ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਦਾ ਟਵਿਟਰ ਅਕਾਊਂਟ ਹੈਕ ਹੋ ਗਿਆ ਹੈ। ਹੈਕ ਕਰਨ ਤੋਂ ਬਾਅਦ ਹੈਕਰ ਨੇ ਸੌਰੀ ਵੀ ਲਿਖਿਆ ਹੈ। ਇਸ ਜਾਣਕਾਰੀ ਦੇ ਆਉਣ ਤੋਂ ਬਾਅਦ ਉਨ੍ਹਾਂ ਦੇ ਟਵਿਟਰ ਹੈਂਡਲ ਤੋਂ ਪੋਸਟ ਕੀਤਾ ਗਿਆ। ਸੌਰੀ ਮੇਰਾ ਅਕਾਊਂਟ ਹੈਕ ਹੋ ਗਿਆ ਹੈ। ਇਥੇ ਰੂਸ ਨੂੰ ਦਾਨ ਕਰਨ ਲਈ ਕਿਉਂਕਿ ਉਨ੍ਹਾਂ ਨੂੰ ਮਦਦ ਦੀ ਲੋੜ ਹੈ। ਹੈਕਰਸ ਨੇ ਬਾਅਦ ਵਿਚ ਪ੍ਰੋਫਾਈਲ ਦਾ ਨਾਂ ਬਦਲ ਕੇ ICG OWNS INDIA ਵੀ ਕਰ ਦਿੱਤਾ। ਹਾਲਾਂਕਿ ਇਹ ਟਵੀਟ ਹੁਣ ਡਿਲੀਟ ਕਰ ਦਿੱਤਾ ਗਿਆ ਹੈ।
ਫਿਲਹਾਲ ਉਨ੍ਹਾਂ ਦੇ ਅਕਾਊਂਟ ਨੂੰ ਰਿਕਵਰ ਕਰ ਲਿਆ ਗਿਆ ਹੈ। ਉਨ੍ਹਾਂ ਦੇ ਟਵਿਟਰ ਹੈਂਡਲ ‘ਤੇ ਆਖਰੀ ਟਵੀਟ 2 ਘੰਟੇ ਪਹਿਲੇ ਦਾ ਹੈ ਜਿਸ ਵਿਚ ਉਹ ਉੱਤਰ ਪ੍ਰਦੇਸ਼ ਦੀ ਜਨਤਾ ਨੂੰ 5ਵੇਂ ਗੇੜ ਵਿਚ ਵੋਟ ਪਾਉਣ ਦੀ ਅਪੀਲ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਨੱਢਾ ਦਾ ਅਕਾਊਂਟ ਹੈਕ ਕਰਨ ਤੋਂ ਬਾਅਦ ਰੂਸ ਤੇ ਯੂਕਰੇਨ ਦੀ ਮਦਦ ਲਈ ਕ੍ਰਿਪਟੋਕਰੰਸੀ ਵਿਚ ਦਾਨ ਦੀ ਅਪੀਲ ਵੀ ਕੀਤੀ ਗਈ ਸੀ। ਇਸ ਤੋਂ ਪਹਿਲਾਂ ਇੱਕ ਹੋਰ ਟਵੀਟ ਵਿਚ ਲਿਖਿਆ ਗਿਆ ਕਿ ਰੂਸ ਦੇ ਲੋਕਾਂ ਨਾਲ ਖੜ੍ਹੇ ਹਾਂ। ਹੁਣ ਕ੍ਰਿਪਟੋਕਰੰਸੀ ਨਾਲ ਮਦਦ ਸਵੀਕਾਰ ਹੋਵੇਗੀ। ਇਸ ਅਕਾਊਂਟ ਤੋਂ ਯੂਕਰੇਨ ਦੀ ਮਦਦ ਨੂੰ ਲੈ ਕੇ ਵੀ ਟਵੀਟ ਕੀਤਾ ਗਿਆ ਸੀ। ਰਿਕਵਰ ਕਰਨ ਤੋਂ ਬਾਅਦ ਸਾਰੇ ਟਵੀਟ ਡਿਲੀਟ ਕਰ ਦਿੱਤੇ ਗਏ।