ਪਿੰਡ ਮੂਸੇ ‘ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਸਮਾਧ ‘ਤੇ ਪ੍ਰਸ਼ੰਸਕਾਂ ਦੀ ਭੀੜ ਪਹੁੰਚ ਰਹੀ ਹੈ। ਉੱਥੇ ਹੀ ਪ੍ਰਸ਼ੰਸਕ ਮੱਥਾ ਟੇਕ ਕੇ ਪੈਸੇ ਵੀ ਚੜ੍ਹਾ ਰਹੇ ਹਨ। ਇਹ ਵੇਖ ਹੁਣ ਪਰਿਵਾਰ ਅੱਗੇ ਆਇਆ ਹੈ ਤੇ ਪਰਿਵਾਰ ਨੇ ਉਥੇ ਬੋਰਡ ਲਗਾ ਦਿੱਤਾ ਹੈ।
ਇਸ ਵਿੱਚ ਕਿਹਾ ਗਿਆ ਹੈ ਕਿ ਪਰਿਵਾਰ ਨੂੰ ਇਸ ਸਥਾਨ ‘ਤੇ ਪੈਸਿਆਂ ਨਾਲ ਮੱਥਾ ਨਾ ਟੇਕਣ ਦੀ ਅਪੀਲ ਕੀਤੀ ਗਈ ਹੈ। ਸਿੱਧੂ ਮੂਸੇਵਾਲਾ ਸਿਰਫ ਗੁਰੂ ਸ਼ਬਦ ਨੂੰ ਮੰਨਦਾ ਸੀ। ਆਪਣਾ ਸੀਸ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਟੇਕੋ। ਸਿੱਧੂ ਬਾਈ ਨੂੰ ਪਿਆਰ ਕਰਨ ਵਾਲੇ ਇੱਕ-ਇੱਕ ਪੌਦਾ ਲਗਾ ਕੇ ਉਸਨੂੰ ਪਾਲ ਵੱਡਾ ਕਰੋ।
ਦੱਸ ਦੇਈਏ ਕਿ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਖੇਤਾਂ ‘ਚ ਕੀਤਾ ਗਿਆ। ਇਹ ਉਹੀ ਖੇਤ ਸੀ ਜਿੱਥੇ ਮੂਸੇਵਾਲਾ ਖੁਦ ਖੇਤੀ ਕਰਦਾ ਸੀ। ਸੰਸਕਾਰ ਤੋਂ ਬਾਅਦ ਇੱਥੇ ਉਸ ਦੀ ਯਾਦ ਵਿੱਚ ਸਮਾਧੀ ਬਣਾਈ ਗਈ ਹੈ, ਜਿੱਥੇ ਮੂਸੇਵਾਲਾ ਦੇ ਪ੍ਰਸ਼ੰਸਕ ਆ ਕੇ ਆਪਣੇ ਚਹੇਤੇ ਸਟਾਰ ਨੂੰ ਪੂਜ ਰਹੇ ਹਨ।
ਮੂਸੇਵਾਲਾ ਦੇ ਕਤਲ ਤੋਂ ਇੱਕ ਦਿਨ ਪਹਿਲਾਂ ਪੰਜਾਬ ਦੀ ‘ਆਪ’ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਘਟਾ ਦਿੱਤੀ ਸੀ। 4 ਵਿੱਚੋਂ 2 ਗੰਨਮੈਨ ਵਾਪਸ ਲੈ ਲਏ ਗਏ। ਹਾਲਾਂਕਿ ਉਸ ਦੀ ਮੌਤ ਤੋਂ ਬਾਅਦ ਉਸ ਦੇ ਘਰ ‘ਚ ਸਖਤ ਸੁਰੱਖਿਆ ਹੈ। ਉਸ ਦੇ ਮਾਤਾ-ਪਿਤਾ ਨੂੰ ਵੀ ਸੁਰੱਖਿਆ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਸ ਦੀ ਸਮਾਧੀ ਵਾਲੀ ਥਾਂ ‘ਤੇ ਪੁਲਿਸ ਸੁਰੱਖਿਆ ਵੀ ਲਗਾਈ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਸਿੱਧੂ ਮੂਸੇਵਾਲਾ ਦੇ ਦੋ ਪਾਲਤੂ ਕੁੱਤੇ ਸ਼ੇਰਾ ਅਤੇ ਬਗੀਰਾ ਸਨ। ਹਾਲਾਂਕਿ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਹ ਕਾਫੀ ਉਦਾਸ ਹੋ ਗਏ ਹਨ। ਅਕਸਰ ਇਹ ਦੋਵੇਂ ਪਾਲਤੂ ਕੁੱਤੇ ਮੂਸੇਵਾਲਾ ਦੀ ਸਮਾਧ ਨੇੜੇ ਵੀ ਘੁੰਮਦੇ ਰਹਿੰਦੇ ਹਨ। ਜਦੋਂ ਇਹ ਦੋਵੇਂ ਕੁੱਤੇ ਖਾਣਾ ਨਹੀਂ ਖਾਂਦੇ ਤਾਂ ਪਰਿਵਾਰ ਵਾਲੇ ਇਨ੍ਹਾਂ ਨੂੰ ਇਸ ਸਮਾਧ ‘ਤੇ ਲੈ ਜਾਂਦੇ ਹਨ।