ਪੰਚਕੂਲਾ ਵਿਚ ਭਾਰੀ ਮੀਂਹ ਨਾਲ ਤਬਾਹੀ ਦੇਖਣ ਨੂੰ ਮਿਲ ਰਹੀ ਹੈ। ਮੀਂਹ ਕਾਰਨ ਪੰਚਕੂਲਾ ਦੇ ਪਿੰਜੌਰ ਵਿਚ ਪਹਾੜ ਦਾ ਮਲਬਾ ਡਿਗਣ ਨਾਲ ਪਹਾੜੀ ‘ਤੇ ਬਣਿਆ ਇਕ ਮਕਾਨ ਢਹਿ ਗਿਆ। ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਦੋ ਬੱਚੇ ਹਨ।
ਦੱਸ ਦੇਈਏ ਕਿ ਜਦੋਂ ਮਕਾਨ ‘ਤੇ ਪਹਾੜ ਦਾ ਮਲਬਾ ਡਿੱਗਿਆ, ਉਸ ਸਮੇਂ ਘਰ ਦੇ ਅੰਦਰ ਮੌਜੂਦ ਲੋਕ ਖਾਣਾ ਖਾ ਰਹੇ ਸਨ। ਹਾਦਸੇ ਦੇ ਬਾਅਦ ਸਥਾਨਕ ਲੋਕਾਂ ਨੇ ਮਲਬੇ ਨੂੰ ਹਟਾਉਣਾ ਸ਼ੁਰੂ ਕੀਤਾ ਤੇ ਪੁਲਿਸ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਰੈਸਕਿਊ ਲਈ ਫਾਇਰ ਬ੍ਰਿਗੇਡ ਦੇ ਤਿੰਨ ਹੋਰ ਪੁਲਿਸ ਦੇ ਦੋ ਮੁਲਾਜ਼ਮ ਪਹੁੰਚੇ। ਮ੍ਰਿਤਕਾਂ ਦੀ ਪਛਾਣ ਆਕਾਸ਼ ਉਮਰ 19 ਸਾਲ, ਕਾਰਤਿਕ ਉਮਰ 7 ਸਾਲ ਤੇ ਪ੍ਰਿਯੰਕਾ ਉਮਰ 5 ਸਾਲ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ਲੁਧਿਆਣਾ ‘ਚ DRO ਦੇ 2 ਮੁਲਾਜ਼ਮਾਂ ਸਣੇ 4 ਫੜੇ, ਜ਼ਮੀਨ ਦੇ ਮੁਆਵਜ਼ੇ ਬਦਲੇ ਮੰਗੇ ਸੀ ਪੈਸੇ
ਪੰਚਕੂਲਾ ਜ਼ਿਲ੍ਹੇ ਦੇ ਵਿਧਾਨ ਸਭਾ ਖੇਤਰ ਕਾਲਕਾ ਵਿਚ ਬੱਦੀ-ਪਿੰਜੌਰ ਰਾਜਮਾਰਗ ‘ਤੇ ਕੀਰਤਪੁਰ ਪੁਲ ਪਾਣੀ ਦੇ ਵਹਾਅ ਨਾਲ ਨੁਕਸਾਨਿਆ ਗਿਆ ਹੈ। ਹੱਲੋਮਾਜਰਾ ਤੋਂ ਪੰਚਕੂਲਾ ਜਾਣ ਵਾਲੀ ਰੋਡ ਨੂੰ ਰੇਲਵੇ ਅੰਡਰਪਾਸ ਵਿਚ ਪਾਣੀ ਭਰਨ ਕਾਰਨ ਬੰਦ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਨੇ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਲਈ ਰੈੱਡ ਆਲਰਰਟ ਜਾਰੀ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: