ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਲਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਦਿੱਲੀ ਦੇ ਸਰਕਾਰੀ ਸਕੂਲ ਤੇ ਮੁਹੱਲਾ ਕਲੀਨਿਕ ਦਾ ਦੌਰਾ ਕਰਨਗੇ। ਇਸ ਮੌਕੇ ‘ਤੇ ਦੋਵੇਂ ਸੂਬਿਆਂ ਦੇ ਸਿਹਤ ਮੰਤਰੀ ਤੇ ਸਿੱਖਿਆ ਮੰਤਰੀ ਵੀ ਮੌਜੂਦ ਰਹਿਣਗੇ। ਭਗਵੰਤ ਮਾਨ ਦੇ ਕੱਲ੍ਹ ਦਿੱਲੀ ਦੌਰੇ ‘ਤੇ ਭਾਜਪਾ ਦੇ ਸਾਂਸਦ ਮਨੋਜ ਤਿਵਾੜੀ ਨੇ ਤੰਜ ਕੱਸਿਆ ਹੈ।
ਮਨੋਜ ਨੇ ਟਵੀਟ ਕਰਕੇ ਮਾਨ ਨੂੰ ਕੇਜਰੀਵਾਲ ਦੇ ਜਾਲ ‘ਚ ਨਾ ਫਸਣ ਦੀ ਸਲਾਹ ਦਿੱਤੀ ਹੈ। ਤਿਵਾੜੀ ਨੇ ਕਿਹਾ ਕਿ ਮਾਨ ਨੂੰ ਮੈਂ ਖੁਦ ਦੋ-ਤਿੰਨ ਸਕੂਲ ਤੇ ਮੁਹੱਲਾ ਕਲੀਨਿਕ ਦਿਖਾਵਾਂਗਾ। ਤਿਵਾੜੀ ਨੇ CM ਮਾਨ ਨੂੰ ਟੈਗ ਕਰਦੇ ਹੋਏ ਲਿਖਿਆ ਕਿ ‘ਤੁਸੀਂ ਕੇਜਰੀਵਾਲ ਦੇ ਜਾਲ ਵਿਚ ਨਾ ਫਸਣ, ਤੁਸੀਂ ਤਾਂ ਪੁਰਾਣੇ ਸਾਥੀ ਰਹੇ ਹੋ ਲੋਕ ਸਭਾ ਵਿਚ ਵੀ, ਤਾਂ ਚੱਲੋ 2-3 ਸਕੂਲ ਤੇ ਮੁਹੱਲਾ ਕਲੀਨਿਕ ਮੈਂ ਆਪਣੀ ਨਾਰਥ ਈਸਟ ਦਿੱਲੀ ਵਿਚ ਦਿਖਾਉਂਦਾ ਹਾਂ। ਹੁਣ ਤੁਸੀਂ CM ਹੋ ਤਾਂ ਸੱਚ ਤਾਂ ਦੇਖਣਾ ਵੀ ਚਾਹੀਦਾ, ਸਕੂਲ ਦੇ ਕਮਰਿਆਂ ਦੀ ਕੱਚੀ ਛੱਡ ਦਾ ਕਿੰਨਾ ਖਰਚਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”
ਦੱਸ ਦੇਈਏ ਕਿ ਤਿਵਾੜੀ ਆਏ ਦਿਨ ਕੇਜਰੀਵਾਲ ਸਰਕਾਰ ਨੂੰ ਘੇਰਦੇ ਰਹਿੰਦੇ ਹਨ। ਤਿਵਾੜੀ ਦੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਉਹ ਦਿੱਲੀ ਸਰਕਾਰ ਦੀਆਂ ਕਮੀਆਂ ਨੂੰ ਜਨਤਾ ਦੇ ਸਾਹਮਣੇ ਲਿਆਉਣ। ਇਸ ਲਈ ਉਹ ਕਈ ਵਾਰ ਪਹਿਲਾਂ ਵੀ ਟਵੀਟ ਕਰ ਚੁੱਕੇ ਹਨ।