ਆਸਟ੍ਰੇਲੀਆ ਦੇ ਅਰਬਪਤੀ ਪਲੇਬੁਆਏ ਟ੍ਰੈਵਰਸ ਬੇਨਿਓਨ ਨੂੰ ਪਾਰਟੀ ਕਰਨਾ ਇੰਨਾ ਪਸੰਦ ਹੈ ਕਿ ਉਹ ਰੋਜ਼ਾਨਾ ਪਾਰਟੀਆਂ ਲਈ ਢਾਈ ਕਰੋੜ ਦੇ ਲਗਭਗ ਖਰਚ ਕਰਨ ਤੋਂ ਵੀ ਪਿੱਛੇ ਨਹੀਂ ਹੱਟਦਾ। ਪਰ ਦੇਸ਼ ‘ਚ ਕੋਰੋਨਾ ਕਰਕੇ ਲਾਈਆਂ ਗਈਆਂ ਪਾਬੰਦੀਆਂ ਕਰਕੇ ਉਸ ਦੀ ਜ਼ਿੰਦਗੀ ਬਦਲ ਗਈ ਤੇ ਕੁਝ ਸਮੇਂ ਤੋਂ ਅਜਿਹਾ ਨਹੀਂ ਕਰ ਪਾ ਰਿਹਾ। ਪਰ ਉਸ ਨੇ ਕਿਹਾ ਕਿ ਜਿਵੇਂ ਹੀ ਦੇਸ਼ ‘ਚ ਸਖਤੀ ਖਤਮ ਹੋਵੇਗੀ, ਉਹ ਮੁੜ ਤੋਂ ਨਾਨ-ਸਟਾਪ ਪਾਰਟੀ ਕਰੇਗਾ।
49 ਸਾਲਾ ਤੰਬਾਕੂ ਕਾਰੋਬਾਰੀ ਨੇ ਇੱਕ ਇੰਟਰਵਿਊ ‘ਚ ਦੱਸਿਆ ਕਿ ਆਸਟ੍ਰੇਲੀਆ ‘ਚ ਕੋਰੋਨਾ ਕਰਕੇ ਸਖਤ ਨਿਯਮ ਲਾਗੂ ਹੋ ਗਏ ਹਨ। ਇਸ ਕਰਕੇ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਹੈ। ਉਹ ਆਪਣਾ ਜ਼ਿਆਦਾਤਰ ਸਮਾਂ ਪਾਰਟੀਆਂ ਕਰਨ ਵਿੱਚ ਬਿਤਾਉਂਦਾ ਸੀ। ਪਰ ਕੋਰੋਨਾ ਕਰਕੇ ਉਹ ਅਜਿਹਾ ਨਹੀਂ ਕਰ ਪਾ ਰਿਹਾ ਹੈ। ਇਸ ਵੇਲੇ ਉਹ ਆਪਣਾ ਸਾਰਾ ਸਮਾਂ ਆਪਣੇ ਨਿੱਜੀ ਪ੍ਰੋਜੈਕਟਾਂ ਅਤੇ ਆਪਣੇ ਪਰਿਵਾਰ ਨੂੰ ਦੇ ਰਿਹਾ ਹੈ।
ਉਸ ਨੇ ਦੱਸਿਆ ਕਿ ਉਹ ਆਪਣੇ ਸਮੇਂ ਦਾ ਇਸਤੇਮਾਲ ਕੈਂਡੀ ਸ਼ਾਪ ਮੇਂਸ਼ਨ ‘ਚ ਕੁਝ ਬਦਲਾਅ ਲਿਆਉਣ ਲਈ ਕਰ ਰਿਹਾ ਹੈ। ਦਰਅਸਲ ਟ੍ਰੈਵਰਸ ਦਾ ਆਸਟ੍ਰੇਲੀਆ ਦੇ ਗੋਲਡ ਕੋਸਟ ‘ਚ 23.37 ਕਰੋੜ ਰੁਪਏ ਦਾ ਆਲੀਸ਼ਾਨ ਬੰਗਲਾ ਹੈ, ਜਿਥੇ ਉਹ ਸਾਰਾ ਸ਼ਾਨਦਾਰ ਪਾਰਟੀਆਂ ਕਰਦਾ ਹੈ। ਇਨ੍ਹਾਂ ਪਾਰਟੀਆਂ ‘ਚ ਬਿਕਨੀ ਗਰਲਸ ਤੋਂ ਇਲਾਵਾ ਨਿਊਡ ਗਰਲਸ ਵੀ ਸ਼ਾਮਲ ਹੁੰਦੀਆਂ ਹਨ।
ਇਸ ਆਲੀਸ਼ਾਨ ਬੰਗਲੇ ‘ਚ ਟ੍ਰੈਵਰਸ ਆਪਣੀ ਪਤਨੀ ਤਾਇਸ਼ਾ ਅਤੇ 4 ਬੱਚਿਆਂ ਨਾਲ ਰਹਿੰਦਾ ਹੈ। ਇਸ ਬੰਗਲੇ ਵਿੱਚ 15 ਬੈੱਡਰੂਮ ਅਤੇ 19 ਬਾਥਰੂਮ ਹਨ। ਕੋਰੋਨਾ ਕਰਕੇ ਲਾਈਆਂ ਗਈਆਂ ਪਾਬੰਦੀਆਂ ਤੋਂ ਬਾਅਦ ਟ੍ਰੈਵਰਸ ਦਾ ਇਹ ਬੰਗਲਾ ਖਾਲੀ ਨਜ਼ਰ ਆਉਣ ਲੱਗਾ ਹੈ। ਇਸ ‘ਤੇ ਟ੍ਰੈਵਰਸ ਨੇ ਕਿਹਾ ਕਿ ਜਲਦ ਹੀ ਦੇਸ਼ ‘ਚ ਪਾਬੰਦੀਆਂ ਹਟਣ ਦੇ ਨਾਲ ਹੀ ਉਸ ਦੇ ਬੰਗਲੇ ‘ਚ ਮੁੜ ਉਹੀ ਰੌਣਕ ਦੇਖਣ ਨੂੰ ਮਿਲੇਗੀ। ਇਹ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਹੈ।
ਹਾਲਾਂਕਿ ਉਸਨੇ ਇਹ ਵੀ ਕਿਹਾ ਕਿ ਉਸਦੇ ਲਈ ਪਹਿਲਾਂ ਉਸਦਾ ਪਰਿਵਾਰ, ਫਿਰ ਕਾਰੋਬਾਰ ਅਤੇ ਫਿਰ ਪਾਰਟੀਆਂ ਹਨ। ਹਾਲ ਹੀ ‘ਚ ਟ੍ਰੈਵਰਸ ਦੀ 19 ਸਾਲਾ ਮਾਡਲ ਧੀ ਲੁਸੀਆਨਾ ਬੇਨੀਓਨ ਨੇ ਕਿਹਾ ਕਿ ਕਈ ਵਾਰ ਆਪਣੇ ਪਿਤਾ ਦੀ ਗਰਲਫ੍ਰੈਂਡ ਨਾਲ ਇਸ ਆਲੀਸ਼ਾਨ ਬੰਗਲੇ ‘ਚ ਰਹਿਣਾ ਬੁਰਾ ਲੱਗਦਾ ਹੈ। ਉਸਨੇ ਦੱਸਿਆ ਕਿ ਉਸਦੇ ਪਿਤਾ ਦੀ ਪਾਰਟੀ ਕਰਨ ਦੀਆਂ ਇਹ ਹਰਕਤਾਂ ਕਾਫੀ ਮਸ਼ਹੂਰ ਹਨ।
ਕੋਵਿਡ ਤੋਂ ਪਹਿਲਾਂ ਟ੍ਰੈਵਰਸ ਹਰ ਰੋਜ਼ ਪਾਰਟੀਆਂ ਲਈ 2 ਕਰੋੜ 41 ਲੱਖ ਰੁਪਏ ਤੋਂ ਵੱਧ ਖਰਚ ਕਰਦਾ ਸੀ। ਪਾਰਟੀ ‘ਚ ਹਰ ਰੋਜ਼ ਸੈਂਕੜੇ ਬਿਕਨੀ ਗਰਲਜ਼ ਸ਼ਾਮਲ ਹੋਈਆਂ। ਲਾਈਵ ਡੀਜੇ, ਵਾਈਨ ਅਤੇ ਖਾਣੇ ਦਾ ਵੀ ਵਧੀਆ ਪ੍ਰਬੰਧ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਲੁਕਿਆਨਾ ਨੇ ਦੱਸਿਆ ਕਿ ਭਾਵੇਂ ਉਸ ਦੇ ਪਿਤਾ ਅਜਿਹੀਆਂ ਪਾਰਟੀਆਂ ਦੇ ਸ਼ੌਕੀਨ ਹਨ। ਪਰ ਉਹ ਆਪਣੇ ਪਰਿਵਾਰ ਨੂੰ ਲੈ ਕੇ ਬਹੁਤ ਸਖਤ ਹੈ। ਇੱਕ ਵਾਰ ਜਦੋਂ ਉਹ ਬਿਨਾਂ ਦੱਸੇ ਘਰੋਂ ਚਲੀ ਗਈ ਤਾਂ ਉਸਦੇ ਪਿਤਾ ਨੇ ਉਸਨੂੰ ਤਿੰਨ ਮਹੀਨੇ ਤੱਕ ਕਿਤੇ ਵੀ ਨਹੀਂ ਜਾਣ ਦਿੱਤਾ।