20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰੇਕ ਪਾਰਟੀ ਵੱਲੋਂ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ। ਜਿਥੇ ਇਕ ਪਾਸੇ ਜ਼ਿਆਦਾਤਰ ਸੀਟਾਂ ‘ਤੇ ਭਾਰਤੀ ਜਨਤਾ ਪਾਰਟੀ ਨੇ ਪੁਰਾਣੇ ਚਿਹਰਿਆਂ ‘ਤੇ ਦਾਅ ਖੇਡਿਆ ਹੈ ਉਥੇ ਆਨੰਦਪੁਰ ਸਾਹਿਬ ਤੋਂ ਸੀਨੀਅਰ ਭਾਜਪਾ ਨੇਤਾ ਮਦਨ ਮੋਹਨ ਮਿੱਤਲ ਨੂੰ ਪੂਰੀ ਤਰ੍ਹਾਂ ਤੋਂ ਦਰਕਿਨਾਰ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ‘ਚ ਮੰਤਰੀ ਰਹੇ ਮਦਨ ਮੋਹਨ ਮਿੱਤਲ ਦੀ ਟਿਕਟ ਇਸ ਵਾਰ ਫਿਰ ਕੱਟ ਦਿੱਤੀ ਹੈ।
2017 ਦੀਆਂ ਚੋਣਾਂ ਵਿਚ ਵੀ ਭਾਜਪਾ ਨੇ ਮਦਨ ਮੋਹਨ ਮਿੱਤਲ ਨੂੰ ਟਿਕਟ ਨਾ ਦੇ ਕੇ ਭਾਨੂਪਲੀ ਨਿਵਾਸੀ ਡਾ. ਪਰਮਿੰਦਰ ਨੂੰ ਦਿੱਤੀ ਸੀ। ਇਸ ਵਾਰ ਫਿਰ ਭਾਜਪਾ ਨੇ ਡਾ. ਪਰਮਿੰਦਰ ਨੂੰ ਹੀ ਚੁਣਾਵੀ ਦੰਗਲ ਵਿਚ ਉਤਾਰਿਆ ਹੈ। ਮਦਨ ਮੋਹਨ ਮਿੱਤਲ ਚਾਹੁੰਦੇ ਸਨ ਕਿ ਜੇਕਰ ਉਨ੍ਹਾਂ ਨੂੰ ਪਾਰਟੀ ਨੇ ਟਿਕਟ ਨਹੀਂ ਦੇਣਾ ਹੈ ਤਾਂ ਨਾ ਦੇਣ ਪਰ ਉਨ੍ਹਾਂ ਦੇ ਬੇਟੇ ਅਰਵਿੰਦ ਨੂੰ ਆਨੰਦਪੁਰ ਸਾਹਿਬ ਤੋਂ ਮੈਦਾਨ ਵਿਚ ਉਤਾਰ ਦੇਵੇ ਪਰ ਭਾਜਪਾ ਨੇ ਉਨ੍ਹਾਂ ਦੀ ਨਹੀਂ ਮੰਨੀ। ਨਾ ਉਨ੍ਹਾਂ ਨੂੰ ਆਨੰਦਪੁਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਬਣਾਇਆ ਤੇ ਨਾ ਹੀ ਉਨ੍ਹਾਂ ਦੇ ਬੇਟੇ ਨੂੰ ਟਿਕਟ ਦਿੱਤੀ।
ਇਹ ਵੀ ਪੜ੍ਹੋ : ਸੁਨਿਹਰੀ ਭਵਿੱਖ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ
ਟਿਕਟ ਨਾ ਮਿਲਣ ਕਾਰਨ ਮਿੱਤਲ ਕੋਈ ਦੂਜਾ ਰਸਤਾ ਲੱਭ ਰਹੇ ਹਨ। ਉਨ੍ਹਾਂ ਨੇ ਬਗਾਵਤੀ ਸੁਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਨਾਲ ਸੰਪਰਕ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਮਿਲਣ ਲਈ ਦੋ ਵਾਰ ਸਮਾਂ ਮੰਗਿਆ ਪਰ ਚੋਣਾਂ ਵਿਚ ਬਿਜ਼ੀ ਹੋਣ ਕਾਰਨ ਮਿਲ ਨਹੀਂ ਸਕੇ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਵੋਟਾਂ ਤੋਂ ਸਿਰਫ 18 ਦਿਨ ਪਹਿਲਾਂ ਭਾਜਪਾ ਨੇ ਡਾ. ਪਰਮਿੰਦਰ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ। ਮਿੱਤਲ ਦੀ ਮਦਦ ਦੇ ਬਿਨਾਂ ਹੀ ਪਰਮਿੰਦਰ ਨੇ ਆਨੰਦਪੁਰ ਸਾਹਿਬ ਤੋਂ 36919 ਵੋਟਾਂ ਹਾਸਲ ਕੀਤੀਆਂ ਜਦੋਂ ਕਿ ਰਾਣਾ ਕੇਪੀ ਸਿੰਘ ਨੂੰ 60800 ਵੋਟਾਂ ਪਈਆਂ ਸਨ। ਹਾਲਾਂਕਿ ਆਨੰਦਪੁਰ ਸਾਹਿਬ ਤੋਂ ਪਰਮਿੰਦਰ ਦੀ ਹਾਰ ਦਾ ਮਾਰਜਨ ਜ਼ਿਆਦਾ ਸੀ ਪਰ ਉਹ ਦੂਜੇ ਨੰਬਰ ‘ਤੇ ਰਹੇ ਸਨ।