ਭਾਰਤੀ ਮੂਲ ਦੇ ਅਮਰੀਕੀ ਪੁਲਿਸ ਅਧਿਕਾਰੀ ਨੂੰ ਰਾਸ਼ਟਰਪਤੀ ਜੋ ਬਾਇਡੇਨ ਨੇ ਅਮਰੀਕਾ ਦਾ ਸਰਵਉੱਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤਾ। ਬਾਇਡੇਨ ਨੇ ਭਾਰਤੀ ਨਾਗਰਿਕ ਦੀ ਬਹਾਦੁਰੀ ਦੀ ਪ੍ਰਸ਼ੰਸਾ ਕੀਤੀ। ਭਾਰਤੀ ਨਾਗਰਿਕ ਦੇ ਨਾਲ-ਨਾਲ 9 ਹੋਰ ਅਧਿਕਾਰੀਆਂ ਨੂੰ ਵੀ ਬਾਇਡੇਨ ਨੇ ਬਹਾਦੁਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ।
ਨਿਊਯਾਰਕ ਪੁਲਿਸ ਵਿਭਾਗ ਵਿਚ ਭਾਰਤੀ ਮੂਲ ਦੇ ਅਧਿਕਾਰੀ ਸੁਮਿਤ ਸੁਲਾਨ (27) ਨੇ ਉਸ ਦੇ ਦੋ ਸਾਥੀਆਂ ‘ਤੇ ਹਮਲਾ ਕਰਨ ਵਾਲੇ ਇਕ ਅਪਰਾਧੀ ਨੂੰ ਗੋਲੀ ਮਾਰੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਨਾਗਰਿਕਾਂ ਦੀ ਸੁਰੱਖਿਆ ਨੂੰ ਵੀ ਧਿਆਨ ਵਿਚ ਰੱਖਿਆ ਤੇ ਬਜ਼ੁਰਗ ਔਰਤ ਸਣੇ ਉਸ ਦੇ ਭਰਾ ਨੂੰ ਬਚਾ ਲਿਆ।
ਵ੍ਹਾਈਟ ਹਾਊਸ ਤੋਂ ਜਾਰੀ ਪ੍ਰੈੱਸ ਨੋਟ ਮੁਤਾਬਕ 911 ਨੰਬਰ ‘ਤੇ ਇਕ ਮਹਿਲਾ ਨੇ ਘਰੇਲੂ ਹਿੰਸਾ ਦੀ ਸ਼ਿਕਾਇਤ ਕੀਤੀ ਸੀ। ਮਹਿਲਾ ਨੇ ਦੱਸਿਆ ਕਿ ਉਸ ਨੂੰ ਤੇ ਉਸ ਦੇ ਭਰਾ ਨੂੰ ਉਸ ਦੇ ਬੇਟੇ ਨੇ ਧਮਕੀ ਦਿੱਤੀ ਹੈ। ਦੋਵਾਂ ਦੀ ਜਾਨ ਨੂੰ ਖਤਰਾ ਹੈ। ਮਾਮਲੇ ਦੀ ਜਾਂਚ ਲਈ ਸੁਲਾਨ, ਜੇਸਨ ਰਿਵੇਰਾ (22) ਤੇ ਵਿਲਬਰਟ ਮੋਰਾ (27) ਘਟਨਾ ਵਾਲੀ ਥਾਂ ‘ਤੇ ਪਹੁੰਚੇ। ਇਥੇ ਦੋਸ਼ੀ ਬੇਟੇ ਨੇ ਜੇਸਲ ਤੇ ਵਿਲਬਰਟ ‘ਤੇ ਗੋਲੀਆਂ ਚਲਾ ਦਿੱਤੀਆਂ, ਦੋਵੇਂ ਜ਼ਖਮੀ ਹੋ ਗਏ। ਇਸ ਦੇ ਬਾਅਦ ਸੁਮਿਤ ਨੇ ਬਹਾਦੁਰੀ ਦਿਖਾਈ ਤੇ ਮੁਲਜ਼ਮ ਦੀ ਬੰਦੂਕ ਤੋਂ ਨਾਗਰਿਕਾਂ ਤੇ ਦੋਵੇਂ ਪੀੜਤਾਂ ਨੂੰ ਬਚਾਉਂਦੇ ਹੋਏ ਉਸ ਨੂੰ ਗੋਲੀ ਨਾਲ ਮਾਰ ਦਿੱਤਾ ਜਿਸ ਨਾਲ ਮੁਲਜ਼ਮ ਦੀ ਮੌਤ ਹੋ ਗਈ। ਹਾਲਾਂਕਿ ਬਾਅਦ ਵਿਚ ਦੋਵੇਂ ਪੁਲਿਸ ਮੁਲਾਜ਼ਮ ਜੇਸਨ ਤੇ ਮੋਰਾ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ।
ਇਹ ਵੀ ਪੜ੍ਹੋ : ਟਾਈਟਲਰ ਮਾਮਲੇ ‘ਤੇ ਹਰਸਿਮਰਤ ਬਾਦਲ ਦਾ ਕਾਂਗਰਸ ‘ਤੇ ਵਾਰ, ‘ਪਾਰਟੀ ਖੁਦ ਨੂੰ ਜਵਾਬਦੇਹ ਠਹਿਰਾਉਣ ‘ਚ ਅਸਫਲ’
ਸੁਮਿਤ ਦੀ ਤਾਰੀਫ ਕਰਦੇ ਹੋਏ ਬਾਇਡੇਨ ਨੇ ਕਿਹਾ ਕਿ ਤੁਸੀਂ ਆਪਣੀ ਫੁਰਤੀ ਤੇ ਬਹਾਦੁਰੀ ਦਿਖਾਉਂਦੇ ਹੋਏ ਦੋ ਲੋਕਾਂ ਦੀ ਜਾਨ ਬਚਾਈ ਤੇ ਮੁਲਜ਼ਮ ਨੂੰ ਵੀ ਖਤਮ ਕਰ ਦਿੱਤਾ ਜੋ ਕਾਬਲੇ-ਤਾਰੀਫ ਹੈ। ਨਾਲ ਹੀ ਪੂਰਾ ਦੇਸ਼ ਤੁਹਾਡੀ ਸੋਚ ਕਾਰਵਾਈ ਤੇ ਹਿੰਮਤ ਲਈ ਧੰਨਵਾਦੀ ਹੈ। ਸੁਮਿਤ ਦੀ ਮਾਂ ਨੇ ਦੱਸਿਆ ਕਿ ਉਸ ਨੇ ਬਹੁਤ ਚੰਗਾ ਕੰਮ ਕੀਤਾ ਹੈ। ਉਹ ਲਗਭਗ 15 ਸਾਲ ਪਹਿਲਾਂ ਭਾਰਤ ਤੋਂ ਅਮਰੀਕਾ ਆ ਕੇ ਸ਼ਿਫਟ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: