ਕਾਂਗਰਸ ਭਲਕੇ ਸੋਮਵਾਰ 13 ਜੂਨ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅੱਗੇ ਰਾਹੁਲ ਗਾਂਧੀ ਦੀ ਪੇਸ਼ੀ ਦੌਰਾਨ ਦੇਸ਼ ਭਰ ਵਿੱਚ ਈਡੀ ਦਫ਼ਤਰਾਂ ਦੇ ਬਾਹਰ ‘ਸਤਿਆਗ੍ਰਹਿ’ ਕਰਨ ਜਾ ਰਹੀ ਹੈ। ਦਿੱਲੀ ਵਿੱਚ ਪਾਰਟੀ ਦੇ ਸੰਸਦ ਮੈਂਬਰ ਅਤੇ ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਦੇ ਮੈਂਬਰ ਜਾਂਚ ਏਜੰਸੀ ਦੇ ਹੈੱਡਕੁਆਰਟਰ ਵੱਲ ਮਾਰਚ ਕਰਨਗੇ। ਕਾਂਗਰਸੀ ਆਗੂ ਦੇ ਪੇਸ਼ ਹੋਣ ਤੋਂ ਇਕ ਦਿਨ ਪਹਿਲਾਂ ਬੀਜੇਪੀ ਨੇ ਕਾਂਗਰਸ ‘ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ।
ਭਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ, ‘ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਨੈਸ਼ਨਲ ਹੈਰਾਲਡ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਡਰਾਮੇਬਾਜ਼ੀਆਂ ਕਰ ਰਹੇ ਹਨ, ਕਿਤੇ ਨਾ ਕਿਤੇ ਇਹ ਉਨ੍ਹਾਂ ਦੀ ਚੋਰੀ ਨੂੰ ਸਾਫ਼-ਸਾਫ਼ ਦੱਸ ਰਿਹਾ ਹੈ, ਜਿਸ ਤੋਂ ਪਤਾ ਚੱਲ ਰਿਹਾ ਹੈ ਕਿ ਕੁਝ ਗਲਤ ਹੈ, ਗਾਂਧੀ ਪਰਿਵਾਰ ਕੁਝ ਲੁਕਾਉਣਾ ਚਾਹੁੰਦਾ ਹੈ।
ਪਾਤਰਾ ਨੇ ਕਿਹਾ ਕਿ ‘ਜਿੱਥੋਂ ਤੱਕ ਗਾਂਧੀ ਪਰਿਵਾਰ ਦਾ ਸਵਾਲ ਹੈ, ਪੂਰਾ ਦੇਸ਼ ਜਾਣਦਾ ਹੈ ਕਿ ਕਿਸ ਤਰ੍ਹਾਂ ਕਾਂਗਰਸ ਪਹਿਲੇ ਪਰਿਵਾਰ ਦੇ ਰੂਪ ‘ਚ ਅੱਗੇ ਵਧਦਾ ਹੈ ਉਹ ਕਿਸ ਤਰ੍ਹਾਂ ਭ੍ਰਿਸ਼ਟਾਚਾਰ ‘ਚ ਸ਼ਾਮਲ ਹੈ। ਤੁਸੀਂ ਸਾਰੇ ਜਾਣਦੇ ਹੋ ਕਿ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਈਡੀ ਨੇ ਸੰਮਨ ਕੀਤਾ ਹੈ ਅਤੇ ਦੋਵੇਂ ਜ਼ਮਾਨਤ ‘ਤੇ ਬਾਹਰ ਹਨ।
ਉਨ੍ਹਾਂ ਅੱਗੇ ਕਿਹਾ, ‘ਰਾਹੁਲ ਗਾਂਧੀ ਨੂੰ ਈਡੀ ਦੇ ਸਾਹਮਣੇ ਜਾ ਕੇ ਸੱਚਾਈ ਕਬੂਲ ਕਰਨੀ ਚਾਹੀਦੀ ਹੈ ਕਿ ਹਾਂ ਉਨ੍ਹਾਂ ਨੇ 500 ਕਰੋੜ ਦਾ ਗਬਨ ਕੀਤਾ ਹੈ। ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਨੈਸ਼ਨਲ ਹੈਰਾਲਡ ਕੇਸ ਵਿੱਚ ਉਨ੍ਹਾਂ ਨੇ ਕਿਸ ਤਰ੍ਹਾਂ ਦੀ ਚੋਰੀ ਕੀਤੀ ਹੈ।
ਸੰਬਿਤ ਪਾਤਰਾ ਨੇ ਕਿਹਾ ਕਿ ਮਹਾਤਮਾ ਗਾਂਧੀ ਜੀ ਜਿੱਥੇ ਵੀ ਹਨ, ਉਨ੍ਹਾਂ ਦੀ ਆਤਮਾ ਨੂੰ ਜ਼ਰੂਰ ਦੁੱਖ ਹੋਇਆ ਹੋਵੇਗਾ ਕਿ ਇਹ ਨਕਲੀ ਗਾਂਧੀ ਝੂਠਾ ਸੱਤਿਆਗ੍ਰਹਿ ਕਰ ਕੇ ਮੇਰਾ ਅਪਮਾਨ ਕਿਵੇਂ ਕਰ ਰਹੇ ਹਨ।’
ਪਾਤਰਾ ਨੇ ਕਿਹਾ, ‘ਨੈਸ਼ਨਲ ਹੈਰਾਲਡ ਤੋਂ 5 ਲੱਖ ਰੁਪਏ ਖਰਚ ਕਰਕੇ ਸੋਨੀਆ-ਰਾਹੁਲ ਜੀ ਨੇ 5 ਹਜ਼ਾਰ ਕਰੋੜ ਰੁਪਏ ਦਾ ਗਬਨ ਕੀਤਾ ਹੈ। ਅੱਜ ਜ਼ਮਾਨਤ ‘ਤੇ ਬਾਹਰ ਆਏ ਮਾਂ-ਪੁੱਤਰ ਦੇਸ਼ ‘ਚ ਸੱਤਿਆਗ੍ਰਹਿ ਦਾ ਡਰਾਮਾ ਕਰ ਰਹੇ ਹਨ। ਇਹ ਫਰਜ਼ੀ ਗਾਂਧੀ ਫਰਜ਼ੀ ਸੱਤਿਆਗ੍ਰਹਿ ਕਰਕੇ ਗਾਂਧੀ ਜੀ ਦੀ ਆਤਮਾ ਨੂੰ ਠੇਸ ਪਹੁੰਚਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਦੱਸ ਦੇਈਏ ਕਿ ਵੀਰਵਾਰ ਨੂੰ ਪਾਰਟੀ ਦੇ ਇੱਕ ਸੀਨੀਅਰ ਨੇਤਾ ਨੇ ਦੱਸਿਆ ਸੀ ਕਿ 13 ਜੂਨ ਨੂੰ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਤੇ ਪਾਰਟੀਦੇ ਸਾਂਸਦ ਦਿੱਲੀ ਵਿੱਚ ਈਡੀ ਮੁੱਖ ਦਫਤਰ ਤੱਕ ਮਾਰਚ ਕਰਨਗੇ। ਦੇਸ਼ ਭਰ ਵਿੱਚ ਈਡੀ ਦਫਤਰਾਂ ਦੇ ਬਾਹਰ ਵੀ ਪਾਰਟੀ ਦੇ ਨੇਤਾ ਤੇ ਵਰਕਰ ਸੱਤਿਆਗ੍ਰਹਿ ਕਰਨਗੇ।