ਪੰਜਾਬ ਵਿੱਚ ਲਾਰੈਂਸ ਬਿਸ਼ਨੋਈ ਤੇ ਬੰਬੀਹਾ ਗਰੁੱਪ ਵਿੱਚ ਗੈਂਗਵਾਰ ਦਾ ਸਿਲਸਿਲਾ ਜਾਰੀ ਹੈ। ਖਰੜ ਦੇ ਪਿੰਡ ਰੁੜਕੀ ਦੇ ਮੇਨ ਰੋਡ ‘ਤੇ ਸਟੂਡੈਂਟ ਲੀਡਰ ਗੁਰਲਾਲ ਬਰਾੜ ਕਤਲ ਮਾਮਲੇ ਦੇ ਦੋਸ਼ੀ ਗੁਰਮੀਤ ਗੁੱਤਾ ‘ਤੇ ਗੋਲੀਆਂ ਚਲਾਈਆਂ ਗਈਆਂ। ਗਿੱਤਾ ‘ਤੇ ਹਮਲਾਵਰਾਂ ਨੇ ਕਰੀਬ 7 ਰਾਊਂਡ ਫਾਇਰ ਕੀਤੇ। ਇਸ ਘਟਨਾ ਵਿੱਚ ਗਿੱਤਾ ਤਾਂ ਬਚ ਗਿਆ ਪਰ ਉਸ ਦਾ ਦੋਸਤ ਪ੍ਰਦੀਪ ਛਾਤੀ ‘ਚ ਗੋਲੀ ਲੱਗਣ ਨਾਲ ਮਾਰਿਆ ਗਿਆ।
ਮੋਹਾਲੀ ਦੇ ਖਰੜ ‘ਚ ਪੇਸ਼ੀ ਭੁਗਤਣ ਜਾ ਰਹੇ ਬੰਬੀਹਾ ਗਰੁੱਪ ਦੇ ਗੁਰਮੀਤ ਅਤੇ ਪ੍ਰਦੀਪ ‘ਤੇ ਲਾਰੈਂਸ ਬਿਸ਼ਨੋਈ ਦੇ ਗੁੰਡਿਆਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ‘ਚ ਪ੍ਰਦੀਪ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਦੋਵੇਂ ਗੁਰਲਾਲ ਕਤਲ ਕੇਸ ਨਾਲ ਜੁੜੇ ਕੇਸ ਵਿੱਚ ਪੇਸ਼ੀ ਲਈ ਚੰਡੀਗੜ੍ਹ ਅਦਾਲਤ ਵਿੱਚ ਜਾ ਰਹੇ ਸਨ। ਗਿੱਤਾ ਕੁਝ ਮਹੀਨੇ ਪਹਿਲਾਂ ਹੀ ਬੁੜੈਲ ਜੇਲ੍ਹ ਤੋਂ ਰਿਹਾਅ ਹੋਇਆ ਸੀ।
ਲਾਰੈਂਸ ਦੇ ਨਜ਼ਦੀਕੀ ਸਹਿਯੋਗੀ ਅਤੇ SOPU ਨੇਤਾ ਗੁਰਲਾਲ ਨੂੰ 10 ਅਕਤੂਬਰ 2020 ਨੂੰ ਉਦਯੋਗਿਕ ਖੇਤਰ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਸਨਅਤੀ ਥਾਣੇ ਦੀ ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਕਤਲ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।
ਇਹ ਵੀ ਪੜ੍ਹੋ : ਕਾਂਗਰਸੀ MLA ਸ਼ੇਰੋਵਾਲੀਆ ‘ਤੇ ਗੁੰਡਾਗਰਦੀ ਕੇਸ ‘ਚ ਹੋਇਆ ਪਰਚਾ, ‘ਆਪ’ ਵਿਧਾਇਕ ਦੀ ਘੇਰੀ ਸੀ ਗੱਡੀ
ਗੁਰਲਾਲ ਬਰਾੜ ਇੱਕ ਮੌਲ ਦੇ ਬਾਹਰ ਆਪਣੀ ਕਾਰ ਵਿੱਚ ਬੈਠਾ ਕਿਸੇ ਦੇ ਆਉਣ ਦੀ ਉਡੀਕ ਕਰ ਰਿਹਾ ਸੀ। ਇਸ ਦੌਰਾਨ ਬਾਈਕ ਸਵਾਰ ਨੌਜਵਾਨਾਂ ਨੇ ਉਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਦੋਸ਼ੀਆਂ ਨੇ ਮੂੰਹ ਢਕੇ ਹੋਏ ਸਨ। ਸਿਰ ਵਿੱਚ ਗੋਲੀ ਲੱਗਣ ਕਾਰਨ ਗੁਰਲਾਲ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਪੁਲਿਸ ਅਤੇ ਗੁਰਲਾਲ ਦੇ ਦੋਸਤ ਉਸ ਨੂੰ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -: