ਯੋਗੀ ਦੇ ਮੰਤਰੀ ਸਵਾਮੀ ਮੌਰਿਆ ਪ੍ਰਸਾਦ ਭਾਜਪਾ ਤੋਂ ਅਸਤੀਫਾ ਦੇ ਕੇ ਸਪਾ ਵਿਚ ਸ਼ਾਮਲ ਹੋ ਗਏ ਹਨ। ਅਸਤੀਫੇ ਤੋਂ ਬਾਅਦ ਸਵਾਮੀ ਪ੍ਰਸਾਦ ਨੇ ਕਿਹਾ ਕਿ ਮੈਂ ਮੰਤਰੀ ਮੰਡਲ ਤੋਂ ਅਸਤੀਫਾ ਦੇ ਰਿਹਾ ਹਾਂ ਪਰ ਬੇਟੀ ਸੰਘਮਿਤਰਾ ਮੌਰਿਆ ਬੰਦਾਯੂੰ ਤੋਂ ਭਾਜਪਾ ਦੀ ਸਾਂਸਦ ਵਜੋਂ ਆਪਣਾ ਕੰਮ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਭਾਜਪਾ ਨੇ ਕਈ ਨੇਤਾਵਾਂ ਨੂੰ ਝਟਕਾ ਦਿੱਤਾ ਹੈ ਤੇ ਹੁਣ ਮੈਂ ਉਨ੍ਹਾਂ ਨੂੰ ਝਟਕਾ ਦੇ ਰਿਹਾ ਹਾਂ। ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਮੈਂ ਇਹ ਫੈਸਲਾ ਲੈਣ ਲਈ ਮਜਬੂਰ ਹੋਇਆ ਹਾਂ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ 5 ਸਾਲਾਂ ਤੋਂ ਅਸੀਂ ਇਨ੍ਹਾਂ ਨੂੰ ਝੇਲ ਰਹੇ ਸੀ। ਅਜੇ ਦਰਜਨਾਂ ਦਾ ਅਸਤੀਫਾ ਬਾਕੀ ਹੈ।
ਉਨ੍ਹਾਂ ਦੇ ਸਮਰਥਨ ਵਿਚ ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੇ ਤਿੰਦਵਾਰੀ ਵਿਧਾਨ ਸਭਾ ਤੋਂ ਭਾਜਪਾ ਦੇ ਵਿਧਾਇਕ ਬ੍ਰਜੇਸ਼ ਪ੍ਰਜਾਪਤੀ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉੱਥੇ ਹੀ ਦੂਜੇ ਪਾਸੇ ਇੱਕ ਹੋਰ ਵਿਧਾਇਕ ਰੋਸ਼ਨ ਲਾਲ ਵਰਮਾ ਨੇ ਵੀ ਭਾਜਪਾ ਨੂੰ ਅਲਵਿਦਾ ਕਹਿ ਦਿੱਤਾ ਹੈ। ਇਨ੍ਹਾਂ ਦੋਵੇਂ ਵਿਧਾਇਕ ਦੀਆਂ ਸਪਾ ਵਿੱਚ ਸ਼ਾਮਿਲ ਹੋਣ ਦੀਆਂ ਕਿਆਸਾਂ ਲਗਾਈਆਂ ਜਾ ਰਹੀਆਂ ਹਨ। ਆਪਣੇ ਵਿਧਾਇਕਾਂ ਦੇ ਲਗਾਤਾਰ ਪਾਰਟੀ ਛੱਡਣ ਤੋਂ ਬਾਅਦ ਭਾਜਪਾ ਨੂੰ ਇੱਕ ਤੋਂ ਬਾਅਦ ਇੱਕ ਝਟਕਾ ਲੱਗ ਰਿਹਾ ਹੈ।
ਸ਼ਾਹਜਹਾਂਪੁਰ ਦੀ ਤਿਲਹਰ ਸੀਟ ਤੋਂ ਵਿਧਾਇਕ ਰੋਸ਼ਨ ਲਾਲ ਵਰਮਾ ਹੁਣ ਸਮਾਜਵਾਦੀ ਪਾਰਟੀ ਵਿੱਚ ਸ਼ਾਮਿਲ ਹੋਣਗੇ। ਵਰਮਾ ਹੁਣ ਸਵਾਮੀ ਪ੍ਰਸਾਦ ਮੌਰਿਆ ਦੇ ਸਮਰਥਨ ਵਿੱਚ ਸਪਾ ਵਿੱਚ ਸ਼ਾਮਿਲ ਹੋਣਗੇ। ਵਿਧਾਇਕ ਰੋਸ਼ਨ ਲਾਲ ਨੇ ਭਾਜਪਾ ਛੱਡਦੇ ਹੋਏ ਕਿਹਾ ਕਿ ਯੋਗੀ ਸਰਕਾਰ ਵਿੱਚ 5 ਸਾਲਾਂ ਤੋਂ ਉਨ੍ਹਾਂ ਦੀਆਂ ਸ਼ਿਕਾਇਤਾਂ ‘ਤੇ ਕੋਈ ਸੁਣਵਾਈ ਨਹੀਂ ਹੋਈ, ਜਿਸ ਕਾਰਨ ਉਨ੍ਹਾਂ ਨੂੰ ਇਹ ਫੈਸਲਾ ਲੈਣਾ ਪਿਆ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਇਹ ਵੀ ਪੜ੍ਹੋ : ਕੋਰੋਨਾ ਦੀ ਲਪੇਟ ‘ਚ ਆਉਣ ਲਈ ਔਰਤ ਇੱਕ-ਦੂਜੇ ਨੂੰ ਪਾ ਰਹੀ ਜੱਫੀਆਂ, ਵਜ੍ਹਾ ਜਾਣ ਹੋ ਜਾਓਗੇ ਹੈਰਾਨ
ਅਸਤੀਫੇ ਵਿਚ ਸਵਾਮੀ ਪ੍ਰਸਾਦ ਮੌਰਿਆ ਨੇ ਲਿਖਿਆ ਕਿ ਯੋਗੀ ਆਦਿੱਤਿਆਨਾਥ ਦੇ ਮੰਤਰੀ ਮੰਡਲ ਵਿਚ ਕਿਰਤ, ਰੋਜ਼ਗਾਰ ਅਤੇ ਤਾਲਮੇਲ ਮੰਤਰੀ ਵਜੋਂ ਉਲਟ ਹਾਲਾਤਾਂ ਤੇ ਵਿਚਾਰਧਾਰਾ ਵਿਚ ਰਹਿਣ ਦੇ ਬਾਵਜੂਦ ਉਨ੍ਹਾਂ ਨੇ ਇਸ ਜ਼ਿੰਮੇਵਾਰੀ ਨੂੰ ਬਹੁਤ ਤਨਦੇਹੀ ਨਾਲ ਨਿਭਾਇਆ ਪਰ ਦਲਿਤਾਂ, ਪੱਛੜਿਆਂ, ਕਿਸਾਨਾਂ ਬੇਰੋਜ਼ਗਾਰ ਨੌਜਵਾਨਾਂ ਤੇ ਛੋਟੇ-ਲਘੂ ਤੇ ਮੱਧਮ ਸ਼੍ਰੇਣੀ ਦੇ ਵਪਾਰੀਆਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਦੇ ਰਵੱਈਏ ਕਾਰਨ ਉੱਤਰ ਪ੍ਰਦੇਸ਼ ਦੇ ਮੰਤਰੀ ਮੰਡਲ ਤੋਂ ਅਸਤੀਫਾ ਦਿੰਦਾ ਹਾਂ।