ਸਿੰਘੂ ਬਾਰਡਰ ‘ਤੇ ਹੋਏ ਕਤਲ ਦਾ ਮਾਮਲਾ ਦਿਨ-ਬ-ਦਿਨ ਤੂਲ ਫੜਦਾ ਜਾ ਰਿਹਾ ਹੈ। ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਇਸ ਮਾਮਲੇ ‘ਤੇ ਵੱਡਾ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਉਨ੍ਹਾਂ ਬਿਨਾਂ ਦਸਤਾਰ ਵਾਲੇ ਲੋਕਾਂ ਨੂੰ ਗੁਰੂਘਰ ਵਿੱਚ ਜਾਣ ਤੋਂ ਸਾਵਧਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਤੇ ਉਥੇ ਬੇਅਦਬੀ ਦੇ ਨਾਂ ‘ਤੇ ਕੋਈ ਬਦਲਾ ਨਾ ਲੈ ਲਵੇ।
ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਸਾਰੇ ਰੁਮਾਲਾਂ ਵਾਲੇ (ਬਿਨਾਂ ਦਸਤਾਰ ਵਾਲੇ) ਗੁਰੂ ਘਰ ਮੱਥਾ ਟੇਕਣ ਜਾਣ ਤਾਂ ਵੇਖ ਲੈਣ ਕਿ ਅੰਦਰ ਚਾਰ-ਪੰਜ ਬੰਦੇ ਬੈਠੇ ਹੋਣ। ਉਥੇ ਇਕੱਲੇ ਨਾ ਜਾਈਓ। ਇਹ ਨਾ ਹੋਵੇ ਕਿ ਮੱਥਾ ਟੇਕ ਕੇ, ਪਰਿਕਰਮਾ ਕਰਕੇ ਬਾਹਰ ਆਓ ਤਾਂ ਬੇਅਦਬੀ ਦੇ ਨਾਂ ‘ਤੇ ਬਦਲਾ ਲੈ ਲਿਆ ਜਾਵੇ।
ਉਨ੍ਹਾਂ ਅੱਗੇ ਕਿਹਾ ਕਿ ਰੁਮਾਲਾਂ ਵਾਲੇ ਸੋਚ ਕੇ ਗੁਰਦੁਆਰੇ ਜਾਇਓ। ਜਿਹੜੇ ਗੁਰਦੁਆਰਿਆਂ ਵਿੱਚ ਕੈਮਰੇ ਲੱਗੇ ਹਨ ਉਥੇ ਹੀ ਜਾਈਓ ਤੇ ਜਿਥੇ ਨਹੀਂ ਲੱਗੇ ਉਥੇ ਕੈਮਰੇ ਲਗਵਾਓ। ਨਹੀਂ ਤਾਂ ਬੇਅਦਬੀਆਂ ਦੇ ਨਾਂ ‘ਤੇ ਆਪਣੀਆਂ ਦੁਸ਼ਮਣੀਆਂ ਨਾ ਕੱਢ ਦਿੱਤੀਆਂ ਜਾਣ।
ਵੀਡੀਓ ਲਈ ਕਲਿੱਕ ਕਰੋ -:
ਆਹ ਏ ਉਹ ਸਿੰਗਰ ਜਿਹਦੇ ਰੌਲੇ ਹਾਈਕੋਰਟ ਤੱਕ ਨੇ ਤੇ ਫੁਕਰਿਆਂ ਤੋਂ ਮੰਗਵਾਉਂਦਾ ਫਿਰਦੈ ਮਾਫੀਆਂ.!
ਦੱਸਣਯੋਗ ਹੈ ਕਿ ਢੱਡਰੀਆਂ ਵਾਲਿਆਂ ਨੇ ਇਸ ਕਤਲ ਨੂੰ ਲੈ ਕੇ ਨਿਹੰਗ ਸਿੰਘਾਂ ‘ਤੇ ਵੀ ਕਈ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬੇਅਦਬੀ ਦਾ ਅਜੇ ਤੱਕ ਕੋਈ ਸਬੂਤ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜੇ ਸੱਚਮੁੱਚ ਬੇਅਦਬੀ ਹੋਈ ਹੁੰਦੀ ਤੇ ਇਸ ਦੀ ਕੋਈ ਵੀਡੀਓ ਹੁੰਦੀ ਤਾਂ ਸਾਹਮਣੇ ਜ਼ਰੂਰ ਆਉਂਦੀ ਪਰ ਅਜੇ ਤੱਕ ਅਜਿਹਾ ਨਹੀਂ ਹੋਇਆ।
ਇਹ ਵੀ ਪੜ੍ਹੋ : ਵਾਇਰਲ ਫੋਟੋ ‘ਤੇ ਜਾਖੜ ਦਾ ਜ਼ਬਰਦਸਤ ਟਵੀਟ, ‘ਭੈੜੇ ਭੈੜੇ ਯਾਰ ਸਾਡੀ ਫੱਤੋ ਦੇ’ ਲਿਖ ਕੇ ਕੱਢ ‘ਤਾ ਇਹ ਮਤਲਬ
ਦੱਸ ਦੇਈਏ ਕਿ ਤਰਨਤਾਰਨ ਦੇ ਰਹਿਣ ਵਾਲੇ ਲਖਬੀਰ ਸਿੰਘ ਦਾ ਦੁਸਹਿਰੇ ਵਾਲੇ ਦਿਨ ਦੁਪਹਿਰ 3 ਵਜੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਲਾਸ਼ ਕਿਸਾਨ ਮੰਚ ਦੇ ਸਾਹਮਣੇ ਬੈਰੀਕੇਡ ‘ਤੇ ਕਈ ਘੰਟਿਆਂ ਤੱਕ ਲਟਕਦੀ ਰਹੀ। ਦੋਸ਼ ਹੈ ਕਿ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ।