ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਦੀ PhD ਸੋਧ ਵਿਸ਼ੇ ‘ਤੇ ਭਾਜਪਾ ਨੇ ਸਿਆਸਤ ਸ਼ੁਰੂ ਕਰ ਦਿੱਤੀ ਹੈ। ਸਾਬਕਾ ਸੀਐੱਮ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੀਐੱਚਡੀ ਕੀਤੀ। ਉਨ੍ਹਾਂ ਦੀ ਸੋਧ ਦਾ ਵਿਸ਼ਾ ਇੰਡੀਅਨ ਨੈਸ਼ਨਲ ਕਾਂਗਰਸ 2004 ਤੋਂ ਲੋਕ ਸਭਾ ਚੋਣਾਂ ਵਿਚ ਕੇਂਦਰੀ ਸੰਗਠਨ ਤੇ ਚੋਣ ਰਣਨੀਤੀ ਦਾ ਅਧਿਐਨ ਸੀ ਜਿਸ ਵਿਚ ਕੁਝ ਪੁਆਇੰਟ ਸਾਹਮਣੇ ਆਏ ਜਿਸ ‘ਤੇ ਭਾਜਪਾ ਨੇ ਰਾਸ਼ਟਰੀ ਤੇ ਪੰਜਾਬ ਪ੍ਰਧਾਨ ਤੋਂ ਸਪੱਸ਼ਟੀਕਰਨ ਮੰਗਿਆ ਹੈ।
ਭਾਜਪਾ ਦੇ ਰਾਸ਼ਟਰੀ ਬੁਲਾਰੇ ਜੈਵੀਰ ਸ਼ੇਰਗਿਲ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ PhD ਥੀਸਸ ‘ਤੇ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਪ੍ਰਧਾਨ ਮੱਲਿਕਾਰੁਜਨ ਖੜਗੇ ਤੋਂ ਸਪੱਸ਼ਟੀਕਰਨ ਮੰਗਿਆ ਹੈ ਜਿਸ ਵਿਚ ਚੰਨੀ ਨੇ ਗੁੱਟਬਾਜ਼ੀ ਨੂੰ ਕਾਂਗਰਸ ਪਾਰਟੀ ਦੀ ਬਦਤਰ ਹਾਲਤ ਦਾ ਮੁੱਖ ਕਾਰਨ ਦੱਸਿਆ ਹੈ।
ਸ਼ੇਰਗਿਲ ਨੇ ਕਿਹਾ ਕਿ ਚੰਨੀ ਦੀ ਥੀਸਸ ਦੇ ਸੋਧ ਦੀ ਮੁੱਖ ਖੋਜ ਕਾਂਗਰਸ ਦੀ ਵਿਨਾਸ਼ਕਾਰੀ ਸਥਿਤੀ ਦੇ ਪਿੱਛੇ ਗੁੱਟਬਾਜ਼ੀ ਮੁੱਖ ਕਾਰਨ ਹੈ। ਚਾਪਸੂਲਾਂ ਦਾ ਪਾਰਟੀ ਵਿਚ ਮੁੱਖ ਸਥਾਨ ਹੈ ਤੇ ਕਾਂਗਰਸ ਲੀਡਰਸ਼ਿਪ ਉਸ ‘ਤੇ ਨਿਰਭਰ ਹੈ। ਕਾਂਗਰਸ ਵਿਚ ਚਾਪਲੂਸ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ ਜਿਸ ‘ਤੇ ਕਾਂਗਰਸ ਲੀਡਰਸ਼ਿਪ ਵਿਚ ਖੁਦ ਪਾਰਟੀ ਪ੍ਰਧਾਨ ਮੱਲਿਕਾਰੁਜਨ ਖੜਗੇ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ
ਸ਼ੇਰਗਿਲ ਨੇ ਕਿਹਾ ਕਿ ਚੰਨੀ ਜੋ ਕਹਿ ਰਹੇ ਹਨ, ਉਹ ਇਕ ਕੜਵਾ ਸੱਚ ਹੈ। ਅਸੀਂ ਚੰਨੀ ਨੂੰ ਹਿੰਮਤ ਦਿਖਾਉਣ ਤੇ ਸੱਚ ਬੋਲਣ ਲਈ ਵਧਾਈ ਦਿੰਦੇ ਹਾਂ। ਸ਼ੇਰਗਿਲ ਨੇ ਕਿਹਾ ਕਿ ਕਾਂਗਰਸ ਦੀਆਂ ਸੂਬਾ ਇਕਾਈਆਂ ਵਿਚ ਖਿਚੋਤਾਣ ਸਿਖਰ ‘ਤੇ ਹੈ। ਸਥਾਨਕ ਨੇਤਾਵਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਪੰਜਾਬ ਦੇ ਸੂਬਾਈ ਪ੍ਰਧਾਨ ਨੂੰ ਵੀ ਚੰਨੀ ਦੀ ਥੀਸਿਸ ‘ਤੇ ਸਫਾਈ ਦੇਣੀ ਚਾਹੀਦੀ ਹੈ ਕੀ ਉਹ ਰਾਹੁਲ ਗਾਂਧੀ ਦੇ ਤੌਰ-ਤਰੀਕਿਆਂ ਨਾਲ ਸੰਗਠਨ ਨੂੰ ਕਮਜ਼ੋਰ ਮਹਿਸੂਸ ਕਰਦੇ ਹਨ ਜਾਂ ਨਹੀਂ।
ਇਹ ਵੀ ਪੜ੍ਹੋ : ਲਾਇਸੈਂਸ ਫਰਜ਼ੀ ਸਾਬਤ ਕਰਨ ਲਈ RTI ਤੋਂ ਮਿਲੀ ਸੂਚਨਾ ਕਾਫੀ ਨਹੀਂ, ਹਾਈਕੋਰਟ ਨੇ ਬੀਮਾ ਕੰਪਨੀ ਨੂੰ ਦਿੱਤੇ ਮੁਆਵਜ਼ਾ ਦੇਣ ਦੇ ਹੁਕਮ
ਸ਼ੇਰਗਿਲ ਨੇ ਇਹ ਵੀ ਜ਼ਿਕਰ ਕੀਤਾ ਕਿ ਜਦੋਂ ਉਨ੍ਹਾਂ ਨੇ ਕਾਂਗਰਸ ਤੋਂ ਅਸਤੀਫਾ ਦਿੱਤਾ ਸੀ ਤਾਂ ਉਨ੍ਹਾਂ ਨੇ ਤਤਕਾਲੀਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਇਕ ਚਿੱਠੀ ਲਿਖੀ ਸੀ ਜਿਸ ਵਿਚ ਉਨ੍ਹਾਂ ਨੇ ਸਪੱਸ਼ਟ ਕੀਤਾ ਸੀ ਕਿ ਗੁੱਟਬਾਜ਼ੀ ਕਾਂਗਰਸ ਨੂੰ ਦੀਮਕ ਦੀ ਤਰ੍ਹਾਂ ਖਾ ਰਹੀ ਹੈ। ਭਾਜਪਾ ਬੁਲਾਰੇ ਦੀ ਮੰਗ ਹੈ ਕਿ ਹੁਣ ਸਾਬਕਾ ਸੀਐੱਮ ਚੰਨੀ ਜਿਨ੍ਹਾਂ ਨੂੰ ਖੁਦ ਰਾਹੁਲ ਗਾਂਧੀ ਨੇ ਚੁਣਿਆ ਸੀ, ਨੇ ਆਪਣੀ ਥੀਸਿਸ ਵਿਚ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਹੈ, ਜਿਸ ‘ਤੇ ਰਾਸ਼ਟਰੀ ਪ੍ਰਧਾਨ ਮੱਲਿਕਾਰੁਜਨ ਖੜਗੇ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -: