ਦਿੱਲੀ ਪੁਲਿਸ ਦੇ ਬਾਹਰੀ ਉੱਤਰੀ ਜ਼ਿਲੇ ਦੀ ਸਾਈਬਰ ਯੂਨਿਟ ਨੇ ਧੋਖੇਬਾਜ਼ਾਂ ਦੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਚੀਨ ਅਤੇ ਦੁਬਈ ਸਥਿਤ ਅੰਤਰਰਾਸ਼ਟਰੀ ਸਾਈਬਰ ਬਦਮਾਸ਼ਾਂ ਰਾਹੀਂ ਘਰੋਂ ਪਾਰਟ ਟਾਈਮ ਆਨਲਾਈਨ ਨੌਕਰੀਆਂ ਦੀ ਤਲਾਸ਼ ਕਰ ਰਹੇ ਲੋਕਾਂ ਨੂੰ ਸ਼ਿਕਾਰ ਬਣਾ ਰਹੇ ਸਨ। ਇਨ੍ਹਾਂ ਦੋਸ਼ੀਆਂ ਵਿੱਚੋਂ ਇੱਕ ਅਭਿਸ਼ੇਕ ਗਰਗ ਪੇਟੀਐਮ ਦਾ ਸਾਬਕਾ ਡਿਪਟੀ ਮੈਨੇਜਰ ਰਹਿ ਚੁੱਕਾ ਹੈ।
ਇਸ ਗਿਰੋਹ ਨੇ ਘਰ ਬੈਠੇ ਆਨਲਾਈਨ ਨੌਕਰੀ ਦਿਵਾਉਣ ਦੇ ਨਾਂ ‘ਤੇ ਦਿੱਲੀ ਦੀ ਇਕ ਕੁੜੀ ਅਤੇ 11,000 ਹੋਰ ਲੋਕਾਂ ਨਾਲ ਠੱਗੀ ਮਾਰੀ ਹੈ, ਜਿਸ ਤੋਂ ਬਾਅਦ ਗੁਰੂਗ੍ਰਾਮ ਅਤੇ ਦਿੱਲੀ ‘ਚ ਛਾਪੇਮਾਰੀ ਕਰਕੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਦਿੱਲੀ ਪੁਲਿਸ ਮੁਤਾਬਕ ਆਨਲਾਈਨ ਪਾਰਟ ਟਾਈਮ ਜਾਬ ਰੈਕੇਟ ਵਿੱਚ ਅਮੇਜ਼ਨ ਦੇ ਨਾਂ ‘ਤੇ ਚਾਇਨੀਜ਼ ਮਾਡਿਊਲ ਦਾ ਇਸਤੇਮਾਲ ਹੋ ਰਿਹਾ ਹੈ ਤੇ ਦੁਬਈ ਵਿੱਚ ਉਸ ਦੀ ਮੂਵਮੈਂਟ ਹੈ। ਉਸ ਨੂੰ ਫੜਣ ਲਈ ਐੱਲ.ਓ.ਸੀ. ਦੀ ਦੂਜੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਇਹ ਜਾਲਸਾਜ਼ ਲੋਕਾਂ ਨੂੰ ਫਸਾਉਣ ਲਈ ਜਿਨ੍ਹਾਂ ਈਮੇਲ ਦਾ ਇਸਤੇਮਾਲ ਕਰਦੇ ਸਨ, ਉਨ੍ਹਾਂ ਵਿੱਚ https://mall613.com/#/pages/register/index?code=913767IS ਹੈ ਜੋ ਕਿ ਘਪਲੇ ਵਿੱਚ ਵਰਤੀ ਜਾ ਰਹੀ ਵੈਬਸਾਈਟ ਹੈ। ਦਿੱਲੀ ਪੁਲਿਸ ਦਾ ਦਾਅਵਾ ਹੈ ਕਿ ਇਸ ਵੈੱਬਸਾਈਟ ਨੂੰ ਚੀਨ ਤੋਂ ਸੰਚਾਲਿਤ ਇੱਕ ਸਾਈਬਰ ਮਾਹਰ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ ਅਤੇ ਟੈਲੀਗ੍ਰਾਮ ਆਈਡੀ ਰਾਹੀਂ ਸਾਂਝਾ ਕੀਤਾ ਗਿਆ ਸੀ, ਜਿਸ ਦਾ ਆਈ ਪੀ ਚੀਨ ਤੋਂ ਹੈ।
ਦਿੱਲੀ ਪੁਲਿਸ ਨੇ ਕਿਹਾ ਕਿ ਵੈੱਬਸਾਈਟ ਦਾ ਮਾਡਿਊਲ ਚੀਨ ਤੋਂ ਬਣਾਇਆ ਗਿਆ ਸੀ ਅਤੇ ਇਸ ਨੂੰ ਬਦਲ ਕੇ ਕਿਸੇ ਹੋਰ ਡਿਜ਼ਾਈਨ ‘ਚ ਕੀਤਾ ਗਿਆ ਸੀ। ਦੋਸ਼ੀ ਇੱਕ ਚੰਗੀ ਤਰ੍ਹਾਂ ਤਿਆਰ ਕੀਤੀ ਵੈੱਬਸਾਈਟ ਦੀ ਵਰਤੋਂ ਕਰ ਰਹੇ ਸਨ ਅਤੇ ਇਸ ਸਿਸਟਮ ਰਾਹੀਂ ਲੋਕਾਂ ਨੂੰ ਠੱਗਣ ਦੇ ਆਪਣੇ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਲਈ ਯੂ-ਟਿਊਬ, ਇੰਸਟਾਗ੍ਰਾਮ, ਟੈਲੀਗ੍ਰਾਮ, ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਪ੍ਰਚਾਰ ਅਤੇ ਵੱਖ-ਵੱਖ ਉਦੇਸ਼ਾਂ ਲਈ ਕਰਦੇ ਸਨ। ਇਹ ਲੋਕ ਕ੍ਰਿਪਟੋ, ਰੇਜ਼ਰ ਪੇਅ ਅਤੇ ਹੋਰ ਐਪਸ ਦੀ ਵਰਤੋਂ ਕਰਕੇ ਠੱਗੀ ਦੇ ਪੈਸੇ ਦੀ ਦੁਰਵਰਤੋਂ ਕਰ ਰਹੇ ਸਨ।
ਪੁਲਿਸ ਜਾਂਚ ‘ਚ ਇਕ ਦਿਨ ‘ਚ 5 ਕਰੋੜ ਦਾ ਲੈਣ-ਦੇਣ ਅਤੇ 30 ਹਜ਼ਾਰ ਪੀੜਤਾਂ ਦਾ ਸੁਰਾਗ ਮਿਲਿਆ ਹੈ। ਇੰਨਾ ਹੀ ਨਹੀਂ ਹੁਣ ਤੱਕ 200 ਕਰੋੜ ਰੁਪਏ ਦੇ ਲੈਣ-ਦੇਣ ਵੀ ਸਾਹਮਣੇ ਆ ਚੁੱਕੇ ਹਨ। ਜਾਣਕਾਰੀ ਮੁਤਾਬਕ ‘ਹਰਿਆਣਾ ਦੇ ਫਤਿਹਾਬਾਦ ‘ਚ 7 ਕੰਪਨੀਆਂ ਨੂੰ ਪੈਸੇ ਟਰਾਂਸਫਰ ਕੀਤੇ ਗਏ। ਇਸ ਗਰੋਹ ਵੱਲੋਂ ਹਜ਼ਾਰਾਂ ਲੋਕਾਂ ਤੋਂ ਕਰੋੜਾਂ ਰੁਪਏ ਦੀ ਠੱਗੀ ਮਾਰੀ ਗਈ ਸੀ। 7 ਖਾਤਿਆਂ ਵਿੱਚ 15 ਲੱਖ ਰੁਪਏ ਤੋਂ ਵੱਧ ਦੇ ਡੈਬਿਟ ਨੂੰ ਫ੍ਰੀਜ਼ ਕਰ ਦਿੱਤਾ ਗਿਆ ਸੀ ਅਤੇ ਪੈਸੇ ਦੀ ਟਰੇਲ ਜਾਰੀ ਹੈ।
ਇਸ ਗਿਰੋਹ ਦਾ ਮਾਸਟਰਮਾਈਂਡ ਜਾਰਜੀਆ ਤੋਂ ਕੰਮ ਕਰ ਰਿਹਾ ਹੈ। ਦਿੱਲੀ ਪੁਲਿਸ ਮੁਤਾਬਕ 26 ਸਤੰਬਰ 2022 ਨੂੰ ਉਨ੍ਹਾਂ ਨੂੰ ਨੈਸ਼ਨਲ ਸਾਈਬਰ ਕ੍ਰਾਈਮ ਪੋਰਟਲ ਰਾਹੀਂ ਸ਼ਿਕਾਇਤ ਮਿਲੀ ਸੀ। ਪੀੜਤ ਰੋਹਿਣੀ ਇਲਾਕੇ ਦਾ ਰਹਿਣ ਵਾਲਾ ਸੀ। ਉਸ ਨੇ ਦੱਸਿਆ ਕਿ ਉਹ ਕੰਮ ਦੀ ਭਾਲ ਦੌਰਾਨ ਇੰਸਟਾਗ੍ਰਾਮ ਰਾਹੀਂ ਐਮਜ਼ਾਨ ‘ਤੇ ਪਾਰਟ ਟਾਈਮ ਨੌਕਰੀ ਦੀ ਭਾਲ ਕਰਦੇ ਹੋਏ ਇਸ ਗੈਂਗ ਦੇ ਚੁੰਗਲ ‘ਚ ਫਸ ਗਈ ਅਤੇ 1 ਲੱਖ 18 ਹਜ਼ਾਰ ਰੁਪਏ ਗੁਆ ਬੈਠੀ।
ਦਿੱਲੀ ਪੁਲਿਸ ਮੁਤਾਬਕ ਹੁਣ ਤੱਕ ਕੀਤੀ ਗਈ ਜਾਂਚ ਤੋਂ ਪਤਾ ਚੱਲਦਾ ਹੈ ਕਿ ਚੀਨੀ ਸਾਈਬਰ ਅਪਰਾਧੀਆਂ ਨੇ ਆਨਲਾਈਨ ਵਰਕ ਫਰੋਮ ਹੋਮ ਜਾਬ ਜਾਂ ਪਾਰਟ ਟਾਈਮ ਜਾਬ ਦੀ ਭਾਲ ਕਰ ਰਹੇ ਲੋਕਾਂ ਨੂੰ ਠੱਗਣ ਲਈ ਇੱਕ ਮਾਡਿਊਲ ਵਿਕਸਿਤ ਕੀਤਾ ਹੈ ਕਿਉਂਕਿਏਜੰਸੀਆਂ ਵੱਲੋਂ ਕਾਰਵਾਈ ਤੇ ਲੋਕਾਂ ਵਿੱਚ ਜਾਗਰੂਕਤਾ ਕਾਰਨ ਚੀਨੀ ਲੋਨ ਧੋਖਾਧੜੀ ਹੁਣ ਘੱਟ ਹੋ ਰਹੀ ਹੈ। ਚੀਨ ਦੇ ਸਾਈਬਰ ਅਪਰਾੀਆਂ ਨੇ ਐਮਜ਼ਾਨ ਕੰਪਨੀ ਵਾਂਗ ਇੱਕ ਫਰਜ਼ੀ ਵੈੱਬਸਾਈਟ ਬਣਾ ਲਈ। ਵੈੱਬਸਾਈਟ ਚੀਨ ਤੋਂ ਰਜਿਸਟਰਡ ਪਾਈ ਗਈ ਹੈ। ਇਸ ਮਗਰੋਂ ਦੋਸ਼ੀ ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਅਸਲ ਅਮੇ਼ਜ਼ਾਨ ਕੰਪਨੀ ਵਜੋਂ ਵਿਖਾਉਂਦੇ ਹੋਏ ਵਿਗਿਆਪਨ ਕਰਦੇ ਹਨ। ਇਸ ਦੇ ਲਈ ਉਨ੍ਹਾਂ ਨੂੰ ਡਿਜੀਟਲ ਮਾਰਕੀਟਿੰਗ ਦੀ ਮਦਦ ਨਾਲ ਲੱਖਾਂ ਲਾਈਕਸ ਤੇ ਫਾਲੋਅਰਸ ਮਿਲਦੇ ਹਨ। ਇਨ੍ਹਾਂ ਦੀ ਆਕਰਸ਼ਕ ਪੋਸਟਾਂ ਤੋਂ ਭੋਲੇ-ਭਾਲੇ ਨੌਜਵਾਨ ਆਕਰਸ਼ਿਤ ਹੋ ਰਹੇ ਹਨ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਮੰਦੇਹਾਲ, ਰੁਪਿਆ ਵੀ ਨਹੀਂ ਦੇ ਰਿਹਾ ਸਾਥ, ਡਾਲਰ ਦੇ ਮੁਾਕਬਲੇ 262.6 ‘ਤੇ ਪਹੁੰਚਿਆ
ਇਸ ਮਗਰੋਂ ਜਾਬ ਦੀ ਭਾਲ ਵਿੱਚ ਆਏ ਲੋਕਾਂ ਨੂੰ ਉਸ ਵੈੱਬਸਾਈਟ ‘ਤੇ ਆਈਡੀ ਬਣਾਉਣ ਲਈ ਕਿਹਾ ਜਾਂਦਾ ਹੈ ਤੇ ਪ੍ਰੋਡਕਟਸ ਨੂੰ ਆਨਲਾਈਨ ਵੇਚਣ ਦਾ ਕੰਮ ਦਿੱਤਾ ਜਾਂਦਾ ਹੈ। ਵੇਚੇ ਗਏ ਉਤਪਾਦਾਂ ਨੂੰ ਵਿਖਾ ਕੇ ਪੀੜਤਾਂ ਨੂੰ ਬੇਵਕੂਫ ਬਣਾਇਆ ਜਾਂਦਾ ਹੈ ਕਿਉਂਕਿ ਉਨ੍ਹਾਂ ਦੇ ਕੋਲ ਉਸ ਵੈੱਬਸਾਈਟ ਦਾ ਐਡਮਿਨ ਐਕਸੈੱਸ ਹੁੰਦਾ ਹੈ ਅਤੇ ਉਹ ਕੋਈ ਵੀ ਤਬਦੀਲੀ ਕਰ ਸਕਦੇ ਹਨ। ਪੀੜਤ ਆਪਣੇ ਖਾਤੇ ਵਿੱਚ ਪੈਸੇ ਜਮ੍ਹਾ ਹੁੰਦੇ ਹੋਏ ਵੇਖ ਸਕਦੇ ਹਨ ਜੋ ਅਮੇਜ਼ਨ ਪੇ ਖਾਤੇ ਵਾਂਗ ਲੱਗਦਾ ਹੁੰਦਾ ਹੈ।
ਖਾਤੇ ਵਿੱਚ ਵਿਖਾਈ ਦੇਣ ਵਾਲੀ ਰਕਮ ਕੱਢਣ ਲਈ ਪੀੜਤਾਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਬਚੇ ਕੰਮ ਦੇ ਅਨੁਪਾਤ ਵਿੱਚ ਵਾਲੇਟ ਵਿੱਚ ਕੁਝ ਪੈਸੇ ਜੋੜ ਕੇ ਰਕਮ ਕੱਢ ਸਕੇ ਹਨ, ਵਾਲੇਟ ਵਿੱਚ ਪੈਸੇ ਕੱਢਣ ਲਈ ਸਕੈਮਰਸ ਨੇ ਪੀੜਤਾਂ ਨੂੰ ਖਾਤੇ ਦੀ ਜਾਣਕਾਰੀ ਮੁਹੱਈਆ ਕਰਾਈ। ਇਸ ਦੇ ਲਈ ਉਨ੍ਹਾਂ ਨੇ ਭਾਰਤ ਵਿੱਚ ਇੱਕ ਅਜਿਹੀ ਮਸ਼ੀਨਰੀ ਵਿਕਸਿਤ ਕੀਤੀ, ਜੋ ਉਨ੍ਹਾਂ ਨੂੰਕੁਝ ਸ਼ੇਅਰ ਦੇ ਲਾਲਚ ਵਿੱਚ ਚਾਲੂ ਖਾਤੇ ਦਾ ਲਾਭ ਦਿੰਦੀ ਹੈ। ਇਸ ਡਿਜੀਟਲ ਮਨੀ ਸਾਇਫੋਨਿੰਗ ਮਾਡਿਊਲ ਵਿੱਚ ਕਈ ਲੋਕ ਵੱਖ-ਵੱਖ ਭੂਮਿਕਾਵਾਂ ਵਿੱਚ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: