ਉੱਤਰਾਖੰਡ ਦੇ ਚਮੋਲੀ ਵਿੱਚ ਸ਼ੁੱਕਰਵਾਰ ਨੂੰ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਖਬਰ ਆ ਰਹੀ ਹੈ ਕਿ ਜੋਸ਼ੀਮਠ ਬਲਾਕ ਦੇ ਉਰਗਾਮ-ਪੱਲਾ ਜਖੋਲਾ ਮੋਟਰਵੇਅ ‘ਤੇ ਬੋਲੇਰੋ ਮੈਕਸ ਗੱਡੀ ਅਚਾਨਕ 600 ਮੀਟਰ ਡੂੰਘੀ ਖਾਈ ਵਿੱਚ ਜਾ ਡਿੱਗੀ। ਸੂਚਨਾ ਮਿਲਣ ‘ਤੇ ਜ਼ਿਲ੍ਹਾ ਪ੍ਰਸ਼ਾਸਨ ਐਸਡੀਆਰਐਫ, ਐਨਡੀਆਰਐਫ ਅਤੇ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ।
ਬਚਾਅ ਕਾਰਜ ਜਾਰੀ ਹੈ। ਇਸ ਹਾਦਸੇ ਵਿੱਚ ਗੱਡੀ ਵਿੱਚ ਸਵਾਰ ਕਰੀਬ 12 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਜਾ ਰਿਹਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਬੋਲੇਰੋ ਮੈਕਸ ਵਹੀਕਲ ਯੂਕੇ (076453) ਗੱਡੀ ਵਿੱਚ ਕਰੀਬ 16 ਲੋਕ ਸਵਾਰ ਸਨ। ਐਸਡੀਆਰਐਫ ਦੀ ਬਚਾਅ ਟੀਮ ਵੱਲੋਂ ਸੂਚਨਾ ਮਿਲੀ ਹੈ ਕਿ ਹਨੇਰੇ ਵਿੱਚ ਟੀਮ ਨੇ ਖਾਈ ਵਿੱਚ ਉਤਰ ਕੇ ਬਚਾਅ ਕਾਰਜ ਨੂੰ ਅੰਜਾਮ ਦਿੱਤਾ। ਇਸ ਦੌਰਾਨ ਟੀਮ ਨੇ 2 ਔਰਤਾਂ ਅਤੇ 10 ਮਰਦਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਲਾਸ਼ਾਂ ਨੂੰ ਖਾਈ ‘ਚੋਂ ਬਾਹਰ ਕੱਢਿਆ ਜਾ ਰਿਹਾ ਹੈ। ਗੱਡੀ ਦੇ ਅੰਦਰ ਅਤੇ ਆਲੇ-ਦੁਆਲੇ ਤਲਾਸ਼ੀ ਵੀ ਲਈ ਗਈ ਹੈ। ਖਾਈ ਦੇ ਹੇਠਾਂ ਸਿਰਫ਼ SDRF ਦੀ ਟੀਮ ਮੌਜੂਦ ਹੈ।
ਪੁਲਿਸ ਜ਼ਿਲ੍ਹਾ ਮੈਜਿਸਟਰੇਟ ਹਿਮਾਂਸ਼ੂ ਖੁਰਾਣਾ, ਪੁਲਿਸ ਸੁਪਰਡੈਂਟ ਪ੍ਰਮਿੰਦਰ ਡੋਬਾਲ ਸਮੇਤ ਐਸਡੀਆਰਐਫ, ਐਨਡੀਆਰਐਫ, ਪੁਲਿਸ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਬਚਾਅ ਕਾਰਜ ਚਲਾ ਰਹੀ ਹੈ। ਹਾਦਸੇ ਵਿੱਚ ਕਾਰ ਦੇ ਪਰਖੱਚੇ ਉੱਡ ਗਏ। ਜਦੋਂਕਿ ਸ਼ੀਸ਼ੇ ਚਕਨਾਚੂਰ ਹੋ ਗਏ ਤੇ ਪਹੀਏ ਵੱਖ ਹੋ ਗਏ।
ਇਹ ਵੀ ਪੜ੍ਹੋ : Jet Airways ਦੇ ਮੁਲਾਜ਼ਮਾਂ ਨੂੰ ਝਟਕਾ, ਕੰਪਨੀ ਨੇ 60 ਫੀਸਦੀ ਲੋਕਾਂ ਨੂੰ ਬਿਨਾਂ ਤਨਖਾਹ ਭੇਜਿਆ ਛੁੱਟੀ ‘ਤੇ
ਸਥਾਨਕ ਲੋਕਾਂ ਮੁਤਾਬਕ ਹਾਦਸੇ ਵੇਲੇ ਜ਼ੋਰਦਾਰ ਰੌਲਾ ਪਿਆ। ਮਿਲੀ ਜਾਣਕਾਰੀ ਮੁਤਾਬਕ ਗੱਡੀ ਕਿਮਾਣਾ ਪਿੰਡ ਵੱਲ ਜਾ ਰਹੀ ਸੀ ਕਿ ਉਸ ਨਾਲ ਇਹ ਹਾਦਸਾ ਵਾਪਰ ਗਿਆ। ਗੱਡੀ ਵਿੱਚ ਆਸ-ਪਾਸ ਦੇ ਪਿੰਡ ਦੇ ਲੋਕ ਸਵਾਰ ਸਨ। ਦੱਸ ਦਈਏ ਕਿ ਇਹ ਸੜਕ ਅਜੇ ਨਿਰਮਾਣ ਅਧੀਨ ਹੈ। ਦੱਸਿਆ ਜਾ ਰਿਹਾ ਹੈ ਕਿ ਪਹਾੜੀ ‘ਤੇ ਚੜਣ ਵੇਲੇ ਡਰਾਈਰ ਤੋਂ ਕੰਟਰੋਲ ਵਿਗੜ ਗਿਆ ਤੇ ਬੱਸ ਖਾਈ ਵਿੱਚ ਡਿੱਗ ਗਈ।
ਉਤਰਾਖੰਡ ਦੇ ਸੀ.ਐੱਮ. ਪੁਸ਼ਕਰ ਸਿੰਘ ਧਾਮੀ ਨੇ ਹਾਦਸੇ ਤੇ ਦੁੱਖ ਪ੍ਰਗਟਾਇਆ ਅਤੇ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਾਤ ਤੇ ਮਾਮਲੇ ਦੀ ਮੈਜਿਸਟ੍ਰੀਅਲ ਜਾਂਚ ਦੇ ਹੁਕਮ ਦਿੱਤੇ ਹਨ।
ਵੀਡੀਓ ਲਈ ਕਲਿੱਕ ਕਰੋ -: