ਬਾਲੀਵੁੱਡ ਗਾਇਕ ਅਰਿਜੀਤ ਸਿੰਘ ਦੇ ਆਉਣ ਵਾਲੇ ਕੰਸਰਟ ਨੂੰ ਰੱਦ ਕਰਨ ਨੂੰ ਲੈ ਕੇ ਪੱਛਮੀ ਬੰਗਾਲ ਵਿੱਚ ਵਿਵਾਦ ਖੜ੍ਹਾ ਹੋ ਗਿਆ ਹੈ। ਭਾਜਪਾ ਦੇ ਕਈ ਨੇਤਾਵਾਂ ਨੇ ਮਮਤਾ ਸਰਕਾਰ ‘ਤੇ ਹਮਲਾ ਬੋਲਿਆ ਹੈ। ਦਰਅਸਲ ਹਾਲ ਹੀ ‘ਚ ਆਯੋਜਿਤ ਕੋਲਕਾਤਾ ਇੰਟਰਨੈਸ਼ਨਲ ਫਿਲਮ ਫੈਸਟੀਵਲ (KIFF) 2022 ‘ਚ ਅਰਿਜੀਤ ਸਿੰਘ ਨੇ ਮਮਤਾ ਬੈਨਰਜੀ ਦੀ ਮੌਜੂਦਗੀ ‘ਚ ਸ਼ਾਹਰੁਖ ਖਾਨ ਦੀ ਫਿਲਮ ‘ਦਿਲਵਾਲੇ’ ਦਾ ਗੀਤ ‘ਰੰਗ ਦੇ ਤੂ ਮੋਹੇ ਗੇਰੂਆ’ ਗਾਇਆ, ਜਿਸ ਤੋਂ ਬਾਅਦ ਭਾਜਪਾ ਨੇਤਾਵਾਂ ਨੇ ਇਹ ਦਾਅਵਾ ਕੀਤਾ ਕਿ ਇਹੀ ਕਾਰਨ ਹੈ ਕਿ ਬੰਗਾਲ ਸਰਕਾਰ ਨੇ ਅਰਿਜੀਤ ਦਾ 18 ਫਰਵਰੀ ਨੂੰ ਹੋਣ ਵਾਲਾ ਕੰਸਰਟ ਰੱਦ ਕਰ ਦਿੱਤਾ ਹੈ।
ਬੰਗਾਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਨੰਦੀਗ੍ਰਾਮ ਤੋਂ ਵਿਧਾਇਕ ਸ਼ੁਭੇਂਦੂ ਅਧਿਕਾਰੀ ਨੇ ਟਵੀਟ ਕੀਤਾ ਕਿ ਜਦੋਂ ਪਾਕਿਸਤਾਨੀ ਗੁਲਾਮ ਅਲੀ ਦੀ ਗੱਲ ਆਉਂਦੀ ਹੈ ਤਾਂ ਸੰਗੀਤ ਦੀ ਕੋਈ ਸੀਮਾ ਨਹੀਂ ਹੁੰਦੀ, ਪਰ ਜਦੋਂ ਗੱਲ ਭਾਰਤੀ ਅਰਿਜੀਤ ਸਿੰਘ ਦੀ ਆਉਂਦੀ ਹੈ ਤਾਂ ਮਾਮਲਾ ਵੱਖਰਾ ਹੋ ਜਾਂਦਾ ਹੈ।”
ਭਾਜਪਾ ਨੇਤਾ ਅਮਿਤ ਮਾਲਵੀਆ ਨੇ ਵੀ ਪੂਰੇ ਮਾਮਲੇ ‘ਤੇ ਮਮਤਾ ਸਰਕਾਰ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਟਵੀਟ ਕੀਤਾ, ”ਜਦੋਂ ਅਮਿਤਾਭ ਬੱਚਨ ਨੇ ਕੋਲਕਾਤਾ ਫਿਲਮ ਫੈਸਟੀਵਲ ‘ਚ ਨਾਗਰਿਕ ਸੁਤੰਤਰਤਾ ਅਤੇ ਪ੍ਰਗਟਾਵੇ ਦੀ ਆਜ਼ਾਦੀ ਲਈ ਥਾਂ ਘੱਟ ਹੋਣ ਬਾਰੇ ਗੱਲ ਕੀਤੀ ਤਾਂ ਹੈਰਾਨ ਹੋ ਗਏ। ਅਰਿਜੀਤ ਸਿੰਘ ਜਿਸ ਨੇ ਸਟੇਜ ‘ਤੇ ਮਮਤਾ ਬੈਨਰਜੀ ਸਾਹਮਣੇ ‘ਰੰਗ ਦੇ ਤੂੰ ਮੋਹੇ ਗੇਰੂਆ ਗਾਇਆ’ , ਹੁਣ ਈਕੋਪਾਰਕ ‘ਚ ਉਸ ਦਾ ਸ਼ੋਅ ਪੱਛਮੀ ਬੰਗਾਲ ਦੀ ਸਰਕਾਰੀ ਸੰਸਥਾ HIDCO ਨੇ ਰੱਦ ਕਰ ਦਿੱਤਾ ਹੈ।
ਹਾਲਾਂਕਿ ਪੱਛਮੀ ਬੰਗਾਲ ਸਰਕਾਰ ਨੇ ਭਾਜਪਾ ਦੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਪੱਛਮੀ ਬੰਗਾਲ ਦੇ ਮੰਤਰੀ ਫਿਰਹਾਦ ਹਕੀਮ ਨੇ ਕਿਹਾ ਕਿ ਅਰਿਜੀਤ ਸਿੰਘ ਦੇ ਸੰਗੀਤ ਸਮਾਰੋਹ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਿਉਂਕਿ ਜੀ-20 ਸਮਾਗਮ ਵੀ ਇਸੇ ਖੇਤਰ ਵਿੱਚ ਹੋਣ ਵਾਲਾ ਹੈ। ਉਨ੍ਹਾਂ ਕਿਹਾ, “ਉਸ ਸਮੇਂ ਦੌਰਾਨ ਜੀ-20 ਸੰਮੇਲਨ ਹੋਣ ਜਾ ਰਿਹਾ ਹੈ। ਜੀ-20 ਮੈਂਬਰ ਉਸ ਸਮੇਂ ਸ਼ਹਿਰ ਵਿੱਚ ਹੋਣਗੇ।
ਇਹ ਵੀ ਪੜ੍ਹੋ : ਨਵੇਂ ਸਾਲ ‘ਤੇ ਪੰਜਾਬ ‘ਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼, ਖੁਫ਼ੀਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ
ਉਨ੍ਹਾਂ ਕਿਹਾ ਕਿ ਬਿਸਵਾ ਬੰਗਲਾ ਕਨਵੈਨਸ਼ਨ ਸੈਂਟਰ ਨੂੰ ਜੀ-20 ਮੀਟਿੰਗ ਸਥਾਨਾਂ ਵਿੱਚੋਂ ਇੱਕ ਵਜੋਂ ਚੁਣਿਆ ਗਿਆ ਹੈ, ਜੋ ਕਿ ਈਕੋ ਪਾਰਕ ਦੇ ਬਿਲਕੁਲ ਸਾਹਮਣੇ ਹੈ, ਜਿੱਥੇ ਅਰਿਜੀਤ ਸਿੰਘ ਦਾ ਸਮਾਗਮ ਹੋਣਾ ਸੀ। ਪੁਲਿਸ ਮੁਤਾਬਕ ਜੇ ਈਕੋ ਪਾਰਕ ‘ਚ ਹਜ਼ਾਰਾਂ ਲੋਕ ਇਕੱਠੇ ਹੁੰਦੇ ਹਨ ਤਾਂ ਇਸ ਨਾਲ ਕਾਨੂੰਨ ਵਿਵਸਥਾ ਦੀ ਸਮੱਸਿਆ ਪੈਦਾ ਹੋ ਸਕਦੀ ਹੈ, ਇਸ ਲਈ ਉਹ ਸਮਾਗਮ ਦੀ ਇਜਾਜ਼ਤ ਨਹੀਂ ਦੇ ਰਹੇ ਹਨ।
ਟੀਐਮਸੀ ਦੇ ਬੁਲਾਰੇ ਕੁਨਾਲ ਘੋਸ਼ ਨੇ ਇਸ ਦੋਸ਼ ਤੋਂ ਇਨਕਾਰ ਕੀਤਾ ਕਿ ਗਾਇਕ ਦਾ ਪ੍ਰੋਗਰਾਮ ਰੱਦ ਕਰਨਾ ਉਸ ਦੇ ਗੀਤ ‘ਗੇਰੂਆ’ ਦੀ ਪ੍ਰਤੀਕਿਰਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਮੁੱਦੇ ‘ਤੇ ਸਿਆਸਤ ਕਰਨ ਲਈ ਭਾਜਪਾ ‘ਤੇ ਨਿਸ਼ਾਨਾ ਸਾਧਿਆ। ਘੋਸ਼ ਨੇ ਟਵੀਟ ਕੀਤਾ, ”ਅਰਿਜੀਤ ਨੇ 15 ਤਰੀਕ ਨੂੰ ‘ਗੇਰੂਆ’ ਗਾਇਆ। ਉਸ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਅਤੇ 8 ਤਰੀਕ ਨੂੰ ਜਮ੍ਹਾ ਕੀਤੇ 3 ਲੱਖ ਰੁਪਏ ਵਾਪਸ ਕਰ ਦਿੱਤੇ ਗਏ। ਸੋ, ਇਹ ‘ਗੇਰੂਆ’ ਦਾ ਨਤੀਜਾ ਕਿਵੇਂ ਹੋ ਸਕਦਾ ਹੈ? 9/12 ਦੀ ਟੀਮ ਅਰਿਜੀਤ ਨੇ ਐਕਵਾਟਿਕਾ ਵਿੱਚ 1 ਲੱਖ ਰੁਪਏ ਜਮ੍ਹਾ ਕਰਵਾਏ। ਜਾਂਚ ਅੱਜ ਵੀ ਜਾਰੀ ਹੈ। ਅੰਤਮ ਅਰਜ਼ੀ ਅਜੇ ਦਿੱਤੀ ਜਾਣੀ ਹੈ। ਭਾਜਪਾ ਸਸਤੀ ਰਾਜਨੀਤੀ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: