾਈਕਲ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਤਕਰੀਬਨ 15 ਬੀਐਸਐਫ ਜਵਾਨਾਂ ਨੇ ਹਿੱਸਾ ਲਿਆ। ਇਹ ਸਾਈਕਲ ਰੈਲੀ ਫਿਰੋਜ਼ਪੁਰ ਤੋਂ ਸ਼ੁਰੂ ਹੋ ਕੇ ਰਾਜਘਾਟ ਦਿੱਲੀ ਵਿਖੇ ਸਮਾਪਤ ਹੋਏਗੀ।
ਇਸ ਰੈਲੀ ਨੂੰ ਰਿਟਾਇਰਡ ਬ੍ਰਿਗੇਡੀਅਰ ਤੇ ਡੀਆਈਜੀ ਬੀਐਸਐਫ ਸੁਰਿੰਦਰ ਮਹਿਤਾ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਅਨਿਰੁੱਧ ਗੁਪਤਾ ਸੀਈਓ, ਦਾਸ ਐਂਡ ਬ੍ਰਾਊਨ ਵਰਲਡ ਸਕੂਲ, ਕਮਲ ਬਾਘੀ ਡਾਇਰੈਕਟਰ ਅਨਿਲ ਬਾਘੀ ਹਸਪਤਾਲ ਤੇ ਜੀਐਸ ਚੀਮਾ ਐਸਪੀ ਫਿਰੋਜ਼ਪੁਰ ਮੌਜੂਦ ਸਨ।
ਇਸ ਕਿਸਮ ਦੀਆਂ ਗਤੀਵਿਧੀਆਂ ਅਜ਼ਾਦੀ ਕਾ ਅਮ੍ਰਿਤ ਮਹਾਉਤਸਵ ਦੀ ਯਾਦ ਦੇ ਨਾਲ ਲੋਕਾਂ ਨੂੰ ਆਪਣੇ ਆਪ ਨੂੰ ਸਰੀਰਕ ਤੌਰ ‘ਤੇ ਫਿਟ ਰੱਖਣ ਅਤੇ ਨਾਗਰਿਕਾਂ ਵਿੱਚ ਰਾਸ਼ਟਰਵਾਦ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਵੀ ਵਧੀਆ ਕੰਮ ਹੈ।
ਇਹ ਵੀ ਪੜ੍ਹੋ : ਬਠਿੰਡਾ ‘ਚ ਭੜਕੇ ਕਿਸਾਨਾਂ ਨੇ ਅਫਸਰਾਂ ਨੂੰ ਦੱਸਿਆ ‘ਮੁਆਵਜ਼ਾ ਖਾਣ ਵਾਲੇ ਚੋਰ’, CM ਚੰਨੀ ਨੇ ਖੇਤੀ ਵਿਭਾਗ ਨੂੰ ਦਿੱਤੇ ਇਹ ਹੁਕਮ
ਦੱਸਣਯੋਗ ਹੈ ਕਿ ਬੀਐਸਐਫ ਪੰਜਾਬ ਵਿੱਚ ਤਿੰਨ ਥਾਵਾਂ ਤੋਂ ਸਾਈਕਲ ਰੈਲੀਆਂ ਕੱਢ ਰਹੀ ਹੈ। ਬੀਤੇ ਦਿਨ ਵੀ ਬੀਐਸਐਫ ਦੀ ਸਾਈਕਲ ਰੈਲੀ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਤੋਂ ਰਵਾਨਾ ਹੋਈ। ਤੀਜੀ ਰੈਲੀ ਜੰਗ-ਏ-ਆਜ਼ਾਦੀ ਯਾਦਗਾਰ ਕਰਤਾਰਪੁਰ ਤੋਂ ਰਵਾਨਾ ਹੋਈ।