ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸੁਨਕ ਦੀ ਉਮੀਦਵਾਰੀ ਖਿਲਾਫ ਸੀਕ੍ਰੇਟ ਮੁਹਿੰਮ ਛੇੜ ਦਿੱਤੀ ਹੈ। ਇਸ ਮੁਹਿੰਮ ਨੂੰ ‘ਬੈਕ ਏਨੀਵਨ ਬਟ ਰਿਸ਼ੀ’ ਨਾਂ ਦਿੱਤਾ ਗਿਆ ਹੈ। ਜਾਨਸਨ ਅਹੁਦਾ ਗੁਆਉਣ ਦਾ ਕਾਰਨ ਸੁਨਕ ਨੂੰ ਮੰਨਦੇ ਹਨ। ਉਂਝ ਤਾਂ ਜਾਨਸਨ ਨੇ ਜਨਤਕ ਤੌਰ ‘ਤੇ ਕਿਸੇ ਦਾ ਸਮਰਥਨ ਨਹੀਂ ਕੀਤਾ ਹੈ ਪਰ ਉਨ੍ਹਾਂ ਨੂੰ ਪੇਨੀ ਮਾਰਡੰਟ ਜਾਂ ਲਿਜ ਟਰਸ ਦੀ ਦਾਅਵੇਦਾਰੀ ‘ਤੇ ਕੋਈ ਇਤਰਾਜ਼ ਨਹੀਂ ਹੈ।
ਬੋਰਿਸ ਦੇ ਅਸਤੀਫੇ ਦੀ ਸਭ ਤੋਂ ਵੱਡੀ ਵਜ੍ਹਾ 30 ਜੂਨ ਨੂੰ ਡਿਪਟੀ ਚੀਫ ਵ੍ਹਿਪ ਪੋਸਟ ‘ਤੇ ਪ੍ਰਿੰਸ ਪਿੰਚਰ ਦਾ ਅਪਾਇੰਟਮੈਂਟ ਸੀ। ਪਿੰਚਰ ਸੈਕਸ ਸਕੈਂਡਲ ਵਿਚ ਫਸੇ ਸਨ। ਇਹ ਜਾਣਦੇ ਹੋਏ ਵੀ ਜਾਨਸਨ ਨੇ ਉਨ੍ਹਾਂ ਦੀ ਨਿਯੁਕਤੀ ਕੀਤੀ। ਇਸ ਦੇ ਇਲਾਵਾ ਲਾਕਡਾਊਨ ਵਿਚ ਸ਼ਰਾਬ ਪਾਰਟੀ ਦੀਆਂ ਤਸਵੀਰਾਂ ਸਾਹਮਣੇ ਆਉਣ ਅਤੇ ਪ੍ਰਿੰਸ ਫਿਲਿਪ ਦੇ ਫਿਊਨਰਲ ਤੋਂ ਪਹਿਲਾਂ ਵੀ ਪਾਰਟੀ ਕਰਨ ਲਈ ਜਾਨਸਨ ਦੀ ਕਾਫੀ ਫਜ਼ੀਹਤ ਹੋਈ। ਹਾਲਾਂਕਿ ਇਸ ਲਈ ਉਨ੍ਹਾਂ ਨੇ ਮਾਫੀ ਵੀ ਮੰਗੀ ਸੀ।
ਨਵੇਂ ਪ੍ਰਧਾਨ ਮੰਤਰੀ ਦੀ ਦੌੜ ਵਿਚ ਆਪਣੇ ਕੰਜ਼ਰਵੇਟਿਵ ਪਾਰਟੀ ਦੇ ਸਾਂਸਦਾਂ ਦੇ ਸਮਰਥਨ ਦੇ ਬਾਅਦ ਭਾਰਤਵੰਸ਼ੀ ਰਿਸ਼ੀ ਸੁਨਕ ਦੀ ਟੌਪ-2 ਵਿਚ ਜਗ੍ਹਾ ਪੱਕੀ ਹੋ ਗਈ ਹੈ। ਸੁਨਕ ਸਣੇ ਟਾਮ ਟੁਜੇਂਟ, ਪੇਨੀ ਮਾਰਡੰਟ, ਕੇਮੀ ਬਡੇਨੋਚ ਤੇ ਲਿਜ ਟਰਸ ਵਿਚ ਟੈਲੀਵਿਜ਼ਨ ਡਿਬੇਟ ਹੋਈ। ਇਸ ਵਿਚ ਵੀ ਸੁਨਕ ਦਾ ਪਲੜਾ ਭਾਰੀ ਰਿਹਾ। ਸੁਨਕ ਲਈ ਅਗਲੀ ਵੱਡੀ ਚੁਣੌਤੀ ਕੰਜ਼ਰਵੇਟਿਵ ਪਾਰਟੀ ਦੇ ਲਗਭਗ 2 ਲੱਖ ਵੋਟਰਾਂ ਦਾ ਦਿਲ ਜਿੱਤਣਾ ਹੈ।
ਇਹ ਵੀ ਪੜ੍ਹੋ : ਚੱਬੇਵਾਲ ਨੇੜੇ ਵਾਪਰਿਆ ਦਰਦਨਾਕ ਹਾਦਸਾ, ਬੱਚਿਆਂ ਨਾਲ ਭਰੀ ਬੱਸ ਪਲਟੀ, 6 ਸਾਲਾ ਬੱਚੀ ਦੀ ਹੋਈ ਮੌਤ
ਕੰਜ਼ਰਵੇਟਿਵ ਪਾਰਟੀ ਦੇ ਵੋਟਰਾਂ ਵਿਚ ਲਗਭਗ 44 ਫੀਸਦੀ ਮੈਂਬਰਾਂ ਦੀ ਉਮਰ 66 ਸਾਲ ਤੋਂ ਵਧ ਹੈ। ਨਾਲ ਹੀ ਇਨ੍ਹਾਂ ਵਿਚ 97 ਫੀਸਦੀ ਵੋਟਰ ਸ਼ਵੇਤ ਹਨ। ਸੁਨਕ ਨੂੰ ਹੁਣ ਤੱਕ ਪੇਨੀ ਮਾਰਡੰਟ ਵੱਲੋਂ ਚੁਣੌਤੀ ਮਿਲ ਰਹੀ ਹੈ। ਪੇਨੀ ਸ਼ਵੇਤ ਹੈ। ਭਾਰਤਵੰਸ਼ੀ ਸੁਨਕ ਨੂੰ ਪ੍ਰਧਾਨ ਮੰਤਰੀ ਅਹੁਦਾ ਹਾਸਲ ਕਰਨ ਲਈ ਸ਼ਵੇਤ ਵੋਟਰਾਂ ਨੂੰ ਆਪਣੇ ਪੱਖ ਵਿਚ ਕਰਨਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: