ਜਲੰਧਰ ਵਿਚ ਲੁਟੇਰਿਆਂ ਦੇ ਹੌਸਲੇ ਬੁਲੰਦ ਹੁੰਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਵੱਲੋਂ ਬੇਖੌਫ ਹੋ ਕੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਸੈਂਟਰਲ ਟਾਊਨ ਸਥਿਤ ਮਸ਼ਹੂਰ ਗੀਤਾ ਮੰਦਰ ਕੋਲ ਵਾਪਰਿਆ ਜਿਥੇ ਦਿਨ-ਦਿਹਾੜੇ ਵਪਾਰੀ ਕੋਲੋਂ ਲੁਟੇਰੇ 10 ਲੱਖ ਰੁਪਏ ਖੋਹ ਕੇ ਪਰਾਰ ਹੋ ਗਏ।
ਜਾਣਕਾਰੀ ਮੁਤਾਬਕ ਲੁਟੇਰੇ ਬਾਈਕ ‘ਤੇ ਆਏ ਤੇ ਹੱਥੋਂ ਕੈਸ਼ ਬੈਗ ਖੋਹ ਕੇ ਫਰਾਰ ਹੋ ਗਏ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਏਸੀਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੀਤਾ ਮੰਦਰ ਕੋਲ 10 ਲੱਖ ਦੀ ਲੁੱਟ ਹੋਈ ਹੈ। ਜਿਸ ਵਿਅਕਤੀ ਪੰਕਜ ਮਾਟਾ ਤੋਂ ਲੁੱਟ ਹੋਈ ਹੈ, ਉਹ ਵਪਾਰੀ ਹੈ। ਉਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿਸੇ ਨੂੰ 10 ਲੱਖ ਦੀ ਪੇਮੈਂਟ ਕਰਨੀ ਸੀ। ਇਸ ਲਈ ਉਨ੍ਹਾਂ ਨੇ ਗੀਤਾ ਮੰਦਰ ਕੋਲ ਬੁਲਾਇਆ ਸੀ।
ਜਦੋਂ ਪੇਮੈਂਟ ਦੇ ਰਹੇ ਸਨ ਤਾਂ ਦੋ ਲੋਕ ਜਿਨ੍ਹਾਂ ਵਿਚੋਂ ਇਕ ਪੈਦੇਲ ਸੀ ਤੇ ਦੂਜਾ ਬਾਈਕ ‘ਤੇ ਸੀ ਆਏ। ਪੈਦਲ ਚੱਲ ਰਹੇ ਨੌਜਵਾਨ ਨੇ ਦੇਖਦੇ ਹੀ ਦੇਖਦੇ ਨੋਟਾਂ ਨਾਲ ਭਰਿਆ ਬੈਗ ਖੋਹ ਲਿਆ ਤੇ ਬਾਈਕ ‘ਤੇ ਬੈਠ ਕੇ ਫਰਾਰ ਹੋ ਗਿਆ। ਲੁਟੇਰੇ ਫਰਾਰ ਵੀ ਸਿੱਧੀ ਸੜਕ ਤੋਂ ਨਹੀਂ ਹੋਏ ਤਾਂ ਕਿ ਫੜੇ ਨਾ ਜਾਣ। ਗਲੀਆਂ ਤੋਂ ਘੁੰਮਦੇ ਹੋਏ ਨਿਕਲੇ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਏਸੀਪੀ ਨੇ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿਚ ਲੈ ਲਈ ਗਈ ਹੈ। ਪੰਕਜ ਮਾਟਾ ਨੂੰ ਥਾਣੇ ਬੁਲਾਇਆ ਗਿਆ ਹੈ। ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾਣਗੇ। ਦੂਜੇ ਪਾਸੇ ਜਦੋਂ ਇਸ ਮਾਮਲੇ ਵਿਚ ਵਪਾਰੀ ਪੰਕਜ ਮਾਟਾ ਤੋਂ ਗੱਲ ਕਰਨੀ ਚਾਹੀ ਤਾਂ ਉਹ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹਨ। ਉਨ੍ਹਾਂ ਬੱਸ ਇੰਨਾ ਹੀ ਕਿਹਾ ਕਿ ਉਹ ਪ੍ਰੇਸ਼ਾਨ ਹਨ। ਪੁਲਿਸ ਨੂੰ ਸਾਰੀ ਕਹਾਣੀ ਦੱਸ ਦਿੱਤੀ ਹੈ।