ਅਕਾਲੀ ਆਗੂ ਬਿਕਰਮ ਮਜੀਠੀਆ ਦਾ ਸਿਆਸਤਦਾਨ ਤੋਂ ਹੱਟ ਕੇ ਹੁਣ ਵੱਖਰਾ ਰੂਪ ਨਜ਼ਰ ਆਇਆ ਹੈ। ਉਹ ਰੂਪ ਹੈ ਬਾਈਕ ਰਾਈਡਰ ਦਾ। ਮਜੀਠੀਆ ਨੇ ਸੋਸ਼ਲ ਮੀਡੀਆ ‘ਤੇ ਆਪਣੀ ਬਾਈਕ ਰਾਈਡਿੰਗ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਵਿੱਚ ਦੁਨੀਆ ਦੇ ਸਭ ਤੋਂ ਉੱਚੇ ਡਾਕਘਰ ਦੇ ਸਾਹਮਣੇ ਨਜ਼ਰ ਆ ਰਹੇ ਹਨ।
ਅਕਾਲੀ ਆਗੂ ਨੇ ਇਸ ਦੀਆਂ ਤਸਵੀਰਾਂ ਪੋਸਟ ਕਰਦੇ ਹੋਏ ਲਿਖਿਆ ਕਿ ਪੰਜਾਬ ਤੋਂ ਬਾਈਕ ਰਾਹੀਂ ਪਹਾੜੀ ਇਲਾਕਿਆਂ ‘ਚੋਂ ਲੰਘਦੇ ਹੋਏ ਦੁਨੀਆ ਦੇ ਸਭ ਤੋਂ ਉੱਚੇ ਡਾਕਘਰ ‘ਹਿੱਕਮ’ ‘ਤੇ ਪਹੁੰਚ ਕੇ ਪੂਰੇ ਸਫ਼ਰ ਦੀ ਮੰਜ਼ਿਲ ‘ਤੇ ਪਹੁੰਚਣ ਵਾਂਗ ਮਹਿਸੂਸ ਹੋਇਆ।
ਕੁਦਰਤੀ ਨਜ਼ਾਰਿਆਂ ਨੂੰ ਨੇੜਿਓਂ ਦੇਖਣ ਲਈ ਅਜਿਹੀ ਯਾਤਰਾ ਕਰਕੇ ਲੰਬੇ ਸਮੇਂ ਬਾਅਦ ਕੁਦਰਤ ਦੀ ਇਲਾਹੀ ਸੁੰਦਰਤਾ ਅਤੇ ਮਹਿਮਾ ਦਾ ਆਨੰਦ ਲੈਣਾ ਸੱਚਮੁੱਚ ਹੀ ਵਿਲੱਖਣ ਅਤੇ ਅਦਭੁਤ ਹੈ। ਨੌਜਵਾਨਾਂ ਨੂੰ ਅਜਿਹੇ ਦੌਰਿਆਂ ਰਾਹੀਂ ਜ਼ਿੰਦਗੀ ਵਿੱਚ ਸਾਹਸ ਨੂੰ ਜੋੜਦੇ ਰਹਿਣਾ ਚਾਹੀਦਾ ਹੈ।
ਬਿਕਰਮ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਸ ਦੀ ਜਾਣਕਾਰੀ ਦਿੱਤੀ ਅਤੇ ਖੁਦ ਹੀ ਇਸ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ। ਦੱਸ ਦੇਈਏ ਕਿ ਦੁਨੀਆ ਦਾ ਸਭ ਤੋਂ ਉੱਚਾ ਡਾਕਘਰ ਹਿਮਾਚਲ ਪ੍ਰਦੇਸ਼ ਦੇ ਸਪਿਤੀ ਵਿੱਚ ਹਿੱਕਮ ਪਿੰਡ ਵਿੱਚ ਸਥਿਤ ਹੈ। 14567 ਫੁੱਟ ਯਾਨੀ 4440 ਮੀਟਰ ਦੀ ਉਚਾਈ ‘ਤੇ ਜਿੱਥੇ ਸਾਹ ਲੈਣ ਲਈ ਵੀ ਸਖ਼ਤ ਮਿਹਨਤ ਕਰਨੀ ਪੈਂਦੀ ਹੈ, ਇਹ ਡਾਕਘਰ 1983 ਤੋਂ ਦੂਰ-ਦੁਰਾਡੇ ਪਿੰਡਾਂ ਤੱਕ ਚਿੱਠੀਆਂ ਪਹੁੰਚਾ ਰਿਹਾ ਹੈ।
ਹਿੱਕਮ ਪਿੰਡ ਦਾ ਇਹ ਡਾਕਘਰ 14,567 ਫੁੱਟ ਦੀ ਉਚਾਈ ‘ਤੇ ਸਥਿਤ ਹੈ। ਦੁਨੀਆ ਦਾ ਸਭ ਤੋਂ ਉੱਚਾ ਡਾਕਘਰ ਹੁਣ ਬਦਲ ਗਿਆ ਹੈ। ਹੁਣ ਤੱਕ ਇਹ ਡਾਕਘਰ ਕੱਚੇ ਮਕਾਨ ਵਿੱਚ ਚੱਲਦਾ ਸੀ ਪਰ ਹੁਣ ਇਸ ਡਾਕਘਰ ਲਈ ਖ਼ਾਸ ਦਫ਼ਤਰ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : ਚੱਲਦੀ ਕਾਰ ‘ਤੇ ਚੜ੍ਹ ਕੇ ਸਟੰਟ ਕਰਨਾ ਪਿਆ ਮਹਿੰਗਾ, ਤਕੜੇ ਚਲਾਨਾ ਦੇ ਨਾਲ ਮੁੰਡਿਆਂ ‘ਤੇ ਹੋਇਆ ਪਰਚਾ
ਇਥੇ ਦਾ ਦਫਤਰ ਵੀ ਲੈਟਰ ਬਾਕਸ ਦੇ ਆਕਾਰ ਦਾ ਬਣਿਆ ਹੋਇਆ ਹੈ। ਇਹ ਲੈਟਰ ਬਾਕਸ ਦੇ ਆਕਾਰ ਦਾ ਡਾਕਘਰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ। ਲੋਕ ਇਥੇ ਪਹੁੰਚ ਕੇ ਆਪਣੀਆਂ ਤਸਵੀਰਾਂ ਖਿੱਚਦੇ ਹਨ।
ਵੀਡੀਓ ਲਈ ਕਲਿੱਕ ਕਰੋ -: