ਸ਼ੇਅਰ ਬਾਜ਼ਾਰ ‘ਚ ਗਿਰਾਵਟ ਕਾਰਨ ਕਰਕੇ ਲੱਖਾਂ ਨਿਵੇਸ਼ਕਾਂ ਦੀ ਦੌਲਤ ਡੁੱਬ ਗਈ। ਨਿਵੇਸ਼ਕਾਂ ਤੋਂ ਇਲਾਵਾ ਦੁਨੀਆ ਭਰ ਦੇ ਅਰਬਪਤੀਆਂ ‘ਚੋਂ ਏਸ਼ੀਆ ਦੇ ਦੂਜੇ ਨੰਬਰ ਦੇ ਅਰਬਪਤੀ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ। ਅਡਾਨੀ ਦੀ ਜਾਇਦਾਦ ਇੱਕ ਦਿਨ ਵਿੱਚ 6.2 ਬਿਲੀਅਨ ਡਾਲਰ ਘੱਟ ਆਈ।
ਫੋਰਬਸ ਰੀਅਲ ਟਾਈਮ ਬਿਲੀਅਨੇਅਰ ਇੰਡੈਕਸ ਦੇ ਮੁਤਾਬਕ 15 ਫਰਵਰੀ ਨੂੰ ਸਵੇਰੇ 10:55 ਵਜੇ ਤੱਕ ਅਡਾਨੀ ਨੂੰ 6.2 ਬਿਲੀਅਨ ਡਾਲਰ ਦਾ ਝਟਕਾ ਲੱਗ ਚੁੱਕਾ ਸੀ। ਇਸ ਦੇ ਬਾਵਜੂਦ ਗੌਤਮ ਅਡਾਨੀ 83.6 ਅਰਬ ਡਾਲਰ ਦੀ ਜਾਇਦਾਦ ਨਾਲ ਦੁਨੀਆ ਦੇ ਅਮੀਰਾਂ ਦੀ ਸੂਚੀ ਵਿੱਚ 11ਵੇਂ ਨੰਬਰ ‘ਤੇ ਹੈ।
ਅਡਾਨੀ ਗਰੁੱਪ ਦੀਆਂ ਕਈ ਕੰਪਨੀਆਂ ਦੇ ਸ਼ੇਅਰਾਂ ‘ਚ ਅੱਜ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਅਡਾਨੀ ਪੋਰਟ ਮਾਮੂਲੀ ਤੌਰ ‘ਤੇ 699.75 ਰੁਪਏ ‘ਤੇ ਸੀ ਜਦੋਂ ਕਿ ਅਡਾਨੀ ਇੰਟ. ਲਾਲ ਨਿਸ਼ਾਨ ਦੇ ਨਾਲ 1660.60 ਰੁਪਏ ‘ਤੇ ਸੀ। ਅਡਾਨੀ ਗ੍ਰੀਨ ਦੀ ਹਾਲਤ ਪਤਲੀ ਨਜ਼ਰ ਆ ਰਹੀ ਹੈ। ਅੱਜ ਇਹ 3.56 ਫੀਸਦੀ ਦੀ ਗਿਰਾਵਟ ਨਾਲ 1795.95 ਰੁਪਏ ‘ਤੇ ਕਾਰੋਬਾਰ ਕਰ ਰਿਹਾ ਸੀ। ਅਡਾਨੀ ਟਰਾਂਸਮਿਸ਼ਨ ‘ਚ 4.40 ਫੀਸਦੀ ਅਤੇ ATGL ‘ਚ 3.52 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਤੋਂ ਇਲਾਵਾ ਅਡਾਨੀ ਵਿਲਮਰ ਅਤੇ ਅਡਾਨੀ ਪਾਵਰ ਹਰੇ ਨਿਸ਼ਾਨ ‘ਤੇ ਸਨ।
ਬਰਨਾਰਡ ਅਰਨੌਲਟ ਦਾ ਨਾਂ ਵੀ ਉਨ੍ਹਾਂ ਅਰਬਪਤੀਆਂ ਵਿੱਚ ਸ਼ਾਮਲ ਹੈ ਜੋ ਅੱਜ ਘਾਟੇ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦੀ ਜਾਇਦਾਦ ਵਿੱਚ 4.1 ਅਰਬ ਬਿਲੀਅਨ ਦਾ ਘਾਟਾ ਹੋਇਆ ਹੈ। ਅਰਨੌਲਟ ਦੂਜੇ ਨੰਬਰ ‘ਤੇ ਹੈ। ਹੋਰ ਭਾਰਤੀ ਅਰਬਪਤੀਆਂ ਦੀ ਗੱਲ ਕਰੀਏ ਤਾਂ ਸਾਵਿਤਰੀ ਜਿੰਦਲ ਦੀ ਜਾਇਦਾਦ ਵਿੱਚ 1.4 ਬਿਲੀਅਨ ਡਾਲਰ ਦੀ ਕਮੀ ਆਈ ਹੈ ਅਤੇ ਅੱਜ ਉਹ 16.7 ਬਿਲੀਅਨ ਡਾਲਰ ਨਾਲ 113ਵੇਂ ਨੰਬਰ ਦੀ ਅਰਬਪਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਇੱਥੋਂ ਤੱਕ ਕਿ ਭਾਰਤ ਅਤੇ ਏਸ਼ੀਆ ਦੇ ਨੰਬਰ ਵਨ ਅਰਬਪਤੀ ਮੁਕੇਸ਼ ਅੰਬਾਨੀ ਵੀ ਇਸ ਨੁਕਸਾਨ ਤੋਂ ਨਹੀਂ ਬਚੇ ਹਨ। ਅੱਜ ਉਨ੍ਹਾਂ ਦੀ ਦੌਲਤ ਵਿੱਚ 1 ਬਿਲੀਅਨ ਡਾਲਰ ਦੀ ਕਮੀ ਆਈ ਹੈ ਅਤੇ ਹੁਣ ਉਹ 89.3 ਬਿਲੀਅਨ ਡਾਲਰ ਦੀ ਜਾਇਦਾਦ ਨਾਲ 10ਵੇਂ ਨੰਬਰ ਉੱਤੇ ਹਨ।