ਭਾਰਤ ਦੇ ਦੋ ਇੰਡੀਆਨਾ ਯੂਨੀਵਰਸਿਟੀ ਦੇ ਵਿਦਿਆਰਥੀ, ਜੋ ਪਿਛਲੇ ਹਫਤੇ ਇਕ ਝੀਲ ਵਿਚ ਲਾਪਤਾ ਹੋ ਗਏ ਸਨ, ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ। ਇਸ ਦੀ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।
ਇੰਡੀਆਨਾ ਡਿਪਾਰਟਮੈਂਟ ਆਫ ਨੈਚੁਰਲ ਰਿਸੋਰਸਜ਼ ਨੇ ਦੱਸਿਆ ਕਿ ਸਿਧਾਂਤ ਸ਼ਾਹ 19 ਤੇ ਆਰੀਅਨ ਵੈਦ (20) 15 ਅਪ੍ਰੈਲ ਨੂੰ ਦੋਸਤਾਂ ਨਾਲ ਇੰਡੀਆਨਾਪੋਲਿਸ ਸ਼ਹਿਰ ਤੋਂ ਲਗਭਗ 64 ਮੀਲ ਦੱਖਣ-ਪੱਛਮ ਵਿਚ ਮੋਨਰੋ ਝੀਲ ਵਿਚ ਤੈਰਨ ਗਏ ਸਨ ਪਰ ਫਿਰ ਵਾਪਸ ਨਹੀਂ ਆਏ। 18 ਅਪ੍ਰੈਲ ਨੂੰ ਪਾਇਨੇਟਾਊਨ ਮਰੀਨਾ ਦੇ ਪੂਰਬ ਵਿਚ 18 ਫੁੱਟ ਪਾਣੀ ਵਿਚ ਲਾਸ਼ਾਂ ਨੂੰ ਲੱਭਿਆ ਗਿਆ ਤੇ ਬਰਾਮਦ ਕੀਤਾ ਗਿਆ।
ਇਹ ਵੀ ਪੜ੍ਹੋ : ਵਿੰਗ ਕਮਾਂਡਰ ਦੀਪਿਕਾ ਮਿਸ਼ਰਾ ਨੇ ਰੱਚਿਆ ਇਤਿਹਾਸ ! ‘ਵਾਯੂ ਸੈਨਾ ਮੈਡਲ’ ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣੀ
ਦੋਵੇਂ ਪੋਂਟੂਨ ‘ਤੇ ਕਿਸ਼ਤੀ ਚਲਾ ਰਹੇ ਸਨ ਜਦੋਂ ਕਾਫੀ ਦੇਰ ਤੱਕ ਉਹ ਵਾਪਸ ਨਹੀਂ ਪਰਤੇ ਤਾਂ ਦੋਸਤਾਂ ਨੇ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਪਰ ਉਹ ਅਸਫਲ ਰਹੇ। ਬਚਾਅ ਕਰਮੀਆਂ ਨੇ ਸੋਨਾਰ ਤੇ ਸਕੂਬਾ ਗੋਤਾਖੋਰਾਂ ਦਾ ਇਸਤੇਮਾਲ ਕਰਕੇ ਝੀਲ ਵਿਚ ਵਿਦਿਆਰਥੀਆਂ ਨੂੰ ਲੱਭਣਾ ਸ਼ੁਰੂ ਕੀਤਾ ਪਰ ਪਹਿਲੇ ਦਿਨ ਹਵਾ ਦੇ ਮੌਸਮ ਵਿਚ ਸਥਿਤੀ ਕਾਰਨ ਬਚਾਅ ਕਾਰਜ ਨਹੀਂ ਹੋ ਸਕਿਆ। 15 ਤੋਂ 20 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਵੀਡੀਓ ਲਈ ਕਲਿੱਕ ਕਰੋ -: