ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਪਾਰਟੀਗੇਟ ਕਾਂਡ ‘ਤੇ ਸੰਸਦੀ ਕਮੇਟੀ ਦੀ ਜਾਂਚ ਰਿਪੋਰਟ ਆਉਣ ਦੇ ਬਾਅਦ ਸੰਸਦ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੇ ਇਸ ਫੈਸਲੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਸੰਸਦੀ ਕਮੇਟੀ ਨੇ ਆਪਣੀ ਜਾਂਚ ਵਿਚ ਪ੍ਰਧਾਨ ਮੰਤਰੀ ਅਹੁਦੇ ਰਹਿਣ ਦੌਰਾਨ ਲਾਕਡਾਊਨ ਨਿਯਮਾਂ ਦਾ ਉਲੰਘਣ ਕਰਕੇ ਪਾਰਟੀ ਕਰਨ ‘ਤੇ ਸੰਸਦ ਨੂੰ ਗੁੰਮਰਾਹ ਕਰਨ ਲਈ ਉਨ੍ਹਾਂ ਰੋਕ ਲਗਾਉਣ ਦੀ ਸਿਫਾਰਸ਼ ਕੀਤੀ ਹੈ।
ਸੰਸਦੀ ਕਮੇਟੀ 58 ਸਾਲਾ ਜਾਨਸਨ ‘ਤੇ ਲੱਗੇ ਦੋਸ਼ਾਂ ਦੀ ਜਾਂਚ ਕਰ ਰਹੀ ਸੀ ਕਿ ਉਨ੍ਹਾਂ ਨੇ ਕੋਵਿਡ ਮਹਾਮਾਰੀ ਦੌਰਾਨ ਡਾਊਨਿੰਗ ਸਟ੍ਰੀਟ ਵਿਚ ਲਾਕਡਾਊਨ ਨਿਯਮਾਂ ਦਾ ਉਲੰਘਣ ਕਰਕੇ ਪਾਰਟੀ ਕਰਨ ਬਾਰੇ ਹਾਊਸ ਆਫ ਕਾਮਨਸ ਨੂੰ ਗੁੰਮਰਾਹ ਕੀਤਾ ਸੀ। ਵਿਸ਼ੇਸ਼ ਅਧਿਕਾਰ ਕਮੇਟੀ ਤੋਂ ਮਾਮਲੇ ‘ਤੇ ਗੁਪਤ ਪੱਤਰ ਮਿਲਣ ਦੇ ਬਾਅਦ ਜਾਨਸਨ ਨੇ ਆਪਣੇ ਅਸਤੀਫੇ ਦਾ ਐਲਾਨ ਕੀਤਾ। ਜਾਨਸਨ ਨੇ ਸੰਸਦ ਕਮੇਟੀ ‘ਤੇ ਉਨ੍ਹਾਂ ਨੂੰ ਸੰਸਦ ਤੋਂ ਬੇਦਖਲ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਕਮੇਟੀ ਨੇ ਹੁਣ ਤੱਕ ਇਕ ਵੀ ਸਬੂਤ ਪੇਸ਼ ਨਹੀਂ ਕੀਤਾ ਕਿ ਮੈਂ ਜਾਣਬੁਝ ਕੇ ਜਾਂ ਲਾਪ੍ਰਵਾਹੀ ਨਾਲ ਸੰਸਦ ਨੂੰ ਗੁੰਮਰਾਹ ਕੀਤਾ।
ਸਾਬਕਾ ਪੀਐੱਮ ਜਾਨਸਨ ਨੇ ਜਾਂਚ ਰਿਪੋਰਟ ਮਿਲਣ ਦੀ ਜਾਣਕਾਰੀ ਦਿੱਤੀ ਸੀ ਤੇ ਦਾਅਵਾ ਕੀਤਾ ਸੀ ਕਿ ਇਹ ਤਰੁੱਟੀਆਂ ਤੋਂ ਪ੍ਰੇਰਿਤ ਹੈ। ਦੱਸ ਦੇਈਏ ਕਿ ਇਸ ਸਾਲ ਮਾਰਚ ਵਿਚ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਦਿੱਤੇ ਗਏ ਬਿਆਨ ਵਿਚ ਜਾਨਸਨ ਨੇ ਸੰਸਦ ਨੂੰ ਗੁੰਮਰਾਹ ਕਰਨ ਦੀ ਗੱਲ ਸਵੀਕਾਰ ਕੀਤਾ। ਹਾਲਾਂਕਿ ਉਨ੍ਹਾਂ ਨੇ ਜਾਣਬੁਝ ਕੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਸੀ।
ਉਨ੍ਹਾਂ ਕਿਹਾ ਕਿ ਕੋਵਿਡ ਲਾਕਡਾਊਨ ਦੌਰਾਨ ਡਾਊਨਿੰਗ ਸਟ੍ਰੀਟ ਵਿਚ ਹੋਈ ਪਾਰਟੀਆਂ ਵਿਚ ਲਾਕਡਾਊਨ ਨਿਯਮਾਂ ਦੇ ਉਲੰਘਣ ਦੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਜ਼ਰੂਰੀ ਪ੍ਰੋਗਰਾਮ ਸਨ, ਇਸ ਲਈ ਇਸ ਦੀ ਇਜਾਜ਼ਤ ਦਿੱਤੀ ਗਈ ਸੀ। ਪਾਰਟੀ ਦੌਰਾਨ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਮੰਤਰੀ ਮੰਡਲ ਨੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦੀ ਦਿੱਤੀ ਮਨਜ਼ੂਰੀ
ਸਾਂਸਦ ਅਹੁਦਾ ਛੱਡਣ ਦਾ ਐਲਾਨ ਕਰਦੇ ਹੋਏ ਜਾਨਸਨ ਨੇ ਇਕ ਲੰਬਾ ਬਿਆਨ ਜਾਰੀ ਕੀਤਾ ਜਿਸ ਵਿਚ ਉਨ੍ਹਾਂ ਕਿਹਾ ਕਿ ਮੈਂ ਝੂਠ ਨਹੀਂ ਬੋਲਆ ਤੇ ਮੈਨੂੰ ਵਿਸ਼ਵਾਸ ਹੈ ਕਿ ਕਮੇਟੀ ਇਸ ਨੂੰ ਜਾਣਦੀ ਹੈ। ਉੁਨ੍ਹਾਂ ਕਿਹਾ ਕਿ ਉਹ ਚੰਗੀ ਤਰ੍ਹਾਂ ਜਾਣਦੇਹਨ ਕਿ ਜਦੋਂ ਮੈਂ ਕਾਮਨਸ ਵਿਚ ਗੱਲ ਕੀਤੀ ਸੀ ਤਾਂ ਮੈਂ ਇਹੀ ਕਹਿ ਰਿਹਾ ਸੀ, ਜੋ ਮੈਂ ਈਮਾਨਦਾਰੀ ਨਾਲ ਸੱਚ ਮੰਨਦਾ ਸੀ।
ਵੀਡੀਓ ਲਈ ਕਲਿੱਕ ਕਰੋ -: