ਭਗਵੰਤ ਮਾਨ ਅੱਜ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣੇ। ਉਨ੍ਹਾਂ ਦੇ ਮੁੱਖ ਮੰਤਰੀ ਅਹੁਦੇ ਦੇ ਸਹੁੰ ਚੁੱਕ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਦੇ ਦੋਵੇਂ ਬੱਚੇ ਸੀਰਤ ਕੌਰ ਮਾਨ (21) ਤੇ ਦਿਲਸ਼ਾਨ ਮਾਨ (17) ਪੰਜਾਬ ਪਹੁੰਚੇ।
ਮਾਨ ਦੇ ਦੋਵੇਂ ਬੱਚੇ ਆਪਣੀ ਮਾਂ ਨਾਲ ਅਮਰੀਕਾ ਵਿੱਚ ਰਹਿੰਦੇ ਹਨ ਤੇ ਉਹ ਆਪਣੇ ਪਿਤਾ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੰਜਾਬ ਆਏ ਹਨ। ਦੋਵੇਂ ਬੱਚੇ ਆਪਣੇ ਪਿਤਾ ਦੇ ਮੁੱਖ ਮੰਤਰੀ ਬਣਨ ‘ਤੇ ਕਾਫੀ ਖੁਸ਼ ਤੇ ਉਤਸ਼ਾਹਿਤ ਹਨ।
ਦੱਸ ਦੇਈਏ ਕਿ ਭਗਵੰਤ ਮਾਨ ਅਤੇ ਇੰਦਰਪ੍ਰੀਤ ਕੌਰ 2015 ਵਿੱਚ ਵੱਖ ਹੋ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦੇ ਬੱਚੇ ਸੀਰਤ ਕੌਰ ਮਾਨ ਅਤੇ ਦਿਲਸ਼ਾਨ ਮਾਨ ਆਪਣੀ ਮਾਂ ਨਾਲ ਅਮਰੀਕਾ ਚਲੇ ਗਏ ਸਨ, ਜਦੋਂ ਕਿ ਮਾਨ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਲਈ ਸਖ਼ਤ ਮਿਹਨਤ ਜਾਰੀ ਰੱਖੀ। ਭਗਵੰਤ ਮਾਨ ਨੇ ਇਕ ਇੰਟਰਵਿਊ ਦੌਰਾਨ ਉਨ੍ਹਾਂ ਕਿਗਾ ਸੀ ਕਿ ਉਨ੍ਹਾਂ ਦੇ ਦੋਵੇਂ ਬੱਚੇ ਉਨ੍ਹਾਂ ਨਾਲ ਗੱਲ ਨਹੀਂ ਕਰਦੇ। ਉਨ੍ਹਾਂ ਨੇ ਮੰਨਿਆ ਸੀ ਕਿ ਸਿਆਸੀ ਰੁਝੇਵਿਆਂ ਕਾਰਨ ਉਹ ਆਪਣੇ ਪਰਿਵਾਰ ਤੋਂ ਵੱਖ ਹੋ ਗਏ ਸੀ
ਭਗਵੰਤ ਮਾਨ ਇਸ ਦੌਰਾਨ ਆਪਣੇ ਪਰਿਵਾਰ ਨੂੰ ਬਹੁਤ ਯਾਦ ਵੀ ਕਰਦੇ ਰਹੇ। ਪਿਛਲੇ ਦਿਨੀੰ ਪੰਜਾਬ ਚੋਣਾਂ ਦੌਰਾਨ ਮਾਨ ਦੀ ਮਾਂ ਹਰਪਾਲ ਕੌਰ ਤੇ ਭੈਣ ਮਨਪ੍ਰੀਤ ਕੌਰ ਨੂੰ ਅਕਸਰ ਮਾਨ ਦੀ ਸਫਲਤਾ ਲਈ ਆਪਣੀ ਖੁਸ਼ੀਆਂ ਤੇ ਭਾਵਨਾਂ ਪ੍ਰਗਟ ਕਰਦੇ ਵੇਖਿਆ ਗਿਆ। ਗੱਲਬਾਤ ਦੌਰਾਨ ਕਈ ਵਾਰ ਮਾਨ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਹਾਲਾਂਕਿ ਹੁਣ ਪੂਰਾ ਪੰਜਾਬ ਉਨ੍ਹਾਂ ਦਾ ਪਰਿਵਾਰ ਹੈ ਫਿਰ ਵੀ ਜਦੋਂ ਉਹ ਕੰਮ ਤੋਂ ਘਰ ਪਰਤਦੇ ਹਨ, ਆਪਣੇ ਘਰ ਨੂੰ ਖਾਲੀ ਵੇਖ ਕੇ ਉਨ੍ਹਾਂ ਦੇ ਦਿਲ ਵਿੱਚ ਬਹੁਤ ਭਾਰੀਪਨ ਮਹਿਸੂਸ ਹੁੰਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਆਪਣੇ ਤਲਾਕ ‘ਤੇ ਭਗਵੰਤ ਨੇ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਪੰਜਾਬ ਪਰਿਵਾਰ ਨੂੰ ਆਪਣੇ ਪਰਿਵਾਰ ਪਰਿਵਾਰ ਤੋਂ ਉਪਰ ਚੁਣਿਆ। ਉਨ੍ਹਾਂ ਨੇ ਆਪਣੇ ਤਲਾਕ ਦਾ ਬਿਆਂ ਕੁਝ ਇਸ ਤਰ੍ਹਾਂ ਕੀਤਾ ਸੀ, ‘ਲਟਕਿਆ ਸੀ ਚਿਰਾਂ ਤੋਂ ਓ ਹੱਲ ਹੋ ਗਿਆ, ਕੋਰਟ ‘ਚ ਐ ਫੈਸਲਾ ਕਲ ਹੋ ਗਿਆ… ਇੱਕ ਪਾਸੇ ਸੀ ਪੰਜਾਬ, ਦੂਜੇ ਪਾਸੇ ਦੀ ਪਰਿਵਾਰ… ਮੈਂ ਤਾਂ ਯਾਰੋਂ ਪੰਜਾਬ ਦੇ ਵੱਲ ਹੋ ਗਿਆ…’। ਅਦਾਲਤ ਨੇ ਫੈਸਲਾ ਕੀਤਾ ਹੈ, ਮੈਨੂੰ ਆਪਣੇ ਦੋ ਪਰਿਵਾਰਾਂ ਵਿੱਚੋਂ ਇੱਕ ਚੁਣਨਾ ਸੀ, ਮੈਂ ਪੰਜਾਬ ਨੂੰ ਚੁਣਿਆ ਹੈ।