ਵੀਰਵਾਰ ਨੂੰ ਪੂਰੇ ਦੇਸ਼ ਵਿੱਚ ਕਰਵਾ ਚੌਥ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਸਣੇ ਕਈ ਪਾਰਟੀਆਂ ਦੇ ਨੇਤਾਵਾਂ ਨੇ ਵੀ ਕਰਵਾ ਚੌਥ ਮਨਾਉਂਦੇ ਹੋਏ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ।
ਇਸ ਦੌਰਾਨ ਰਾਜਸਥਾਨ ਦੇ ਉਦੈਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਅਰਜੁਨ ਲਾਲ ਮੀਨਾ ਦੀ ਤਸਵੀਰ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿੱਚ ਬੀਜੇਪੀ ਸਾਂਸਦ ਆਪਣੀਆਂ ਦੋ ਪਤਨੀਆਂ ਨਾਲ ਕਰਵਾ ਚੌਥ ਦਾ ਤਿਉਹਾਰ ਮਨਾਉਂਦੇ ਨਜ਼ਰ ਆ ਰਹੇ ਹਨ।
58 ਸਾਲਾ ਸੰਸਦ ਮੈਂਬਰ ਮੀਨਾ ਨੇ ਕਰਵਾ ਚੌਥ ਦਾ ਤਿਉਹਾਰ ਆਪਣੀਆਂ ਦੋ ਪਤਨੀਆਂ ਨਾਲ ਮਨਾਇਆ। ਮੀਨਾ ਦਾ ਵਿਆਹ ਦੋ ਔਰਤਾਂ, ਮੀਨਾਕਸ਼ੀ ਅਤੇ ਰਾਜਕੁਮਾਰੀ ਨਾਲ ਹੋਇਆ ਹੈ। ਮੀਨਾਕਸ਼ੀ ਅਤੇ ਰਾਜਕੁਮਾਰੀ ਦੋਵੇਂ ਭੈਣਾਂ ਹਨ। ਪੇਸ਼ੇ ਦੀ ਗੱਲ ਕਰੀਏ ਤਾਂ ਸੰਸਦ ਮੈਂਬਰ ਦੀ ਇਕ ਪਤਨੀ ਰਾਜਕੁਮਾਰੀ ਅਧਿਆਪਕ ਹੈ, ਜਦਕਿ ਦੂਜੀ ਪਤਨੀ ਮੀਨਾਕਸ਼ੀ ਗੈਸ ਏਜੰਸੀ ਦੀ ਮਾਲਕ ਹੈ।
ਅਰਜੁਨਲਾਲ ਮੀਨਾ ਰਾਜਸਥਾਨ ਦੇ ਉਨ੍ਹਾਂ 25 ਭਾਜਪਾ ਸੰਸਦ ਮੈਂਬਰਾਂ ਵਿੱਚੋਂ ਸਨ ਜਿਨ੍ਹਾਂ ਨੂੰ ਲੋਕ ਸਭਾ ਚੋਣਾਂ 2019 ਵਿੱਚ ਉਦੈਪੁਰ ਸੰਸਦੀ ਹਲਕੇ ਦੇ ਲੋਕਾਂ ਨੇ ਸੰਸਦ ਵਿੱਚ ਭੇਜਿਆ ਸੀ। ਇਸ ਤੋਂ ਪਹਿਲਾਂ 2014 ‘ਚ ਉਹ ਲੋਕ ਸਭਾ ਚੋਣਾਂ ਜਿੱਤ ਕੇ ਸੰਸਦ ‘ਚ ਪਹੁੰਚੇ ਸਨ। ਉਹ ਰਾਜਸਥਾਨ ਭਾਜਪਾ ਦੇ ਦਿੱਗਜ ਨੇਤਾਵਾਂ ਵਿੱਚੋਂ ਇੱਕ ਹਨ। ਕਰਵਾ ਚੌਥ ਦੇ ਤਿਉਹਾਰ ‘ਤੇ ਉਹ ਸੁਰਖੀਆਂ ‘ਚ ਰਹੇ।
ਇਹ ਵੀ ਪੜ੍ਹੋ : ਹਿਮਾਚਲ ਚੋਣਾਂ ਲਈ ‘ਆਪ’ ਨੇ ਖਿੱਚੀ ਤਿਆਰੀ, ਮੰਤਰੀ ਹਰਜੋਤ ਬੈਂਸ ਨੂੰ ਬਣਾਇਆ ਪਾਰਟੀ ਇੰਚਾਰਜ
ਅਰਜੁਨਲਾਲ ਮੀਨਾ ਨੇ ਮੋਹਨ ਲਾਲ ਸੁਖਦੀਆ ਯੂਨੀਵਰਸਿਟੀ, ਰਾਜਸਥਾਨ ਤੋਂ ਐਮ.ਕਾਮ, ਬੀ.ਐੱਡ ਅਤੇ ਐਲ.ਐਲ.ਬੀ ਦੀ ਡਿਗਰੀ ਪੂਰੀ ਕੀਤੀ ਹੈ। 2003 ਤੋਂ 2008 ਤੱਕ ਉਹ ਵਿਧਾਇਕ ਵੀ ਰਹੇ। ਇਸ ਤੋਂ ਬਾਅਦ 2014 ‘ਚ ਭਾਜਪਾ ਨੇ ਉਨ੍ਹਾਂ ਨੂੰ ਉਦੈਪੁਰ ਸੀਟ ਤੋਂ ਚੋਣ ਲੜਾਇਆ ਅਤੇ ਉਨ੍ਹਾਂ ਨੇ ਵੱਡੀ ਜਿੱਤ ਦਰਜ ਕੀਤੀ। 2019 ਵਿਚ ਵੀ ਉਹ ਭਾਜਪਾ ਦੀ ਟਿਕਟ ‘ਤੇ ਚੋਣ ਜਿੱਤੇ ਸਨ। ਦੱਸ ਦੇਈਏ ਕਿ ਹਿੰਦੂ ਮੈਰਿਜ ਯੈਕਟ ਦਾ ਕਾਨੂੰਨ ਟ੍ਰਾਈਬਸ ਯਾਨੀ ਅਨੁਸੂਚਿਤ ਜਨਜਾਤੀਆਂ ‘ਤੇ ਲਾਗੂ ਨਹੀਂ ਹੁੰਦਾ ਇਸ ਲਈ ਸਾਂਸਦ ਦੀਆਂ ਦੋ ਪਤਨੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: