ਰੂਸ-ਯੂਕਰੇਨ ਜੰਗ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਤੇ ਪੂਰੀ ਦੁਨੀਆ ਇਸ ਤੋਂ ਪ੍ਰਭਾਵਿਤ ਹੋ ਚੁੱਕੀ ਹੈ। ਜੰਗ ਨੂੰ ਦੋ ਮਹੀਨੇ ਪੂਰੇ ਹੋ ਚੁੱਕੇ ਹਨ। ਰੂਸ ਨੇ ਯੂਕਰੇਨ ‘ਤੇ ਹਮਲੇ ਹੋਰ ਤੇਜ਼ ਕਰ ਦਿੱਤੇ ਹਨ। ਪੱਛਮੀ ਦੇਸ਼ ਰੂਸ ਖਿਲਾਫ ਯੂਕਰੇਨ ਨੂੰ ਮਜ਼ਬੂਤ ਬਣਾਉਣ ਦੀ ਆਪਣੀ ਦਿਸ਼ਾ ‘ਚ ਹਥਿਆਰ ਤੇ ਗੋਲਾ ਬਾਰੂਦ ਦੀ ਸਪਲਾਈ ਕਰਨ ਵਿਚ ਲੱਗਾ ਹੈ।
ਇਸ ਦਰਮਿਆਨ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਭਾਰਤ ਦੀ ਯਾਤਰਾ ਤੋਂ ਜਾਣ ਦੇ ਬਾਅਦ ਕਿਹਾ ਹੈ ਕਿ ਬ੍ਰਿਟੇਨ ਰੂਸ ਖਿਲਾਫ ਯੂਕਰੇਨ ਦੀ ਲੜਾਈ ਵਿਚ ਮਦਦ ਕਰਦਾ ਰਹੇਗਾ ਤੇ ਜਦੋਂ ਫੌਜੀ ਸਹਾਇਤਾ ਦੀ ਸਪਲਾਈ ਕਰੇਗਾ। ਬੋਰਿਸ ਜਾਨਸਨ ਨੇ ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਰੂਸ ਖਿਲਾਫ ਯੂਕਰੇਨ ਦੀ ਲੜਾਈ ਵਿਚ ਉਨ੍ਹਾਂ ਨੂੰ ਜ਼ਰੂਰੀ ਰੱਖਿਆ ਉਪਕਰਣਾਂ ਦੇ ਰੂਪ ਵਿਚ ਹੋਰ ਵਾਧੂ ਫੌਜੀ ਸਹਾਇਤਾ ਭੇਜੇਗੀ।
ਦੋਵਾਂ ਨੇਤਾਵਾਂ ਦੀ ਫੋਨ ‘ਤੇ ਹੋਈ ਗੱਲਬਾਤ ਵਿਚ ਜਾਨਸਨ ਨੇ ਕਿਹਾ ਕਿ ਬ੍ਰਿਟੇਨ ਹੋਰ ਡ੍ਰੋਨ, ਟੈਂਕ ਸਪਲਾਈ ਕਰੇਗਾ। ਉਨ੍ਹਾਂ ਨੇ ਓਡੇਸਾ ਤੇ ਲਵੀਲ ਸਣੇ ਹੋਰ ਫੌਜੀ ਟਿਕਾਣਿਆਂ ‘ਤੇ ਰੂਸ ਦੇ ਹਮਲਿਆਂ ਦੀ ਨਿੰਦਾ ਵੀ ਕੀਤੀ। ਜਾਨਸਨ ਨੇ ਜੇਲੇਂਸਕੀ ਨੂੰ ਰੂਸੀ ਫੌਜ ਦੇ ਮੈਂਬਰਾਂ ਖਿਲਾਫ ਬ੍ਰਿਟੇਨ ਵੱਲੋਂ ਲਾਗੂ ਨਵੀਆਂ ਪਾਬੰਦੀਆਂ ਦੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਯੂਕਰੇਨ ਦੀ ਜਨਤਾ ਪ੍ਰਤੀ ਸਮਰਥਨ ਤੇ ਇਕਜੁੱਟਤਾ ਦਿਖਾਉਂਦੇ ਹੋਏ ਬ੍ਰਿਟੇਨ ਅਗਲੇ ਹਫਤੇ ਕੀਵ ਵਿਚ ਆਪਣਾ ਦੂਤਾਵਾਸ ਫਿਰ ਤੋਂ ਖੋਲ੍ਹੇਗਾ।
ਵੀਡੀਓ ਲਈ ਕਲਿੱਕ ਕਰੋ -:
“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”
ਜੇਲੇਂਸਕੀ ਨੇ ਬ੍ਰਿਟੇਨ ਵਿਚ ਇਸ ਸਮੇਂ ਯੂਕਰੇਨ ਦੇ ਸੈਨਿਕਾਂ ਨੂੰ ਦਿੱਤੀ ਜਾ ਰਹੀ ਟ੍ਰੇਨਿੰਗ ਲਈ ਪ੍ਰਧਾਨ ਮੰਤਰੀ ਜਾਨਸਨ ਦਾ ਸ਼ੁਕਰੀਆ ਅਦਾ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰੂਸ ਨੂੰ ਉਸ ਦੀਆਂ ਕਾਰਵਾਈਆਂ ਲਈ ਜਵਾਬਦੇਹ ਠਹਿਰਾਇਆ ਜਾਵੇਗਾ ਤੇ ਬ੍ਰਿਟੇਨ ਦੀ ਸਰਕਾਰ ਯੁੱਧ ਅਪਰਾਧਾਂ ਦੇ ਸਬੂਤ ਇਕੱਠੇ ਕਰਨ ਵਿੱਚ ਮਦਦ ਕਰਨਾ। ਜ਼ੇਲੇਂਸਕੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਗਲੇ ਹਫਤੇ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨਾਲ ਮੁਲਾਕਾਤ ਕਰਨਗੇ।