ਰੂਸ ਤੇ ਯੂਕਰੇਨ ਵਿਚ ਚੱਲ ਰਹੇ ਯੁੱਧ ਨੂੰ ਲਗਭਗ 5 ਹਫਤੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਦੋਵੇਂ ਦੇਸ਼ ਪਿੱਛੇ ਹਟਣ ਦਾ ਨਾਂ ਨਹੀਂ ਲੈ ਰਹੇ। ਦੋਵੇਂ ਦੇਸ਼ਾਂ ਦੇ ਯੁੱਧ ਵਿਚ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਰੂਸ ਨੂੰ ਖਬਰਦਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਰੂਸ ਨਾਟੋ ਦੀ ਸਰਹੱਦ ਵਿਚ ਇੱਕ ਇੰਚ ਦਾਖਲ ਹੋਣ ਦੀ ਨਾ ਸੋਚੇ ਨਹੀਂ ਤਾਂ ਨਤੀਜੇ ਚੰਗੇ ਨਹੀਂ ਹੋਣਗੇ। ਯੁੱਧ ਜਾਂ ਤੀਜੇ ਵਿਸ਼ਵ ਯੁੱਧ ਦਾ ਨਾਂ ਲਏ ਬਗੈਰ ਬਾਇਡੇ ਨੇ ਪੁਤਿਨ ਨੂੰ ਲਲਕਾਰਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਜਦੋਂ ਬਾਇਡੇਨ ਨੇ ਰੂਸ ਖਿਲਾਫ ਸਖਤ ਚੇਤਾਵਨੀ ਦਿੱਤੀ ਹੈ।
ਖਾਸ ਗੱਲ ਇਹ ਹੈ ਕਿ ਨਾਟੋ ਸੰਗਠਨ ਦੀ ਬੈਠਕ ਦੇ ਬਾਅਦ ਬਾਇਡਨ ਦਾ ਇਹ ਬਿਆਨ ਸਾਹਮਣੇ ਆਇਆ ਹੈ। ਯੂਕਰੇਨ ਸੰਘਰਸ਼ ਦੌਰਾਨ ਇਹ ਰੂਸ ਲਈ ਇਕ ਗਾਈਡਲਾਈਨ ਹੈ। ਬਾਈਡੇਨ ਨੇ ਸਾਫ ਕਰ ਦਿੱਤਾ ਹੈ ਕਿ ਰੂਸੀ ਸੈਨਾ ਨੂੰ ਯੂਕਰੇਨ ਤੱਕ ਹੀ ਸੀਮਤ ਰਹਿਣਾ ਹੋਵੇਗਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਨਾਟੋ ਇਕਜੁੱਟ ਹੈ। ਉਸ ਨੂੰ ਤੋੜਿਆ ਨਹੀਂ ਜਾ ਸਕਦਾ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਇਹ ਵੀ ਪੜ੍ਹੋ : CAPF ਦੇ ਜਵਾਨਾਂ ਨੂੰ ਮਿਲੇਗੀ 100 ਦਿਨ ਦੀ ਛੁੱਟੀ, ਗ੍ਰਹਿ ਮੰਤਰਾਲੇ ਪ੍ਰਸਤਾਵ ‘ਤੇ ਜਲਦ ਲੈ ਸਕਦਾ ਫੈਸਲਾ
ਗੌਰਤਲਬ ਹੈ ਕਿ ਪੁਤਿਨ ਦੇ ਹੁਕਮ ‘ਤੇ ਰੂਸੀ ਫੌਜ ਦੀਆਂ ਕਈ ਪ੍ਰਮਾਣੂ ਪਣਡੁੱਬੀਆਂ ਉੱਤਰੀ ਅਟਲਾਂਟਿੰਕ ਵਿਚ ਤਾਇਨਾਤ ਕੀਤੀਆਂ ਗਈਆਂ ਹਨ। ਇਨ੍ਹਾਂ ਪਣਡੁੱਬੀਆਂ ਵਿਚੋਂ ਹਰ ਇੱਕ ‘ਤੇ 16 ਬੈਲੇਸਿਟਕ ਮਿਜ਼ਾਈਲਾਂ ਤਾਇਨਾਤ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਪਣਡੁੱਬੀਆਂ ਨੂੰ ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਪੁਤਿਨ ਦੇ ਹੁਕਮ ‘ਤੇ ਭੇਜਿਆ ਗਿਆ ਹੈ। ਨਾਟੋ ਦੇਸ਼ਾਂ ਨੇ ਰੂਸੀ ਫੌਜ ਦੀਆਂ ਇਨ੍ਹਾਂ ਪਣਡੁੱਬੀਆਂ ਨੂੰ ਲਗਭਗ ਚਾਰ ਹਫਤੇ ਪਹਿਲਾਂ ਹੀ ਟਰੈਕ ਕਰ ਲਿਆ ਸੀ। ਉਦੋਂ ਤੋਂ ਨਾਟੋ ਦੇਸ਼ਾਂ ਦੀਆਂ ਨਜ਼ਰਾਂ ਇਨ੍ਹਾਂ ਪਣਡੁੱਬੀਆਂ ‘ਤੇ ਟਿਕੀਆਂ ਹੋਈਆਂ ਹਨ। ਬ੍ਰਿਟਿਸ਼ ਫੌਜ ਨੇ ਰੂਸੀ ਪਣਡੁੱਬੀਆਂ ਦੀ ਤਾਇਨਾਤੀ ਨੂੰ ਖਤਰਾ ਨਾ ਮੰਨਦੇ ਹੋਏ ਪੁਤਿਨ ਨੂੰ ਚੇਤਾਵਨੀ ਦਿੱਤੀ ਹੈ। ਇਨ੍ਹਾਂ ਪਣਡੁੱਬੀਆਂ ਨੂੰ ਨਾਟੋ ਦੇਸ਼ਾਂ ਦੇ ਆਸ-ਪਾਸ ਦੇ ਇਲਾਕਿਆਂ ਵਿਚ ਗਸ਼ਤ ਲਗਾਉਣ ਦੇ ਹੁਕਮ ਦਿੱਤੇ ਗਏ ਹਨ।