ਲੈਟਿਨ ਅਮਰੀਕੀ ਦੇਸ਼ ਬਹਾਮਾਸ ਦੇ ਦੱਖਣੀ ਦੀਪਾਂ ਕੋਲ ਇੱਕ ਇਕ ਕਿਸ਼ਤੀ ਸਮੁੰਦਰ ਵਿਚ ਡੁੱਬ ਗਈ। ਜਾਣਕਾਰੀ ਮੁਤਾਬਕ ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਸਮੁੰਦਰ ਵਿਚ ਪਲਟ ਗਈ। ਹਾਦਸੇ ਦੀ ਖਬਰ ਮਿਲਦਿਆਂ ਹੀ ਸੁਰੱਖਿਆ ਬਲਾਂ ਨੇ 17 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਤੇ 25 ਹੋਰਨਾਂ ਨੂੰ ਬਚਾ ਲਿਆ ਗਿਆ ਹੈ।
ਪੁਲਿਸ ਕਮਿਸ਼ਨਰ ਕਲੇਟਨ ਫਰਨਾਡਰ ਨੇ ਕਿਹਾ ਕਿ ਕਿਸ਼ਤੀ ਵਿਚ ਕਿੰਨੇ ਲੋਕ ਸਨ ਇਸ ਦੀ ਜਾਣਕਾਰੀ ਨਹੀਂ ਮਿਲੀ ਹੈ ਪਰ ਜੋ ਕਿਸ਼ਤੀ ਡੁੱਬੀ ਹੈ ਉਸ ਵਿਚ ਘੱਟ ਤੋਂ ਘੱਟ 60 ਲੋਕ ਬੈਠ ਸਕਦੇ ਹਨ। ਮ੍ਰਿਤਕਾਂ ਦੀ ਗਿਣਤੀ ਵਧਣ ਦੀ ਸ਼ੰਕਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਸਮੁੰਦਰ ਰਸਤੇ ਮਨੁੱਖੀ ਤਸਕਰੀ ਹੁੰਦੀ ਹੈ। ਕਿਸ਼ਤੀ ਦੇ ਡੁੱਬਣ ਦੇ ਬਾਅਦ ਮਨੱਖੀ ਤਸਕਰੀ ਨਾਲ ਜੁੜੇ 2 ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਤੋਂ ਲੱਗਦਾ ਹੈ ਕਿ ਕਿਸ਼ਤੀ ਵਿਚ ਲੋੜ ਤੋਂ ਵੱਧ ਲੋਕ ਸਵਾਰ ਸਨ ਤੇ ਖਰਾਬ ਮੌਸਮ ਕਾਰਨ ਕਿਸ਼ਤੀ ਪਲਟ ਗਈ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਦੱਸ ਦੇਈਏ ਕਿ ਹੈਤੀ ਨਾਲ ਬਹਾਮਾਸ ਦੇ ਰਸਤੇ ਅਮਰੀਕਾ ਜਾਇਆ ਜਾ ਸਕਦਾ ਹੈ। ਪਿਛਲੇ ਸਾਲ ਤੋਂ ਹੀ ਕਈ ਹੈਤੀ ਸ਼ਰਨਾਰਥੀ ਗੈਰ-ਕਾਨੂੰਨੀ ਤਰੀਕੇ ਨਾਲ ਕਿਸ਼ਤੀ ਤੋਂ ਅਮਰੀਕਾ ਪਹੁੰਚ ਰਹੇ ਹਨ। ਇਸੇ ਸਾਲ ਮਈ ਵਿਚ ਹੈਤੀ ਤੋਂ 842 ਲੋਕਾਂ ਨੂੰ ਅਮਰੀਕਾ ਲੈ ਜਾਣ ਵਾਲੀ ਇਕ ਕਿਸ਼ਤੀ ਪਹਿਲਾਂ ਵੀ ਭਟਕ ਗਈ ਸੀ। ਬਾਅਦ ਵਿਚ ਪਤਾ ਲੱਗਾ ਸੀ ਕਿ ਉਹ ਹਾਦਸਾਗ੍ਰਸਤ ਹੋ ਗਈ ਸੀ ਤੇ ਉਸੇ ਮਹੀਨੇ ਇਕ ਹੋਰ ਹਾਦਸੇ ਵਿਚ 11 ਲੋਕਾਂ ਦੀ ਡੁੱਬ ਕੇ ਮੌਤ ਹੋ ਗਈ ਸੀ।