ਪੰਜਾਬ ਦੇ ਜਲੰਧਰ ਵੈਸਟ ਤੋਂ ਭਾਜਪਾ ਦੇ ਉਮੀਦਵਾਰ ਰਹੇ ਮੋਹਿੰਦਰ ਭਗਤ ਦੇ ਗੰਨਮੈਨ ਨੂੰ ਆਪਣੀ ਹੀ ਸਟੇਨਗੰਨ ਨਾਲ ਗੋਲੀ ਲੱਗ ਗਈ। ਜਦੋਂ ਗੋਲੀ ਚੱਲੀ ਤੇ ਲੱਗੀ ਉਸ ਸਮੇਂ ਉਹ ਬਸਤੀ ਇਲਾਕੇ ਦੇ ਕ੍ਰਿਸ਼ਨਾ ਨਗਰ ਵਿਚ ਆਪਣੇ ਘਰ ‘ਤੇ ਹੀ ਸੀ। ਗੋਲੀ ਲੱਗਣ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਤੇ ਘਰ ਦੇ ਮੈਂਬਰਾਂ ਨੂੰ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ, ਜਿਥੇ ਉਸਦਾ ਇਲਾਜ ਵੀ ਸ਼ੁਰੂ ਕਰ ਦਿੱਤਾ ਗਿਆ ਪਰ ਕੁਝ ਦੇਰ ਬਾਅਦ ਹਸਪਤਾਲ ਵਿਚ ਉਸ ਨੇ ਦਮ ਤੋੜ ਦਿੱਤਾ।
ਮੌਕੇ ‘ਤੇ ਜਾਂਚ ਕਰਨ ਪੁੱਜੀ ਪੁਲਿਸ ਟੀਮ ਦਾ ਕਹਿਣਾ ਹੈ ਕਿ ਉਹ ਡਿਊਟੀ ਤੋਂ ਬਾਅਦ ਆਪਣੇ ਘਰ ਪਰਤਿਆ ਸੀ। ਰਾਤ ਨੂੰ ਆਪਣੀ ਸਟੇਨਗੰਨ ਨੂੰ ਖੋਲ੍ਹ ਕੇ ਸਾਫ ਕਰ ਰਿਹਾ ਸੀ ਕਿ ਇੰਨੇ ਵਿਚ ਫਾਇਰ ਹੋ ਗਿਆ। ਗੋਲੀ ਲੱਗਦੇ ਹੀ ਹਰਪਾਲ ਸਿੰਘ ਮੌਕੇ ‘ਤੇ ਹੀ ਬੇਹੋਸ਼ ਹੋ ਕੇ ਡਿੱਗ ਗਿਆ। ਗੋਲੀ ਦੀ ਆਵਾਜ਼ ਸੁਣ ਕੇ ਪਰਿਵਾਰ ਦੇ ਲੋਕ ਕਮਰੇ ਵਿਚ ਪੁੱਜੇ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਮੌਕੇ ‘ਤੇ ਜਾ ਕੇ ਦੇਖਿਆ ਤਾਂ ਹਰਪਾਲ ਸਿੰਘ ਖੂਨ ਨਾਲ ਲੱਥਪੱਥ ਸੀ। ਲੋਕਾਂ ਨੇ ਉਸ ਨੂੰ ਚੁੱਕਿਆ ਤੇ ਹਸਪਤਾਲ ਭਰਤੀ ਕਰਵਾਇਆ। ਜਿਥੇ ਕੁਝ ਦੇਰ ਬਾਅਦ ਡਾਕਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਵੀ ਗੋਲੀ ਲੱਗਣ ਨਾਲ ਗੰਨਮੈਨ ਦੀ ਮੌਤ ਦੀ ਖਬਰ ਮਿਲਣ ਤੋਂਬਾਅਦ ਹਸਪਤਾਲ ਪਹੁੰਚ ਗਈ। ਦੇਰ ਰਾਤ ਤੱਕ ਪੁਲਿਸ ਜਾਂਚ ਵਿਚ ਲੱਗੀ ਰਹੀ। ਫਿਲਹਾਲ ਗੰਨਮੈਨ ਦੀ ਗੋਲੀ ਹਥਿਆਰ ਦੀ ਸਫਾਈ ਦੌਰਾਨ ਲੱਗੀ ਜਾਂ ਫਿਰ ਗੰਨਮੈਨ ਨੇ ਗੋਲੀ ਕਿਸੇ ਪ੍ਰੇਸ਼ਾਨੀ ਵਿਚ ਮਾਰੀ। ਇਸ ਦੀ ਜਾਂਚ ਪੁਲਿਸ ਕਰ ਰਹੀ ਹੈ।