boAt, ਸਮਾਰਟਵਾਚ ਦੇ ਸਭ ਤੋਂ ਮਸ਼ਹੂਰ ਬ੍ਰਾਂਡ ਨੇ ਆਪਣੀ ਸਮਾਰਟ ਰਿੰਗ ਲਾਂਚ ਕੀਤੀ ਹੈ। ਇਹ ਇੱਕ ਨਵੀਂ ਕਿਸਮ ਦੀ ਪਹਿਨਣਯੋਗ ਡਿਵਾਈਸ ਹਨ ਤੇ ਫਿਟਨੈੱਸ ਬੈਂਡ ਤੇ ਸਮਾਰਟਵਾਚ ਦਾ ਇੱਕ ਸੰਭਾਵਿਤ ਆਪਸ਼ਨ ਹੈ। ਸੈਮਸੰਗ ਤੇ ਐਪਲ ਵੀ ਰਿੰਗ ਲਿਆਉਣ ਦੀ ਪਲਾਨਿੰਗ ਕਰ ਰਹੇ ਹਨ। ਅਜੇ ਤੱਕ ਭਾਰਤ ਵਿ4ਚ ਸਿਰਫ ਅਲਟ੍ਰਾਹਿਊਮਨ ਹੀ ਸਮਾਰਟ ਰਿੰਗ ਪ੍ਰਦਾਨ ਕਰਦਾ ਹੈ। ਹਾਲਾਂਕਿ, ਇਹ ਹੁਣ ਬਦਲਣ ਜਾ ਰਿਹਾ ਹੈ ਕਿਉਂਕਿ ਘੇਰਲੂ boAt ਨੇ ਹੁਣ ਅਧਿਕਾਰਕ ਤੌਰ ‘ਤੇ ਆਪਣੀ ਸਮਾਰਟ ਰਿੰਗ ਲਾਂਚ ਕਰ ਦਿੱਤੀ ਹੈ। ਆਓ ਜਾਣਦੇ ਹਾਂ ਇਸ ਦੀ ਕੀਮਤ ਤੇ ਫੀਚਰ ਬਾਰੇ-
boAt ਨੇ ਸ਼ੁਰੂਆਤ ਵਿੱਚ ਪਿਛਲੇ ਮਹੀਨੇ ਆਪਣੀ ਸਮਾਰਟ ਰਿੰਗ ਦਾ ਐਲਾਨ ਕੀਤਾ ਸੀ। ਪਰ ਹੁਣ ਇਸ ਨੂੰ ਅਧਿਕਾਰਤ ਤੌਰ ‘ਤੇ ਲਾਂਚ ਕੀਤਾ ਗਿਆ ਹੈ। ਸਮਾਰਟ ਰਿੰਗ ਉਹਨਾਂ ਲਈ ਇੱਕ ਚੰਗਾ ਆਪਸ਼ਨ ਹੋ ਸਕਦਾ ਹੈ ਜੋ ਆਪਣੇ ਸਿਹਤ ਮਾਪਦੰਡਾਂ ‘ਤੇ ਨਜ਼ਰ ਰੱਖਣ ਲਈ ਇੱਕ ਸਮਾਰਟਵਾਚ ਤੋਂ ਇਲਾਵਾ ਕੁਝ ਹੋਰ ਚਾਹੁੰਦੇ ਹਨ।
boAt ਸਮਾਰਟ ਰਿੰਗ ਪ੍ਰੀਮੀਅਮ ਲੁੱਕ ਦੇ ਨਾਲ ਆਉਂਦੀ ਹੈ, ਇਹ ਸਿਰੇਮਿਕ ਅਤੇ ਮੈਟਲ ਯੂਨੀਬਾਡੀ ਨਾਲ ਲੈਸ ਹੈ। ਇਹ 5 ਮੀਟਰ ਤੱਕ ਵਾਟਰ ਪਰੂਫ ਹੈ। ਰਿੰਗ ਦੀ ਅੰਦਰਲੀ ਥਾਂ ਨਾਲ ਕਈ ਤਰ੍ਹਾਂ ਦੇ ਸੈਂਸਰ ਜੁੜੇ ਹੋਏ ਹਨ। ਦੂਜੇ ਪਾਸੇ ਰਿੰਗ ਦੇ ਟੌਪ ‘ਤੇ ਸਮਾਰਟ ਟੱਚ ਕੰਟਰੋਲ ਦਿੱਤੇ ਗਏ ਹਨ ਜੋ ਯੂਜ਼ਰਸ ਨੂੰ ਸਵਾਈਪ ਨੈਵੀਗੇਸ਼ਨ ਨਾਲ ਡਿਵਾਈਸ ਨੂੰ ਹੋਰ ਡਿਵਾਈਸਾਂ ਨਾਲ ਕਨੈਕਟ ਕਰਨ ਵਿੱਚ ਮਦਦ ਕਰਦੇ ਹਨ। ਯੂਜ਼ਰ ਗੀਤ ਪਲੇਬੈਕ ਨੂੰ ਕੰਟਰੋਲ ਕਰ ਸਕਦੇ ਹਨ, ਫੋਟੋਆਂ ਨੂੰ ਕਲਿਕ ਕਰਨ ਅਤੇ ਐਪਲੀਕੇਸ਼ਨ ਨੂੰ ਨੈਵੀਗੇਟ ਕਰਨ ਲਈ ਕੈਮਰਾ ਸ਼ਟਰ ਦਬਾ ਸਕਦੇ ਹਨ।
ਇਹ ਵੀ ਪੜ੍ਹੋ : ਚੰਨ ‘ਤੇ ਉਤਰਨ ਮਗਰੋਂ Chandrayaan 3 ਨੇ ਭੇਜੀਆਂ ਪਹਿਲੀਆਂ ਤਸਵੀਰਾਂ, ਵੇਖੋ ਨਜ਼ਾਰਾ
boAt ਸਮਾਰਟ ਰਿੰਗ ਹੈਲਥ ਟ੍ਰੈਕਿੰਗ ਲਈ 6 ਮੋਸ਼ਨ ਸੈਂਸਰਾਂ ਨਾਲ ਲੈਸ ਹੈ। ਇਸ ਵਿੱਚ ਇੱਕ ਹਾਰਟ ਰੇਟ ਮਾਨੀਟਰ, SpO2 ਸੈਂਸਰ, ਇੱਕ ਸਲੀਪ ਟਰੈਕਰ ਅਤੇ ਔਰਤਾਂ ਲਈ ਇੱਕ ਮਾਹਵਾਰੀ ਚੱਕਰ ਮਾਨੀਟਰ ਵੀ ਹੈ ਜੋ ਆਮ ਤੌਰ ‘ਤੇ ਹੋਰ ਪਹਿਨਣਯੋਗ ਡਿਵਾਈਸਾਂ ‘ਤੇ ਉਪਲਬਧ ਹੁੰਦਾ ਹੈ। ਸਮਾਰਟ ਰਿੰਗ ਉਪਭੋਗਤਾਵਾਂ ਨੂੰ ਤਾਪਮਾਨ ਦੀ ਨਿਗਰਾਨੀ ਕਰਨ ਵਿੱਚ ਮਦਦ ਕਰਦੀ ਹੈ। boAt ਸਮਾਰਟ ਰਿੰਗ ਵਿੱਚ ਇੱਕ ਐਮਰਜੈਂਸੀ SOS ਵਿਸ਼ੇਸ਼ਤਾ ਵੀ ਹੈ। ਪੂਰੀ ਚਾਰਜ ਹੋਣ ‘ਤੇ ਇਹ 7 ਦਿਨਾਂ ਤੱਕ ਦੀ ਬੈਟਰੀ ਲਾਈਫ ਦੇ ਨਾਲ ਆਉਂਦਾ ਹੈ।
boAt ਸਮਾਰਟ ਰਿੰਗ ਦੀ ਕੀਮਤ 8,999 ਰੁਪਏ ਹੈ। ਇਹ ਕ੍ਰਮਵਾਰ 17.40mm, 19.15mm ਅਤੇ 20.85mm ਜਾਂ 7, 9 ਅਤੇ 11 ਦੇ ਤਿੰਨ ਰਿੰਗ ਸਾਈਜ਼ ਵਿੱਚ ਪੇਸ਼ ਕੀਤੀ ਜਾਂਦੀ ਹੈ। ਇਹ 28 ਅਗਸਤ ਤੋਂ ਐਮਾਜ਼ਾਨ, ਫਲਿੱਪਕਾਰਟ ਅਤੇ ਬ੍ਰਾਂਡ ਦੀ ਵੈੱਬਸਾਈਟ ‘ਤੇ ਖਰੀਦ ਲਈ ਉਪਲਬਧ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: