ਨੈਸ਼ਨਲ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐੱਨ.ਸੀ.ਈ.ਆਰ.ਟੀ.) ਵੱਲੋਂ ਸੋਧੇ ਗਏ ਸਿਲੇਬਸ ਵਿੱਚ 12ਵੀਂ ਜਮਾਤ ਦੀਆਂ ਇਤਿਹਾਸ ਦੀਆਂ ਕਿਤਾਬਾਂ ਵਿੱਚੋਂ ਮੁਗਲ ਸਾਮਰਾਜ ਦੇ ਅਧਿਆਵਾਂ ਨੂੰ ਹਟਾਉਣ ਵਿਚਾਲੇ ਅਸਾਮ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇੱਕ ਵਿਧਾਇਕ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਤਾਜ ਮਹਿਲ ਅਤੇ ਕੁਤੁਬ ਨੇ ਮੀਨਾਰ ਵਰਗੇ ਸਮਾਰਕਾਂ ਨੂੰ ਢਾਹ ਦਿੱਤਾ ਜਾਵੇ।
ਭਾਜਪਾ ਵਿਧਾਇਕ ਰੂਪਜਯੋਤੀ ਕੁਰਮੀ ਨੇ ਕਿਹਾ, ‘ਮੈਂ ਪ੍ਰਧਾਨ ਮੰਤਰੀ ਨੂੰ ਤਾਜ ਮਹਿਲ ਅਤੇ ਕੁਤੁਬ ਮੀਨਾਰ ਨੂੰ ਤੁਰੰਤ ਢਾਹੁਣ ਦੀ ਅਪੀਲ ਕਰਦਾ ਹਾਂ। ਇਨ੍ਹਾਂ ਦੋਹਾਂ ਸਮਾਰਕਾਂ ਦੀ ਥਾਂ ‘ਤੇ ਦੁਨੀਆ ਦੇ ਸਭ ਤੋਂ ਖੂਬਸੂਰਤ ਮੰਦਰ ਬਣਾਏ ਜਾਣੇ ਚਾਹੀਦੇ ਹਨ। ਉਨ੍ਹਾਂ ਦੋਹਾਂ ਮੰਦਰਾਂ ਦੀ ਬਣਤਰ ਅਜਿਹੀ ਹੋਣੀ ਚਾਹੀਦੀ ਹੈ ਕਿ ਕੋਈ ਹੋਰ ਸਮਾਰਕ ਉਨ੍ਹਾਂ ਦੇ ਨੇੜੇ ਵੀ ਨਾ ਹੋਵੇ। ਕੁਰਮੀ ਨੇ ਇਹ ਵੀ ਕਿਹਾ ਕਿ ਉਹ ਇਨ੍ਹਾਂ ਮੰਦਰਾਂ ਦੀ ਉਸਾਰੀ ਲਈ ਘੱਟੋ-ਘੱਟ ਡੇਢ ਸਾਲ ਦੀ ਤਨਖਾਹ ਦਾਨ ਕਰਨ ਲਈ ਤਿਆਰ ਹਨ।
ਤੁਹਾਨੂੰ ਦੱਸ ਦੇਈਏ ਕਿ ਚਾਰ ਵਾਰ ਵਿਧਾਇਕ ਅਤੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੇ ਕੱਟੜ ਆਲੋਚਕ ਰਹੇ ਰੂਪਜਯੋਤੀ ਕੁਰਮੀ ਜੂਨ 2021 ਵਿੱਚ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਉਹ ਇਸ ਤੋਂ ਪਹਿਲਾਂ ਕਾਂਗਰਸ ਦੀ ਟਿਕਟ ‘ਤੇ ਮਰਿਆਣੀ ਵਿਧਾਨ ਸਭਾ ਸੀਟ ਤੋਂ ਵਿਧਾਇਕ ਬਣੇ ਸਨ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਕੁਰਮੀ ਉਸੇ ਹਲਕੇ ਤੋਂ ਮੁੜ ਵਿਧਾਨ ਸਭਾ ਲਈ ਚੁਣੇ ਗਏ ਸਨ।
ਇਹ ਵੀ ਪੜ੍ਹੋ : ਪੰਜਾਬ ‘ਚ ਨਾਜਾਇਜ਼ ਸ਼ਰਾਬ ‘ਤੇ ਸੁਪਰੀਮ ਕੋਰਟ ਸਖ਼ਤ, ਕਿਹਾ- ‘ਜੇ ਭੱਠੀ ਮਿਲੀ ਤਾਂ ਸਥਾਨਕ ਪੁਲਿਸ ਜ਼ਿੰਮੇਵਾਰ’
ਤਾਜ ਮਹਿਲ ਅਤੇ ਕੁਤੁਬ ਮੀਨਾਰ ਨੂੰ ਲੈ ਕੇ ਕੁਰਮੀ ਦਾ ਇਹ ਬਿਆਨ ਅਜਿਹੇ ਸਮੇਂ ‘ਚ ਆਇਆ ਹੈ ਜਦੋਂ NCERT ਦੇ 12ਵੀਂ ਦੇ ਸਿਲੇਬਸ ‘ਚੋਂ ਮੁਗਲ ਇਤਿਹਾਸ ਨੂੰ ਹਟਾਉਣ ਦੀ ਖਬਰ ਸੁਰਖੀਆਂ ‘ਚ ਹੈ। ਤਾਜ਼ਾ ਬਦਲਾਅ ‘ਚ NCERT ਨੇ 12ਵੀਂ ਜਮਾਤ ਦੇ ਸਿਲੇਬਸ ‘ਚ ਇਤਿਹਾਸ ਦੀ ਕਿਤਾਬ ‘ਚੋਂ ਮੁਗਲ ਸਾਮਰਾਜ ਨਾਲ ਸਬੰਧਤ ਚੈਪਟਰ ਹਟਾ ਦਿੱਤੇ ਹਨ। ਇਸ ਤੋਂ ਇਲਾਵਾ ਹਿੰਦੀ ਪੁਸਤਕ ਵਿੱਚੋਂ ਕੁਝ ਕਵਿਤਾਵਾਂ ਅਤੇ ਪੈਰੇ ਵੀ ਹਟਾ ਦਿੱਤੇ ਗਏ ਹਨ।
NCERT ਨੇ ਕਿਹਾ ਹੈ ਕਿ ਇਹ ਬਦਲਾਅ ਮੌਜੂਦਾ ਅਕਾਦਮਿਕ ਸੈਸ਼ਨ 2023-2024 ਤੋਂ ਲਾਗੂ ਹੋਣਗੇ। ਤਾਜ਼ਾ ਬਦਲਾਅ ਦੇਸ਼ ਦੇ ਉਨ੍ਹਾਂ ਸਾਰੇ ਸਕੂਲਾਂ ‘ਤੇ ਲਾਗੂ ਹੋਵੇਗਾ ਜੋ NCERT ਸਿਲੇਬਸ ਦੀ ਪਾਲਣਾ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ -: